ਸਕੂਲ ਦੇ ਬਚਿਆਂ ਨਾਲ ਬੰਬੇ ਟੂਰ ਤੇ ਜਾਣ ਦਾ ਮੋਕਾ ਮਿਲਿਆ ਬਸ ਤੇ। ਅਬੋਹਰ ਵਾਲੇ ਬਾਬੂ ਰਾਮ ਦੀ ਬਸ ਸੀ। ਦਿਖਾਈ ਉਸਨੇ ਹੋਰ ਬਸ ਸੀ ਪਰ ਉਸਦੀ ਅਸਲੀ ਬਸ ਤਾਂ ਬਸ ਹੀ ਸੀ। ਜਿਸਨੂ ਓਹ ਖੁਦ ਚਲਾਉਂਦਾ ਸੀ।ਆਪਣੀ ਸਹਾਇਤਾ ਲਈ ਉਸਨੇ ਇੱਕ ਬਾਬਾ ਜੋ ਟਰੱਕ ਡਰਾਇਵਰ ਸੀ ਨੂ ਵੀ ਨਾਲ ਲੈ ਲਿਆ ਤੇ ਓਹ ਆਪਣੇ ਮੁੰਡੇ ਤੇ ਜਨਾਨੀ ਨੂ ਵੀ ਮੁਫਤ ਦੀ ਸੈਰ ਲਈ ਨਾਲ ਲੈ ਗਿਆ। ਕਿਵੇ ਨਾ ਕਿਵੇ ਅਸੀਂ ਗੁਜਰਾਤ ਇੰਟਰ ਕਰ ਗਏ। ਸ਼ਾਮ ਹੋਗੀ। ਅਗਲਾ ਸ਼ਹਿਰ ਦੁਰ ਸੀ ਤੇ ਰਾਤ ਦਾ ਸਫਰ ਕਰਨਾ ਠੀਕ ਨਹੀ ਸੀ ਸੋ. ਕਿਸੇ ਕਸਬੇ ਵਿਚ ਰਾਤ ਕੱਟਣ ਲਈ ਕਿਸੇ ਮੰਦਿਰ ਧਰਮਸ਼ਾਲਾ ਦੀ ਭਾਲ ਕੀਤੀ ਗਈ। ਓਥੇ ਰਾਮਦੇਵ ਬਾਬੇ ਦਾ ਮੰਦਿਰ ਸੀ। ਪਰ ਨਾ ਬਿਜਲੀਸੀ ਤੇ ਕੱਚੇ ਕਮਰੇ ਸਨ , ਕੋਈ ਫਰਸ਼ ਨਹੀ ਸੀ।ਰੇਤਾ ਹੀ ਰੇਤਾ ਸੀ। ਜਦੋ ਮੰਦਿਰ ਚੋ ਨਿਰਾਸ਼ਾ ਹਥ ਲੱਗੀ ਤਾਂ ਉਸੇ ਵੇਲੇ ਚਿੱਟਾ ਕੁੜਤਾ ਪਜਾਮਾ ਪਾਈ ਕੋਈ ਸੇਠ ਜਿਹਾ ਮੰਦਿਰ ਚ ਪੂਜਾ ਕਰਕੇ ਬਾਹਰ ਨਿਕਲਦਾ ਮਿਲਿਆ । ਉਸ ਨੂ ਅਸੀਂ ਰਾਤ ਰਹਿਣ ਲਈ ਕਿਸੇ ਹੋਰ ਧਰਮਸ਼ਾਲਾ ਜਾ ਬਾਰਾਤ ਘਰ ਬਾਰੇ ਪੁਛਿਆ।
ਪੰਜਾਬ ਤੋਂ ਆਏ ਹੋਣ ਕਰਕੇ ਅਤੇ ਸਾਡੇ ਨਾਲ ਸਟਾਫ਼ ਤੇ ਬੱਚੇ ਦੇਖ ਕੇ ਉਸ ਨੇ ਕਿਹਾ ਤੁਹਾਡੇ ਰਹਿਣ ਲਾਇਕ ਕੋਈ ਜਗਾਹ ਨਹੀ ਹੈ ਇਥੇ। ਪਰ ਦੋ ਤਿਨ ਕਿਲੋਮੀਟਰ ਤੇ ਨਹਿਰੀ ਰੇਸਟ ਹਾਊਸ ਹੈ। ਮੈ ਪਤਾ ਕਰ ਦਿੰਦਾ ਹਾਂ। ਚੋਂਕ ਵਿਚਲੀ ਚੈਕ ਪੋਸਟ ਤੋਂ ਉਸਨੇ ਰੇਸਟ ਹਾਊਸ ਫੋਨ ਕੀਤਾ ਤੇ ਸਾਡੇ ਲਈ ਕਮਰੇ ਬੁਕ ਕਰਵਾ ਦਿੱਤੇ। ਕਿਓਕੇ ਓਹ ਕਸਬਾ ਸੀ। ਅਸੀਂ ਰਸਤੇ ਤੋਂ ਅਨਜਾਣ ਸਾਂ। ਸਾਡੀ ਮਾੜੀ ਜਿਹੀ ਸ਼ੰਕਾ ਵੇਖ ਕੇ ਓਹ ਖੁਦ ਸਾਡੇ ਨਾਲ ਬਸ ਵਿਚ ਬੈਠ ਕੇ ਰੇਸਟ ਹਾਊਸ ਤਕ ਗਿਆ। ਖੈਰ ਸਰਕਾਰੀ ਰੇਸਟ ਹਾਊਸ ਸੀ। ਅਸੀਂ ਕਮਰੇ ਲੈ ਲਏ। ਸਾਡੇ ਨਾਲ ਗਏ ਕੁਕ ਖਾਨਾ ਬਣਾਉਣ ਲਗ ਪਏ। ਅਸੀਂ ਦੋ ਮੇਲ ਸਟਾਫ਼ ਮੈਂਬਰ ਉਸ ਨੂ ਵਾਪਿਸ ਛਡਣ ਲਈ ਜਦੋ ਬਾਹਰ ਆਏ ਤਾਂ ਓਹ ਕਹਿੰਦਾ ਕੋਈ ਗੱਲ ਨਹੀ ਮੈ ਅਕੇਲਾ ਹੀ ਚਲਾ ਜਾਵਾਂਗਾ। ਇਸ ਬਹਾਨੇ ਮੇਰੀ ਸੈਰ ਹੋ ਜਾਏਗੀ।
ਸਰ ਤੁਸੀਂ ਕੀ ਕੰਮ ਕਰਦੇ ਹੋ ? ਮੈ ਸਿਸ੍ਟਾਚਾਰ ਅਤੇ ਉਸਦੇ ਸਲੀਕੇ ਤੋਂ ਪ੍ਰਭਾਵਿਤ ਹੋ ਕੇ ਪੁਛਿਆ।
ਮੈ ਸੀ ਜੇ ਐਮ ਹਾਂ। ਮੇਰੀ ਪੋਸਟਿੰਗ ਯਹਾਂ ਸੇ ਡੇਢ ਸੋ ਕਿਲੋਮੀਟਰ ਪਰ ਹੈ। ਹਰ ਸੈਚਰਡੇ ਸੰਡੇ ਕੋ ਮੈ ਆਪਣੇ ਪੇਰੇੰਟਸ ਕੋ ਮਿਲਨੇ ਆਤਾ ਹੂ। ਉਸ ਦਾ ਜਬਾਬ ਸੁਣ ਕੇ ਮੇਰਾ ਮੂੰਹ ਟੱਡਿਆ ਰਿਹ ਗਿਆ। ਮੈ ਦੇਖਿਆ ਕਿ ਓਹ ਨੰਗੇ ਪੈਰੀ ਸੀ। ,ਮੇਰੇ ਪੁਛਣ ਤੇ ਉਸਨੇ ਦਸਿਆ ਕਿ ਜਦੋ ਓਹ ਮੰਦਿਰ ਆਉਂਦਾ ਹੈ ਤਾਂ ਘਰੋਂ ਨੰਗੇ ਪੈਰੀ ਹੀ ਚਲਦਾ ਹੈ।
ਮੇਰੇ ਨਾਲ ਵਾਲਾ ਕਹਿੰਦਾ ਇਹ ਸੀ ਜੇ ਐਮ ਕੀ ਹੁੰਦਾ ਹੈ।
ਮਖਿਆ ਚੀਫ਼ ਜੁਡੀਸੀਅਲ ਮੈਜਿਸਟਰੇਟ ਮਤਲਬ ਵੱਡਾ ਜੱਜ।
ਅਜਿਹੇ ਲੋਕ ਵੀ ਹਨ ਇਸ ਧਰਤੀ ਤੇ