1977 ਵਿਚ ਜਨਤਾ ਪਾਰਟੀ ਦੀ ਸਰਕਾਰ ਅਉਣ ਤੇ ਮੇਰੇ ਪਾਪਾ ਜੀ ਦੀ ਬਦਲੀ, ਜੋ ਕਿ ਉਸ ਸਮੇ ਪਟਵਾਰੀ ਸਨ, ਜਿਲਾ ਸਿਰਸਾ ਤੋ ਰੋਹਤਕ ਜ਼ਿਲ੍ਹੇ ਦੀ ਕਰ ਦਿੱਤੀ। ਕਿਉਂਕਿ ਮੇਰੇ ਮਾਸੜ ਜੀ ਕਾਂਗਰਸੀ ਸਨ ਤੇ ਸਾਡੇ ਕਾਂਗਰਸੀ ਹੋਣ ਦਾ ਠੱਪਾ ਲੱਗਿਆ ਹੋਇਆ ਸੀ। ਇੱਕ ਆਮ ਦਰਜਾ ਤਿੰਨ ਮੁਲਾਜਿਮ ਵਾਸਤੇ ਘਰ ਤੋਂ ਦੂਰ ਜਾਣਾ ਬਹੁਤ ਮੁਸ਼ਕਿਲ ਸੀ। ਸਾਰੇ ਲੋਕਲ ਲੀਡਰ ਸਾਡੇ ਖਿਲਾਫ਼ ਸਨ ਕਿਉਂਕਿ ਕਾਂਗਰਸੀਆਂ ਨੂੰ ਸਜ਼ਾ ਦੇਣੀ ਹੀ ਉਹਨਾਂ ਦੀ ਮੰਸ਼ਾ ਸੀ। ਫਿਰ ਵੀ ਬਹੁਤ ਸਿਫਾਰਸ਼ਾਂ ਪਾਈਆਂ ਪਰ ਕੋਈ ਪੇਸ਼ ਨਾ ਚਲੀ। ਮੈਂ ਉਸ ਸਮੇ ਦੇ ਮੁੱਖ ਮੰਤਰੀ ਚੋ ਦੇਵੀ ਲਾਲ ਦੇ ਅਫਸਰ ਆਨ ਸਪੈਸ਼ਲ ਡਿਊਟੀ ਡਾ. ਕੇ ਵੀ ਸਿੰਘ ਨੂੰ ਚੰਡੀਗੜ ਸਿਵਲ ਸੱਕਤਰ ਚ ਮਿਲਿਆ। ਸ੍ਰੀ ਓਮ ਪ੍ਰਕਾਸ਼ ਸੇਠੀ ਪਟਵਾਰੀ ਦਾ ਨਾਮ ਸੁਣਕੇ ਓਹ ਚੁੱਪ ਕਰ ਗਏ। ਤੇ ਕਹਿੰਦੇ ਓਮ ਪ੍ਰਕਾਸ਼ ਸੇਠੀ ਪਟਵਾਰੀ ਦਾ ਤਬਾਦਲਾ ਤਾਂ ਸਿਰਫ ਸੀ ਐਮ ਸਾਹਿਬ ਹੀ ਕੈਂਸਲ ਕਰ ਸਕਦੇ ਹਨ। ਮੈਨੂੰ ਬਹੁਤ ਹੈਰਾਨੀ ਵੀ ਹੋਈ ਕਿ ਇਕ ਦਰਜਾ ਤਿੰਨ ਮੁਲਾਜਿਮ ਵੀ ਮੁੱਖ ਮੰਤਰੀ ਦੀਆਂ ਅੱਖਾਂ ਵਿਚ ਇੰਨਾ ਰੜਕਦਾ ਹੈ। ਪਰ ਖੁਸ਼ੀ ਵੀ। ਘਰੇ ਆਕੇ ਮੈ ਮੇਰੇ ਪਾਪਾ ਜੀ ਨੂੰ ਆਖਿਆ, “ਤਬਾਦਲਾ ਰੱਦ ਨਹੀ ਹੁੰਦਾ ਤਾਂ ਨਾ ਸਹੀ। ਘੱਟ ਖਾ ਲਵਾਂਗੇ। ਚਾਰ ਦਿਨ ਮੁਸ਼ਕਿਲ ਦੇ ਕੱਟ ਲਵਾਂਗੇ। ਪਰ ਖੁਸ਼ੀ ਇਸ ਗੱਲ ਦੀ ਹੈ ਕਿ ਤੁਸੀਂ ਇੱਕ ਪਟਵਾਰੀ ਹੁੰਦੇ ਹੋਏ ਵੀ ਇੱਕ ਮੁੱਖ ਮੰਤਰੀ ਦੀ ਹਿਟ ਲਿਸਟ ਵਿਚ ਹੋ। ਮਤਲਬ ਤੁਸੀਂ ਹਰਿਆਣੇ ਦੇ ਬਹੁਤ ਮਸਹੂਰ ਪਟਵਾਰੀ ਹੋ ਜਿੰਨਾ ਨੂੰ ਸੂਬੇ ਦਾ ਮੁੱਖ ਮੰਤਰੀ ਨਿਜੀ ਤੋਰ ਤੇ ਜਾਣਦਾ ਹੈ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ