ਸਾਡੇ ਇੱਕ ਅੰਕਲ ਨਹਿਰੀ ਵਿਭਾਗ ਵਿਚ ਐਸ ਡੀ ਓ ਸਨ। ਆਂਟੀ ਵੀ ਟੀਚਰ ਸਨ। ਆਂਟੀ ਜੀ ਦੀ ਕੋਈ ਸਹੇਲੀ ਆਪਣੇ ਘਰੇ ਸਟੀਰਿਓ ਲਿਆਈ। ਰੀਸ ਨਾਲ ਆਂਟੀ ਨੇ ਵੀ ਅੰਕਲ ਨੂੰ ਫਰਮਾਇਸ਼ ਪਾ ਦਿੱਤੀ।ਅੰਕਲ ਜੀ ਬਹੁਤ ਆਗਿਆਕਾਰੀ ਸਨ ਹਰ ਭਾਰਤੀ ਪਤੀ ਵਾਂਗ। ਓਹ ਅਗਲੇ ਦਿਨ ਹੀ ਬਾਈ ਸੋ ਰੁਪੈ ਦਾ ਫ਼ਿਲਿਪਸ ਕੰਪਨੀ ਦਾ ਬਹੁਤ ਵਧੀਆ ਸਟੀਰਿਓ ਲੈ ਆਏ। ਪਰ ਸਟੀਰਿਓ ਵੇਖਕੇ ਆਂਟੀ ਨੇ ਮੂੰਹ ਸੁਜਾ ਲਿਆ। ਅੰਕਲ ਨੂੰ ਗੱਲ ਸਮਝ ਨਾ ਆਈ। ਅਖੀਰ ਅੰਕਲ ਤੋਂ ਰਿਹਾ ਨਾ ਗਿਆ ਤੇ ਆਂਟੀ ਨੂੰ ਪੁੱਛ ਹੀ ਲਿਆ। ਆਂਟੀ ਕਹਿੰਦੀ ਓਹਨਾ ਦੇ ਸਟੀਰਿਓ ਵਿਚ ਰੰਗ ਬਿਰੰਗੀਆਂ ਲਾਈਟਾ ਜਗਦੀਆਂ ਹਨ ਆਪਣੇ ਤਾਂ ਬਸ ਇੱਕ ਲਾਲ ਲਾਇਟ ਹੀ ਜਗਦੀ ਹੈ।
ਅੰਕਲ ਜੀ ਸਮਝ ਗਏ। ਫਿਰ ਓਹ ਫਿਲਿਪਸ ਕੰਪਨੀ ਦਾ ਸਟੀਰਿਓ ਵਾਪਿਸ ਕਰਕੇ ਟੋਨੀਟੋਨ ਦਾ ਦੇਸੀ ਸਟੀਰਿਓ ਸਾਢੇ ਪੰਜ ਸੋ ਦਾ ਲੈ ਆਏ ਤੇ ਦੇਖਿਆ ਆਂਟੀ ਵੀ ਖੁਸ਼ ਤੇ ਅੰਕਲ ਵੀ ਖੁਸ਼।
ਜਦੋ ਅੰਕਲ ਨੇ ਮੈਨੂ ਗੱਲ ਦੱਸੀ ਤਾਂ ਮੇਰੇ ਬੋਲਣ ਤੋਂ ਪਹਿਲਾ ਅੰਕਲ ਕਹਿੰਦੇ ਕਾਕਾ ਵਿਆਹੇ ਬੰਦੇ ਦੀ ਆਹੀ ਮਜਬੂਰੀ ਹੁੰਦੀ ਹੈ। ਹੋਰ ਕੀ ਵਿਆਹੇ ਬੰਦੇ ਨੂੰ ਕੋਈ ਦੌਰਾ ਤਾਂ ਨਹੀਂ ਪੈਂਦਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ