ਅੱਜ ਦੇ ਸਮੇਂ ਵਿੱਚ ਸੁਭਾਵਿਕ ਜੀ ਗੱਲ ਆ ਹਰ ਕੋਈ ਇਹੀ ਗੱਲ ਕਹਿੰਦਾ ਹੈ ਕਿ ਇਹ ਸਾਡੇ ਹੀ ਨਿਆਣੇ ਨੇ ਜੋ ਬਾਹਰਲੇ ਦੇਸਾ ਵਿੱਚ ਜਾ ਕਿ ਇਹੀ ਕੰਮ ਕਰਦੇ ਨੇ ਜਿੰਨਾਂ ਕੰਮਾਂ ਨੂੰ ਉਹ ਪੰਜਾਬ ਵਿੱਚ ਕਰਨ ਤੇ ਸਰਮ ਮੰਨਦੇ ਨੇ |ਸਾਡਿਆਂ ਘਰਾਂ ਚ ਮੈਂ ਜਦੋਂ ਦੀ ਸੁਰਤ ਸੰਭਲੀ ਆ ਦੇਖਦਾ ਆਇਆ ਅਸੀ ਪੜਦੇ ਪੜਦੇ ਨਾਲ ਹੀ ਛੁੱਟੀਆਂ ਚ ਝੋਨਾ ਲਾਈ ਜਾਣਾ ਛੁੱਟੀ ਆਲੇ ਦਿਨ ਬਾਪੂ ਜੀ ਨਾਲ ਦਿਹਾੜੀ ਚਲੇ ਜਾਣਾ ਕਦੇ ਮਾਤਾ ਜੀ ਨਾਲ ਨਰਮਾ ਚੁੱਗਣ ਚਲੇ ਜਾਣਾ |ਇੰਝ ਹੀ ਹੋਰਾਂ ਜਿਮੀਦਾਰਾਂ ਦੇ ਮੁੰਡੇ ਕਰਦੇ ਨੇ ਸਕੂਲੋਂ ਕਾਲਜੋ ਆ ਕਿ ਖੇਤਾਂ ਚ ਚਲੇ ਜਾਂਦੇ ਸੀ|
ਜਿਆਦਾ ਦੂਰ ਨਾ ਜਾਵਾਂ ਮੇਰੀ ਮਾਂ ਨੇ ਲੋਕਾਂ ਦੇ ਘਰਾਂ ਦਾ ਗੋਹਾ ਕੂੜਾ ਕਰਿਆ ਮੇਰੀਆਂ ਭੈਣਾਂ ਵੀ ਨਰਮੇ ਕਪਾਹਾਂ ਚੁੱਗਦੀਆਂ ਝੋਨਾ ਲਾਉਦੀਆਂ ਪਰ ਕਦੇ ਕੰਮ ਦੀ ਸਰਮ ਨੀ ਕਰੀ ਕਰਦੀਆਂ ਵੀ ਕਿਓਂ ,,,ਆਖਿਰ ਨੂੰ ਕੰਮ ਤਾਂ ਕੰਮ ਹੈ ,
ਹੁਣ ਉਹ ਸਮਾਂ ਨਹੀ ਕਿ ਇਹ ਕੰਮ ਕੁੜੀ ਹੀ ਕਰ ਸਕਦੀ ਹੈ ਇਹ ਕੰਮ ਮੁੰਡਾ ਹੀ ਕਰ ਸਕਦਾ ਹੈ |ਜਿਸ ਨੇ ਆਪਣਾ ਘਰ ਪਾਲਣਾ ਉਹਦੇ ਲਈ ਕੋਈ ਕੰਮ ਕਰਨਾ ਚੰਗਾ ਮਾੜਾ ਜਾਂ ਛੋਟਾ ਨਾਂ ਹੀ ਹੁੰਦਾ ਤੇ ਨਾ ਹੀ ਹੋਣਾ ਚਾਹੀਦਾ | ਹੁਣ ਬਾਹਰਲਿਆਂ ਮੁਲਕਾਂ ਚ ਇੱਕ ਕਹਾਵਤ ਆ ਵੀ ਉਹ ਮੁਲਕ ਤਾਂ ਕਾਮਜਾਬ ਨੇ ਕਿਉਕਿ ਉੱਥੇ ਹਰ ਕੋਈ ਕੰਮ ਕਰਕੇ ਖਾਂਦਾ ਤੇ ਹਰ ਕੋਈ ਕੰਮ ਕਰ ਹੁਣ ਸਵਾਲ ਇਹ ਹੈ ਕਿ ਸਾਡੇ ਮੁਲਕ ਚ ਇੱਕ ਕਮਾਉਦਾਂ ਤੇ ਖਾਣ ਵਾਲੇ ਛੇ ਸੱਤ ਹੁਣ ਇੱਕਲੇ ਬੰਦੇ ਦੀ ਕਮਾਈ ਨਾਲ ਘਰ ਨੀ ਪਲਦੇ |ਤੁਸੀ ਯਕੀਨ ਮੰਨੋਗੇ ਅੱਜ ਦੀ ਪੜੀ ਲਿਖੀ ਪੀੜੀ ਦਾ ਸਰਕਾਰੀ ਨੌਕਰੀ ਤੋਂ ਵੀ ਮਨ ਭਰ ਗਿਆ ਹੈ ਸਾਇਦ ਇਹ ਵੀ ਇੱਕ ਕਾਰਨ ਹੈ ਨੌਜਵਾਨਾਂ ਵਿੱਚ ਬਾਹਰ ਜਾਣ ਲਈ ਮਜਬੂਰ ਹੋਣਾ |ਮੇਰਾ ਇੱਕ ਦੋਸਤ ਇੱਕ ਸਰਕਾਰੀ ਨੌਕਰੀ ਛੱਡ ਕੈਨੇਡਾ ਚਲਾ ਗਿਆ |
ਜੇ ਕੋਈ ਮੈਨੂੰ ਕਦੇ ਫੋਨ ਕਰਦਾ ਕਿ ਮੈਂ ਕੰਮ ਤੇ ਲੱਗਣਾ ਤਾਂ ਮੈਂ ਹਮੇਸਾ ਉਸਦਾ ਕੁਝ ਬਣਨ ਦਾ ਟੀਚਾ ਜਰੂਰ ਪੁੱਛਦਾ ? ਬਾਦ ਵਿੱਚ ਕਹਿੰਦਾ ਹਾਂ ਕਿ ਆ ਕੰਮ ਕਰ ਸਕਦਾ ਤਾਂ ਜੀ ਸਦਕੇ ਆ ਪਰ ਜੇ ਤੇਰੇ ਵਿੱਚ ਇਸ ਕੰਮ ਨੂੰ ਛੱਡ ਕੋਈ ਹੋਰ ਕਾਬਲੀਅਤ ਹੈ ਤਾਂ ਉਸ ਉੱਤੇ ਧਿਆਨ ਦੇ | ਅੱਜ ਦਾ ਸਮਾਂ ਇਹੋ ਜਿਹਾ ਕਿ ਤਹਾਨੂੰ ਪੜਨ ਦੇ ਨਾਲ ਨਾਲ ਕਮਾਉਣਾ ਵੀ ਜਰੂਰੀ ਹੈ ਅਰਥਾਤ ਕਿਸੇ ਕੰਮ ਦਾ ਹੁਨਰ ਲੈ ਕਿ ਆਉਣਾ ਵੀ ਜਰੂਰੀ ਹੈ | ਮੈਂ ਇੱਥੇ ਇੱਕ ਗੱਲ ਜਰੂਰੀ ਦੱਸਣੀ ਦੱਸਣੀ ਚਾਹਾਂਗਾ ਕਿ ਜੇ ਤੁਹਾਡਾ ਬੱਚਾ ਪੜਾਈ ਵਿੱਚ ਹੁਸਿਆਰ ਹੈ ਤਾਂ ਉਸਨੂੰ ਚੰਗਾ ਪੜਾਓ ਜੇ ਘੱਟ ਪੜਦਾ ਤਾਂ ਘੱਟੋ ਘੱਟ ਬਾਰਾਂ ਤਾਂ ਪੜਾਓ ਜੇ ਤੁਸੀ ਉਸਨੂੰ ਕੁੱਟ ਕਿ ਸਕੂਲ ਤੋਰਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਇਸਦਾ ਪੜਾਓ ਵਿੱਚ ਮਨ ਨਹੀ ਲਗਦਾ ਪਰ ਚਲਾਕ ਹੈ ਤਾਂ ਤੁਸੀ ਉਸਨੂੰ ਕੋਈ ਕੰਮ ਸਿਖਾਓ ਚੰਗੀ ਉਮਰ ਵਿੱਚ ਉਹ ਚੰਗਾ ਕਾਰੀਗਰ ਬਣੇਗਾ | ਮੇਰਾ ਇੱਕ ਦੋਸਤ ਸੀ ਪਹਿਲਾ ਉਹ ਹੋਟਲ ਤੇ ਵਰਤਣ ਸਾਫ ਕਰਦਾ ਹੁੰਦਾ ਸੀ ਫਿਰ ਉਹ ਉਸੇ ਕੰਮ ਵਿੱਚ ਮਸਤ ਹੋ ਗਿਆ ਹੁਣ ਉਹ ਚੰਗਾ ਹਲਵਾਈ ਆ ਤੇ ਪਿੰਡ ਚ ਚੰਗੀ ਦੁਕਾਨ ਆ ਸਾਰਾ ਪਰਿਵਾਰ ਉਸਨੇ ਆਪਣੇ ਕੰਮ ਵਿੱਚ ਸਮੇਟ ਲਿਆ ਹੁਣ ਇੱਥੇ ਇਹ ਸਮਝਣਾ ਬਹੁਤ ਜਰੂਰੀ ਹੈ ਕਿ ਉਸਨੇ ਸਹੀ ਵਕਤ ਤੇ ਸਹੀ ਸੋਚ ਲਿਆ ਤੇ ਚੰਗਾ ਕਾਰੀਗਰ ਬਣਿਆ|
ਮੈਂ ਆਪਣੇ ਕਿਸੇ ਪੁਰਾਣੇ ਦਫਤਰ ਵਿੱਚ ਇੱਕ ਅਪਾਹਿਜ ਗੱਭਰੂ ਵੇਖਿਆ ਸੀ ਜੋ ਪਹਿਲਾਂ ਨੌ ਘੰਟੇ ਸਾਡੀ ਕੰਪਨੀ ਚ ਕੰਮ ਕਰਦਾ ਫੇਰ ਆਪਣੀ ਸਕੂਟਰੀ ਤੇ ਘਰ ਘਰ ਜਮੈਟੋ ਤੇ ਫੂਡ ਸਪਲਾਈ ਕਰਦਾ | ਇੱਕ ਕੁੜੀ ਮਿਲੀ ਜੋ ਪਹਿਲਾਂ ਆਪਣੀ ਸਰਕਾਰੀ ਨੌਕਰੀ ਲਈ ਜਮਾਂਤਾ ਲਾਉਦੀ ਫੇਰ ਆਫਿਸ ਚ ਕੰਮ ਕਰਦੀ ਫੇਰ ਕਮਰੇ ਚ ਜਾ ਕਿ ਸਾਰਾ ਕੰਮ ਕਰਦੀ | ਐਵੇਂ ਹੀ ਇੱਕ ਗੱਭਰੂ ਦਿਨੇ ਮੇਰੀ ਟੀਮ ਲਈ ਨੌ ਘੰਟੇ ਆਫਿਸ ਚ ਕੰਮ ਕਰਦਾ ਫੇਰ ਕਿਸੇ ਆਪ ਕਿਰਾਏ ਤੇ ਲਏ ਹੋਟਲ ਦਾ ਕੰਮ ਵੇਖਦਾ | ਹੋਰ ਕਿੰਨੀਆਂ ਹੀ ਉਦਹਾਰਣਾਂ ਨੇ ਪਰ ਗੱਲ ਇੱਕੋ ਹੀ ਨਿਕਲ ਕਿ ਅੱਗੇ ਆਉਦੀ ਹੈ| ਕਿ ਆਪਣੇ ਕੰਮ ਦੀ ਕੋਈ ਸਰਮ ਨਹੀ | ਜਿਆਦਾਤਰ ਕਾਮਯਾਬ ਲੋਕਾਂ ਦੀ ਇਹੋ ਖੂਬੀ ਰਹੀ ਹੈ ਕਿ ਉਹ ਕਦੇ ਕੰਮ ਕਰਨ ਤੋਂ ਸਰਮ ਨੀ ਕਰਦੇ ਸੀ | ਹੁਣ ਬਹੁਤੀਆਂ ਮਹਿਲਾਵਾਂ ਰਿਕਸਾ ਜਾਂ ਆਟੋ ਚਲਾਉਦੀਆਂ ਨੇ ਬੱਸਾਂ ਵਿੱਚ ਕੰਡਕਟਰੀ ਕਰਦੀਆਂ ਨੇ | ਸੋ ਕਦੇ ਕੰਮ ਨੂੰ ਛੋਟਾ ਵੱਡਾ ਨਾ ਸਮਝੋ ਕਿਸੇ ਕੰਮ ਨੂੰ ਧਰਮ ਜਾਤ ਵਿੱਚ ਵੰਡ ਕਿ ਨਾ ਵੇਖੋ ਜਿਸ ਕੰਮ ਨਾਲ ਤੁਹਾਡਾ ਘਰ ਚੱਲ ਸਕਦਾ ਉਹ ਜਰੂਰ ਕਰੋ |
ਜਸਵੰਤ ਸਿੰਘ ਜੋਗਾ