ਕੌਫ਼ੀ ਵਿਦ ਲਵਲੀ ਸ਼ਰਮਾ | coffee with lovely sharma

#ਕੌਫੀ_ਵਿਦ Lovley Sharma

ਬੀਤੇ ਦਿਨੀ ਕਿਸੇ ਅੱਧਖੜ ਜਿਹੇ ਮੁੰਡੇ ਦੇ ਵਿਆਹ ਲਈ ਸਹਾਇਤਾ ਕਰਨ ਬਾਰੇ ਪਾਈ ਮੇਰੀ ਪੋਸਟ ਨੂੰ ਸਮਾਜ ਦੇ ਹਰ ਵਰਗ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਵਿਆਹ ਗਿਆਰਾਂ ਅਕਤੂਬਰ ਨੂੰ ਹੋਣਾ ਹੈ। ਗ੍ਰਹਿਸਤ ਜੀਵਨ ਵਿੱਚ ਕਦਮ ਰੱਖ ਰਹੇ ਜੋੜੇ ਲਈ ਰਸੋਈ ਦੇ ਭਾਂਡਿਆ ਦੀ ਜਰੂਰਤ ਨੂੰ ਅੱਜ ਸ੍ਰੀ #ਲਵਲੀ_ਸ਼ਰਮਾ ਨੇ ਪੂਰਾ ਕਰ ਦਿੱਤਾ। ਭਾਵੇਂ ਇੱਕ ਡਿਨਰ ਸੈੱਟ ਪਹਿਲਾਂ ਵੀ ਆਇਆ ਹੈ। ਹੁਣ ਉਹਨਾਂ ਘਰੇ ਸਟੀਲ ਦੇ ਭਾਂਡੇ ਵੀ ਚਮਕਣਗੇ। ਉਂਜ ਇਹ ਇੱਕ ਪੰਥ ਦੋ ਕਾਜ ਵਾਲੀ ਗੱਲ ਸੀ। ਲਵਲੀ ਜੀ ਨਾਲ ਕੌਫ਼ੀ ਸਾਂਝੀ ਕਰਨ ਦਾ ਪ੍ਰੋਗਰਾਮ ਕਾਫੀ ਦੇਰ ਤੋਂ ਪੈਂਡਿੰਗ ਪਿਆ ਸੀ। ਇੱਧਰ ਮੇਰੇ ਕੋਲ ਗੱਲਾਂ ਦਾ ਕੜਾਹ ਵੀ ਤਿਆਰ ਸੀ। ਸ੍ਰੀ ਸ਼ਰਮਾ Virtuous Club India ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਹਨ। ਤੇ ਇਹਨਾਂ ਦੇ ਗਲੇ ਨੂੰ ਮਾਂ ਸਰਸਵਤੀ ਜੀ ਦਾ ਵਰਦਾਨ ਵੀ ਹਾਸਿਲ ਹੈ। ਕਿਉਂਕਿ ਖੁਦ ਸ਼ੁਰੂ ਤੋਂ ਹੀ ਜ਼ਮੀਨੀ ਹਕੀਕਤ ਨਾਲ ਜੁੜੇ ਹੋਏ ਹਨ ਇਸ ਲਈ ਲੋੜਵੰਦਾਂ ਦੇ ਦਰਦ ਤੋਂ ਚੰਗੀ ਤਰਾਂ ਵਾਕਿਫ ਹਨ। ਇਸੇ ਕਰਕੇ ਹੀ ਸਮਾਜ ਸੇਵਾ ਵਾਲਾ ਕੀੜਾ ਕਦੇ ਪਿੱਛੇ ਨਹੀਂ ਹਟਣ ਦਿੰਦਾ। ਸਪੰਜੀ ਰਸਗੁਲਿਆਂ ਵਰਗੀ ਨਰਮ ਸਖਸ਼ੀਅਤ ਨੂੰ ਛੱਡਕੇ ਆਦਮੀ ਦਾ ਕੋਲੋਂ ਉੱਠਣ ਨੂੰ ਦਿਲ ਹੀ ਨਹੀਂ ਕਰਦਾ। ਗੱਲਾਂ ਹੀ ਖੰਡ ਦੀ ਚਾਸ਼ਨੀ ਨਾਲ ਲਿਬੜੀਆਂ ਹੁੰਦੀਆਂ ਹਨ। ਗੁੱਸਾ ਤਾਂ ਨੇੜੇ ਨਹੀਂ ਫਟਕਦਾ।
“ਇਸ ਪ੍ਰੋਜੈਕਟ ਲਈ ਕੋਈ ਹੋਰ ਸਮਾਨ ਚਾਹੀਦਾ ਹੋਵੇ ਯ ਤੁਸੀਂ ਲੋੜ ਮਹਿਸੂਸ ਕਰੋ ਤਾਂ ਬੇਝਿਜਕ ਮੈਨੂੰ ਫੋਨ ਕਰ ਦੇਣਾ।” ਜਦੋ ਜਾਂਦੇ ਹੋਇਆ ਨੇ ਇਹ ਗੱਲ ਕਹੀ ਤਾਂ ਲਗਿਆ ਸਾਡੇ ਸਮਾਜ ਵਿੱਚ ਦੂਸਰਿਆਂ ਦਾ ਭਲਾ ਕਰਨ ਵਾਲੇ ਬਹੁਤ ਹਨ ਪਰ ਕਮਜ਼ੋਰੀ ਸਾਡੀ ਹੀ ਹੈ ਜੋ ਅਸੀਂ ਉਹਨਾਂ ਦਾ ਫਾਇਦਾ ਨਹੀਂ ਉਠਾ ਸਕਦੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *