ਮੇਰੀ ਮਾਂ ਦੀ ਸੋਚ ਬਹੁਤ ਵਧੀਆ ਸੀ। ਓਹ ਫਜੂਲ ਦੀਆਂ ਰਸਮਾਂ ਰਿਵਾਜਾਂ ਦੇ ਖਿਲਾਫ਼ ਸੀ। ਤੇ ਕਦੇ ਕਦੇ ਮੇਰੇ ਨਾਲ ਇਹਨਾ ਵਿਚਾਰਾਂ ਤੇ ਚਰਚਾ ਵੀ ਕਰਦੀ। ਇੱਕ ਦਿਨ ਮੈ ਮੇਰੀ ਮਾਂ ਨਾਲ ਗੱਲ ਕਰਦਿਆ ਕਿਹਾ ਕਿ ਆਹ ਰਿਵਾਜ਼ ਕਿੰਨਾ ਗਲਤ ਹੈ ਕਿ ਮਰਨ ਤੋਂ ਬਾਅਦ ਇੱਕ ਅੋਰਤ ਨੂ ਉਸ ਦੇ ਘਰ ਦਾ ਕਫਨ ਵੀ ਨਹੀ ਪਾਇਆ ਜਾਂਦਾ। ਤੇ ਓਹ ਵੀ ਉਸਦੇ ਪੇਕੇ ਪਾਉਂਦੇ ਹਨ। ਜੋ ਅੋਰਤ ਆਪਣੀ ਜਿੰਦਗੀ ਦੇ ਅਖੀਰਲੇ ਚਾਲੀ ਪੰਜਾਹ ਸਾਲ ਜਿਸ ਘਰ ਵਿਚ ਲੋਉਂਦੀ ਹੈ। ਘਰ ਨੂ ਬ੍ਨੋਉਂਦੀ ਹੈ ਤੇ ਉਸ ਘਰ ਚੋ ਉਸਨੁ ਕਫਨ ਵੀ ਨਸੀਬ ਨਾ ਹੋਵੇ। ਬਹੁਤ ਮਾੜੀ ਗਲ ਹੈ। ਕਿਓਕੇ ਸਾਡੇ ਸਮਾਜ ਦਾ ਇਹ ਰਿਵਾਜ ਬਹੁਤ ਪੁਰਾਣਾ ਹੈ ਤੇ ਇਸ ਨੂ ਤੋੜਨਾ ਸੁਖਾਲਾ ਨਹੀ। ਮੇਰੀ ਮਾਂ ਨੇ ਮੇਰੀ ਗੱਲ ਤੇ ਆਪਣੀ ਸੇਹਮਤੀ ਦੇ ਦਿੱਤੀ। ਓਹ ਵੀ ਇਸੇ ਗੱਲ ਤੇ ਰਾਜ਼ੀ ਸੀ ਕਿ ਅੋਰਤ ਨੂ ਅਖੀਰਲਾ ਕਪੜਾ ਯਾਨੀ ਕਫਨ ਉਸਦੇ ਬੇਟੇ ਯਾ ਪਤੀ ਉਸਦੇ ਪਰਿਵਾਰ ਵੱਲੋਂ ਹੀ ਹੋਵੇ। 16 ਫਰਬਰੀ 2012 ਨੂ ਜਦੋ ਮੇਰੀ ਮਾਂ ਇਸ ਫਾਨੀ ਦੁਨੀਆ ਨੂ ਆਲਵਿਦਾ ਆਖ ਗਈ ਤਾਂ ਇਸ ਰਿਵਾਜ਼ ਬਾਰੇ ਮੈ ਮੇਰੇ ਨਾਨਕਾ ਪਰਿਵਾਰ ਦੇ ਜਿਮੇਦਾਰਾਂ ਨਾਲ ਫੋਨ ਤੇ ਗੱਲ ਕੀਤੀ ਤੇ ਆਪਣੀ ਅਤੇ ਆਪਣੀ ਮਾਂ ਦੀ ਇਛਾ ਜਾਹਿਰ ਕੀਤੀ। ਥੋੜੀ ਬਹੁਤ ਕਿੰਤੂ ਪ੍ਰੰਤੂ ਤੇ ਸਮਾਜ ਦੇ ਰੀਤੀ ਰਿਵਾਜਾਂ ਦੀ ਦੁਹਾਈ ਪਾ ਕੇ ਮੇਰਾ ਨਾਨਕਾ ਪਰਿਵਾਰ ਸਾਡੇ ਨਾਲ ਸੇਹਮਤ ਹੋ ਗਿਆ। ਤੇ ਅਸੀਂ ਮੇਰੀ ਮਾਂ ਦੇ ਪਾਉਣ ਵਾਲਾ ਅੰਤਿਮ ਸੂਟ ਆਪਣੇ ਘਰੋਂ ਪਾ ਕੇ ਇੱਕ ਨਵੀ ਪਰੰਪਰਾ ਦੀ ਸ਼ੁਰੁਆਤ ਕੀਤੀ। ਮੇਰੀ ਮਾਂ ਦੀ ਇਛਾ ਅਨੁਸਾਰ ਅਸੀਂ ਉਸ ਦੀਆਂ ਅਖਾਂ ਦਾਨ ਕਰ ਦਿੱਤੀਆਂ। ਜਿਸ ਨਾਲ ਦੋ ਹੋਰ ਜਿੰਦਗੀਆਂ ਇਸ ਸੰਸਾਰ ਨੂ ਦੇਖਣ ਦੇ ਕਾਬਿਲ ਬਣੀਆਂ। ……………………….ਤਸਵੀਰ ਵਿਚ ਮੈ ਆਪਣੀ ਮਾਤਾ ਨਾਲ ਕਿਸੇ ਪਰਵਾਰਿਕ ਸਮਾਰੋਹ ਤੇ ਕਿਸੇ ਨੁਕਤੇ ਤੇ ਚਰਚਾ ਕਰਦਾ ਹੋਇਆ।