ਅੱਜ ਵੱਡੇ ਘਰ ਪਿੰਡ ਤੋਂ ਸ਼ਾਮ ਨੂੰ ਦੁਕਾਨ ਬੰਦ ਕਰਕੇ ਤੁਰਿਆ ਹੀ ਸੀ ਕੇ ਬੱਦਲਾਂ ਨੇ ਆਵਦੀ ਬਖਸ਼ਿਸ ਮੀਂਹ ਦੇ ਰੂਪ ਚ ਦੇਣੀ ਸ਼ੁਰੂ ਕਰ ਦਿੱਤੀ। ਕੀਤੇ ਰੁਕਣ ਦਾ ਸੋਚਿਆ ਪਰ ਇਹਦਾ ਕਿ ਪਤਾ ਕਿੰਨੀ ਦੇਰ ਪਈ ਚਲੇ ਇਹ ਸੋਚ ਕੇ ਤੁਰੇ ਚਲਣ ਦਾ ਹੀ ਮਨ ਬਣਾ ਲਿਆ ਮੋਬਾਇਲ ਤੇ ਬਟੂਆ ਭਿੱਜਣ ਦੇ ਡਰ ਤੋਂ ਸੋਚਿਆ ਕੋਈ ਲਿਫ਼ਾਫ਼ਾ ਲੈ ਲਈਏ ਆਸੇ ਪਾਸੇ ਦੇਖਿਆ ਤਾਂ ਇੱਕ ਮੀਟ ਦੀ ਦੁਕਾਨ ਦਿਖ ਗਈ ਜਾ ਕੇ ਇੱਕ ਲਿਫਾਫੇ ਮੰਗ ਕੀਤੀ ਅੰਦਰੋਂ ਇਕ 60 ,,70 ਸਾਲ ਦਾ ਬਜ਼ੁਰਗ ਆਇਆ ਲਿਫ਼ਾਫ਼ਾ ਦਿੰਦਾ ਹੋਇਆ ਕਹਿੰਦਾ ਕਾਕਾ ਕਿਹੜੇ ਪਿੰਡ ਜਾਣਾ ਮੇਰੇ ਬਾਘਾ ਪੁਰਾਣਾ ਦੱਸਣ ਦੇ ਬਾਅਦ ਬਜ਼ੁਰਗ ਆਵਦੇ ਪਿੰਡੇ ਤੇ ਲਪੇਟੀ ਲੋਈ ਲਾਉਂਦਾ ਹੋਇਆ ਬੋਲਿਆ ਲੈ ਸ਼ੇਰਾ ਇਹ ਲੈਜਾ ਮੀਂਹ ਬਹੁਤ ਤੇਜ ਆ ਐਵੇਂ ਬਿਮਾਰ ਨਾ ਹੋਜੀ। ਮੀਂਹ ਚ ਭਿੱਜਦੇ ਹੋਏ ਦੇ ਮੇਰੇ ਚਿਹਰੇ ਤੇ ਇੱਕ ਬੜੀ ਵੱਡੀ ਮੁਸਕਰਾਹਟ ਆ ਗਈ। ਭਾਂਵੇ ਉਹ ਬਜ਼ੁਰਗ ਨੂੰ ਕਦੇ ਮਿਲਿਆ ਨਹੀਂ ਸੀ ਮੈਂ ਪਰ ਓਹਦੇ ਲੋਈ ਫੜੋਉਂਦੇ ਵਕਤ ਬੜਾ ਕਰੀਬੀ ਜਾਪਿਆ। ਲੋਈ ਤਾਂ ਮੈਂ ਨਹੀਂ ਲਈ ਪਰ ਘਰ ਆਉਣ ਤੱਕ ਉਹ ਬਾਬੇ ਦੇ ਓਹੀ ਬੋਲ ਕੰਨੀ ਪਈ ਗਏ। ਕੌਣ ਕਹਿੰਦਾ ਇਨਸਾਨੀਅਤ ਖਤਮ ਹੋਗੀ ਅੱਜ ਵੀ ਰੱਬ ਵਰਗੇ ਲੋਕ ਏਥੇ ਵਸਦੇ ਨੇ।
ਇਨਸਾਨੀਅਤ ਜਿੰਦਾਬਾਦ। ਹੱਡ ਬੀਤੀ