ਮੇਰੇ ਬੋਸ ਸਨ ਸਰਦਾਰ ਹਰਬੰਸ ਸਿੰਘ ਸੈਣੀ। ਓਹਨਾ ਦੀਆਂ ਅੱਖਾਂ ਬਹੁਤ ਹੀ ਛੋਟੀਆਂ ਸਨ। ਕੇਰਾਂ ਅਸੀਂ ਫਰੀਦਕੋਟ ਗਏ। ਓਦੋਂ ਸਾਡਾ ਜ਼ਿਲ੍ਹਾ ਫਰੀਦਕੋਟ ਹੁੰਦਾ ਸੀ। ਓਥੇ ਓਹਨਾ ਨੂੰ ਪਾਸਪੋਰਟ ਸਾਇਜ਼ ਦੀ ਫੋਟੋ ਦੀ ਜਰੂਰਤ ਪੈ ਗਈ। ਫੋਟੋਗ੍ਰਾਫਰ ਦੀ ਦੁਕਾਨ ਠੰਡੀ ਸੜ੍ਹਕ ਤੇ ਸੀ। ਸਟੂਡੀਓ ਵਿੱਚ ਫੋਟੋਗ੍ਰਾਫਰ ਵਾਰੀ ਵਾਰੀ ਬੋਲੇ “ਸਰਦਾਰ ਜੀ ਅੱਖਾਂ ਖੋਲੋ।” ਪਰ ਓਹ ਅੱਖਾਂ ਨਾ ਖੁਲ੍ਹੀਆਂ। ਫੋਟੋਗ੍ਰਾਫਰ ਨੇ ਆਪਣੇ ਸਟੂਡਿਓ ਦਾ ਦਰਵਾਜ਼ਾ ਖੋਲ੍ਹ ਦਿੱਤਾ। ਕਹਿੰਦਾ, “ਸਰਦਾਰ ਜੀ ਸਾਹਮਣੇ ਝਾਕੋ (ਉਸਦਾ ਮਤਲਵ ਸੀ ਸ਼ਾਇਦ ਦੂਰ ਵੇਖਣ ਨਾਲ ਅੱਖਾਂ ਭੋਰਾ ਵੱਡੀਆਂ ਨਜਰ ਅਉਣ। ਤੇ ਫੋਟੋ ਸੋਹਣੀ ਆ ਜਾਵੇਗੀ। ਮੇਰਾ ਬੌਸ ਕਹਿੰਦਾ “ਦਰਵਾਜ਼ੇ ਚਾਹੇ ਚਾਰ ਖੋਲ ਲੈ ਇਹ ਅੱਖਾਂ ਐਡੀਆਂ ਹੀ ਰਹਿਣੀਆਂ ਹਨ।” ਅਸੀਂ ਸਾਰੇ ਹੱਸ ਪਏ। ਆਖਿਰ ਫੋਟੋਗ੍ਰਾਫਰ ਨੇ ਸਮਾਇਲ ਪਲੀਜ ਆਖਕੇ ਘੋੜਾ ਦੱਬ ਦਿੱਤਾ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ