ਗੱਲ ਉਸ ਸਮੇ ਦੀ ਹੈ ਜਦੋ ਪਿੰਡਾ ਵਿਚ ਅਜੇ ਬਿਜਲੀ ਨਹੀ ਸੀ ਆਈ. ਅਉਂਦੀ ਤਾਂ ਹੁਣ ਵੀ ਨਹੀ ਪਰ ਓਦੋ ਆਹ ਕੁੱਤੇ ਝਾਕ ਜਿਹੀ ਵੀ ਨਹੀ ਸੀ ਹੁੰਦੀ।ਕਿਓਕੇ ਅਜੇ ਖੰਬੇ ਵੀ ਨਹੀ ਸਨ ਲੱਗੇ ਤੇ ਨਾ ਉਮੀਦ ਸੀ। ਸਾਡੇ ਪਿੰਡ ਵਿਚ ਲੋਕ ਸ਼ੀਸ਼ੀ ਵਿਚ ਕਪੜੇ ਦੀ ਬੱਤੀ ਪਕੇ ਮਿੱਟੀ ਦੇ ਤੇਲ ਦਾ ਦੀਵਾਂ ਜ੍ਗੋੰਦੇ ਹੁੰਦੇ ਸਨ.ਸ਼ਾਮ ਨੂ ਮੇਰੇ ਦਾਦਾ ਜੀ ਆਪਣੀ ਪੁਰਾਨੀ ਮਲਮਲ ਦੀ ਪੱਗ ਦੇ ਕਪੜੇ ਨਾਲ ਲੇਂਪ ਤੇ ਲਾਲਟੈਨ ਦੀਆਂ ਚਿਮਨੀਆਂ ਸਾਫ਼ ਕਰਦੇ ਹੁੰਦੀ ਸਨ ਤਾਂ ਕੀ ਹਨੇਰਾ ਹੋਣ ਤੋ ਪਹਿਲਾ ਪਹਿਲਾ ਓਹ ਹੱਟੀ ਤੇ ਲੇੰਪ ਜਗਾ ਸਕਣ ਫਿਰ ਚੁੰਗਾ ਦਾ ਟਾਈਮ ਹੋ ਜਾਂਦਾ ਹੈ। ਉਸ ਦਿਨ ਜਦੋ ਇਹੀ ਆਥਣ ਵੇਲਾ ਸੀ ਤੇ ਅਸੀਂ ਘਰੇ ਆਈਆਂ ਖਜੂਰਾਂ ਖਾ ਰਹੇ ਸੀ। ਜੋ ਅਸੀਂ ਭੈਣ ਭਰਾਵਾਂ ਨੇ ਪਹਿਲੀ ਵਾਰੀ ਹੀ ਵੇਖੀਆਂ ਸਨ। ਤਾਂ ਅਚਾਨਕ ਖਜੂਰ ਦਾ ਤਿਨਕਾ ਮੇਰੀ ਮਾਂ ਤੇ ਸੰਘ ਚ ਫਸ ਗਿਆ ਤੇ ਉਸ ਨੂ ਅਥਰੂ ਆ ਗਿਆ। ਓਹ ਔਖੇ ਸਾਹ ਲੈਣ ਲੱਗ ਪਈ ਤੇ ਇਸੇ ਨਾਲ ਉਸ ਦੀਆਂ ਅਖਾਂ ਚੋ ਪਾਣੀ ਵੀ ਆ ਗਿਆ। ਅਸੀਂ ਦੋਨੇ ਭੈਣ ਭਰਾ ਘਬਰਾ ਗਏ। ਫਿਰ ਦੋਨੋ ਹੀ ਰੋਂਦੇ ਰੋਂਦੇ ਮੇਰੇ ਦਾਦੇ ਕੋਲ ਹੱਟੀ ਤੇ ਚਲੇ ਗਏ। ਆਥਣ ਵੇਲੇ ਚਿਮਨੀਆਂ ਸਾਫ਼ ਕਰਦੇ ਮੇਰੇ ਦਾਦਾ ਜੀ ਨੂ ਅਸੀਂ ਮੇਰੀ ਮਾਂ ਬਾਰੇ ਦਸਿਆ ਤਾਂ ਓਹ ਇੱਕ ਦਮ ਭੜਕ ਪਿਆ ਤੇ ਕਹਿਣ ਲੱਗਾ ,”ਇਸ ਵੇਲੇ ਖਜੂਰਾਂ ਖਾਣ ਦੀ ਕੀ ਲੋੜ ਸੀ ਤੇ ਆਹ ਤਾਂ ਚੁੰਗਾ ਦੇ ਅਉਣ ਦਾ ਵੇਲਾ ਹੈ। ਦਿਨੇ ਖਾ ਲੈਂਦੇ ਤੁਸੀਂ ਖਜੂਰਾਂ। ਚੰਗਾ ਉਸ ਨੂ ਗੁੜ ਦੀ ਡਲੀ ਖੁਆ ਦਿਓ ਕਿਹ ਕੇ ਸਾਨੂ ਹੱਟੀ ਤੋਂ ਵਾਪਿਸ ਭੇਜ ਦਿੱਤਾ। ਜਦੋ ਅਸੀਂ ਘਰੇ ਵਾਪਿਸ ਆਏ ਤਾਂ ਸਾਡੀ ਮਾਂ ਭਲੀ ਚੰਗੀ ਸੀ। ਓਹ ਖਜੂਰ ਦਾ ਤਿਨਕਾ ਆਪੇ ਹੀ ਸੰਘ ਚੋ ਨਿਕਲ ਗਿਆ ਸੀ। ਤੇ ਅਸੀਂ ਫਿਰ ਵੀ ਮਾਂ ਨੂ ਗੁੜ ਦੀ ਡਲੀ ਖਾਣ ਨੂ ਦਿੱਤੀ। ਹੁਣ ਵੀ ਜਦੋ ਖਜੂਰ ਖਾਂਦੇ ਹਾਂ ਤਾਂ ਓਹ ਘਟਨਾ ਯਾਦ ਆ ਜਾਂਦੀ ਹੈ ਤੇ ਨਾਲ ਹੀ ਮੇਰੇ ਦਾਦਾ ਜੀ ਦਾ ਚੁੰਗਾ (ਗਰਾਹਕਾਂ ) ਪ੍ਰਤੀ ਨਜਰੀਆ।
#ਰਮੇਸਸੇਠੀਬਾਦਲ