ਘਰ ਜਦੋ ਬੰਦ ਹੁੰਦਾ ਹੈ ਬਦਬੂ ਮਾਰਦਾ ਹੈ ਦੀਵਾਰਾਂ ਬਾਲੇ ਦਰਵਾਜੇ ਲੈਂਟਰ, ਪਲਸਤਰ ਅਤੇ ਪੇੰਟ ਸਭ ਉਖੜ ਜਾਂਦਾ ਜਾਂਦਾ ਹੈ|ਇਸਤੋਂ ਪਤਾ ਲਗਦਾ ਜੋ ਦਰਵਾਜੇ, ਇੱਟਾਂ, ਕੰਧਾਂ, ਬਾਲੇ ਅਤੇ ਪੇੰਟ ਖੁੱਲੀ ਹਵਾ ਬਿਨਾ ਮਰ ਜਾਂਦਾ ਹੈ, ਗਲ ਸੜ ਅਤੇ ਪਚ ਜਾਂਦਾ ਹੈ, ਬਦਬੂ ਮਾਰਨ ਲਗਦਾ ਹੈ|ਇਸਤੋਂ ਪਤਾ ਲਗਦਾ ਹੈ ਘਰ ਅਤੇ ਬਾਕੀ ਬੇਜਾਨ ਚੀਜਾਂ ਲਈ ਖੁੱਲੀ ਹਵਾ ਅਤੇ ਰੌਸ਼ਨੀ ਅਤੇ ਸਾਡਾ ਆਣਾ ਜਾਣਾ ਜਰੂਰੀ ਹੁੰਦਾ ਹੈ| ਮੀਂਹ ਦਾ ਛੱਪੜੀਆਂ ਚ ਰੁੱਕਿਆ ਪਾਣੀ ਜਲਦੀ ਹੀ ਬਦਬੂ ਮਾਰਨ ਲਗਦਾ ਹੈ ਅਤੇ ਕੋਲੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ| ਨਾ ਪੀਣ ਯੋਗਾ ਰਹਿੰਦਾ ਹੈ ਨਾ ਕਿਸੇ ਹੋਰ ਕੰਮ ਯੋਗਾ| ਪਾਣੀ ਦੀ ਸਫਾਈ ਲਈ ਚਲਦਾ ਪਾਣੀ ਠੀਕ ਹੁੰਦਾ ਹੈ| ਸ਼ਹਿਰ ਦੀ ਰੁੱਕੀ ਹੋਈ ਹਵਾ ਪਵਿੱਤਰਤਾ ਗੁਆ ਲੈਂਦੀ ਹੈ. ਜਦਕੇ ਪਹਾੜ ਵਾਲੀ ਆਉਂਦੀ ਹਵਾ ਦਾ ਬੁੱਲਾ ਰੂਹ ਤੱਕ ਤਾਜ਼ਗੀ ਭਰ ਦਿੰਦਾ ਹੈ| ਹਰੇ ਭਰੇ ਖੇਤਾਂ ਨੂੰ ਤੱਕ ਰੂਹ ਭੀ ਅਮੀਰ ਹੋ ਜਾਂਦੀ ਹੈ| ਮੀਂਹ ਪੈਣ ਤੋਂ ਬਾਦ ਜਦ ਸੂਰਜ ਦਰੱਖਤ ਦੇ ਪਿਛਿਓ ਨਜ਼ਰ ਆਉਂਦਾ ਹੈ ਦਰੱਖਤਾਂ ਦੀ ਤਾਜ਼ਗੀ ਨਜ਼ਰ ਨੂੰ ਅੰਦਰ ਤੱਕ ਤਾਜ਼ਗੀ ਨਾਲ ਭਰ ਦਿੰਦੀ ਹੈ| ਇਵੇਂ ਹੀ ਦਿਮਾਗ ਦੇ ਦਰਵਾਜੇ ਜਦੋ ਅੰਧ ਵਿਸ਼ਵਾਸ਼ ਅਤੇ ਸ਼ਰਧਾ ਅਤੇ ਝੂਠੇ ਪ੍ਰਚਾਰ ਨਾਲ ਬੰਦ ਹੋ ਜਾਂਦੇ ਹਨ ਤਾਂ ਦਿਮਾਗ ਭੀ ਬਦਬੂ ਮਾਰਨ ਲਗਦਾ ਹੈ| ਬੰਦੇ ਵਿੱਚ ਮਨੁੱਖਤਾ ਦਾ ਪਲਸਤਰ ਭੀ ਖਾਲੇਪੜ ਬਣਕੇ ਉਖੜਨ ਲਗਦਾ ਹੈ|ਬੰਦੇ ਦੇ ਕਰਮ ਬਦਬੂ ਮਾਰਨ ਲਗਦੇ ਹਨ ਅਤੇ ਸੋਚ ਸੜਿਆਨ ਮਾਰਨ ਲਗਦੀ ਹੈ ਅਤੇ ਜ਼ਿੰਦਗੀ ਦਾ ਮਕਾਨ ਨਾ ਖੁਦ ਰਹਿਣ ਜੋਗਾ ਰਹਿੰਦਾ ਹੈ ਅਤੇ ਨਾ ਦੂਜੇ ਨੂੰ ਰਹਿਣ ਜੋਗਾ ਛੱਡਦਾ ਹੈ|ਵਿਚਾਰਾਂ ਦੀ ਸ਼ੁੱਧਤਾ ਅਤੇ ਕਰਮ ਦੀ ਕਿਰਿਆਸ਼ੀਲਤਾ ਖਤਮ ਹੋ ਜਾਂਦੀ ਅਤੇ ਬੰਦਾ ਰੱਟੇਵਾਜ਼ ਬਣਕੇ ਰਹਿ ਜਾਂਦਾ ਹੈ| ਜਿਵੇਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਉਚਿਤ ਮਾਤਰਾ ਵਿੱਚ ਹਵਾ ਪਾਣੀ ਅਤੇ ਖੁੱਲੇ ਦਰਵਾਜਿਆਂ ਅੰਦਰ ਆਉਣੀ ਜਾਣੀ ਜਰੂਰੀ ਹੈ ਉਵੇਂ ਹੀ ਮੰਨ, ਤਨੁ, ਸੋਚ ਅਤੇ ਕਰਮ ਦੀ ਸ਼ੁੱਧਤਾ ਲਈ ਵਿਚਾਰ ਦੀ ਹਵਾ ਦਾ ਅੰਦਰ ਆਉਣਾ ਜਾਣਾ ਜਰੂਰੀ ਹੈ ਤਾਂ ਕਿ ਵਿਚਾਰਾਂ ਦੀ ਖੜੋਤ ਦੀ ਬਦਬੂ ਸੜਿਆਂਦ ਨਾ ਮਾਰੇ ਅਤੇ ਉੱਚੀ ਸੁੱਚੀ ਅਤੇ ਵਧੀਆ ਸੋਚ ਅਤੇ ਕਰਮ ਦੀ ਖੁਸ਼ਬੂ ਹਰ ਪਾਸੇ ਫੈਲੀ ਰਹੇ|
ਚੰਗੀ ਸਵੇਰ ਜੀ|
ਰੇਸ਼ਮ