ਚਿੜਾ-ਚਿੜੀ ਟਾਹਣ ਤੇ ਬੈਠੇ..ਬੰਦਾ ਆਉਂਦਾ ਦਿਸਿਆ..ਚਿੜੀ ਆਖਣ ਲੱਗੀ ਸ਼ਿਕਾਰੀ ਲੱਗਦਾ ਚੱਲ ਉੱਡ ਚੱਲੀਏ..ਮਾਰ ਦੇਊ..!
ਚਿੜਾ ਕਹਿੰਦਾ ਲਿਬਾਸ ਤੋਂ ਤਾਂ ਕੋਈ ਧਰਮੀ ਪੁਰਸ਼ ਲੱਗਦਾ..ਕੁਝ ਨੀ ਹੁੰਦਾ ਬੈਠੀ ਰਹਿ!
ਦੋਵੇਂ ਓਥੇ ਹੀ ਬੈਠੇ ਰਹੇ..!
ਬੰਦੇ ਨੇ ਆਉਂਦਿਆਂ ਹੀ ਤੀਰ ਚਲਾ ਕੇ ਚਿੜਾ ਮਾਰ ਦਿੱਤਾ..!
ਚਿੜੀ ਰੋਂਦੀ ਕੁਰਲਾਉਂਦੀ ਰਾਜੇ ਦੇ ਪੇਸ਼ ਹੋ ਗਈ..ਵਿਥਿਆ ਸੁਣਾਈ..ਰਾਜੇ ਨੇ ਚਿੜੀ ਨੂੰ ਅਖਤਿਆਰ ਦਿੱਤਾ ਕੇ ਗ੍ਰਿਫਤਾਰ ਕੀਤੇ ਬੰਦੇ ਨੂੰ ਜੋ ਚਾਹਵੇ ਸਜਾ ਦੇ ਸਕਦੀ..ਚਿੜੀ ਆਖਣ ਲੱਗੀ ਇਸਨੂੰ ਸਜਾ ਤੇ ਰੱਬ ਦੇਵੇਗਾ ਪਰ ਤੁਸੀਂ ਹੁਣੇ ਹੀ ਇੱਕ ਹੁਕਮ ਜਾਰੀ ਕਰੋ ਕੇ ਜੰਗਲ ਵਿਚ ਸ਼ਿਕਾਰ ਵੇਲੇ ਸ਼ਿਕਾਰੀ ਸਿਰਫ ਸ਼ਿਕਾਰੀਆਂ ਵਾਲੇ ਕੱਪੜੇ ਹੀ ਪਉਣ ਨਾ ਕੇ ਧਰਮੀਂ ਪੁਰਸ਼ਾਂ ਵਾਲੇ..ਘੱਟੋ ਘੱਟ ਅੱਗੇ ਤੋਂ ਕੋਈ ਭੁਲੇਖਾ ਖਾ ਕੇ ਮੌਤ ਦੇ ਮੂੰਹ ਵਿਚ ਤੇ ਨਹੀਂ ਪਵੇਗਾ..!
ਕਾਸ਼ ਅੱਜ ਵੀ ਕੋਈ ਐਸਾ ਹੁਕਮਨਾਮਾ ਜਾਰੀ ਹੋ ਸਕਦਾ ਹੁੰਦਾ ਕੇ ਸ਼ਿਕਾਰ ਵੇਲੇ ਸਿਰਫ ਸ਼ਿਕਾਰੀਆਂ ਵਾਲੇ ਵਸਤਰ ਹੀ ਧਾਰਨ ਕੀਤੇ ਜਾਣ ਨਾ ਕੇ ਦੇਵ ਪੁਰਸ਼ਾਂ ਵਾਲੇ ਚਿੱਟੇ ਚੋਲੇ..ਕਿਓੰਕੇ ਅੱਜ ਵੀ ਭੁਲੇਖਿਆਂ ਵੱਸ ਪੈ ਕੇ ਵੱਡੀ ਪੱਧਰ ਤੇ ਨੁਕਸਾਨ ਕਰਵਾਇਆ ਜਾ ਰਿਹਾ ਏ!
ਹਰਪ੍ਰੀਤ ਸਿੰਘ ਜਵੰਦਾ