ਪਹਿਲੀ ਕੈਪਟਨ ਸਰਕਾਰ ਵੇਲੇ ਸਾਡੇ ਇਲਾਕੇ ਦਾ ਇੱਕ ਪ੍ਰਿੰਸੀਪਲ ਜੋ ਡੀ ਓੰ ਬਣਨ ਦੇ ਸੁਫ਼ਨੇ ਵੇਖਦਾ ਸੀ ਦੀ ਡਿਊਟੀ ਉਡਨ ਦਸਤੇ ਵਿੱਚ ਲੱਗ ਗਈ। ਉਸ ਸਰਕਾਰ ਵਿੱਚ ਭਾਰਤ ਇੰਦਰ ਸਿੰਘ ਚਾਹਲ ਦੀ ਬਹੁਤ ਚਲਦੀ ਸੀ। ਉਸਦੇ ਕਿਸੇ ਅਖੌਤੀ ਪੀ ਏ ਦੀ ਭਾਣਜੀ ਸਾਡੇ ਸਕੂਲ ਦੀ ਵਿਦਿਆਰਥਣ ਸੀ ਤੇ ਮੈਟ੍ਰਿਕ ਦੀ ਪ੍ਰੀਖਿਆ ਦੇ ਰਹੀ ਸੀ। ਕੁੜੀ ਪੜ੍ਹਨ ਵਿੱਚ ਹੁਸ਼ਿਆਰ ਸੀ। ਉਸਨੂੰ ਨਕਲ ਦੀ ਭੋਰਾ ਜਰੂਰਤ ਨਹੀਂ ਸੀ।
ਉਸ ਜਿਲ੍ਹਾ ਸਿੱਖਿਆ ਅਫਸਰ ਬਣਨ ਦੇ ਸੁਫ਼ਨੇ ਲੈਣ ਵਾਲੇ ਪ੍ਰਿੰਸੀਪਲ ਨੂੰ ਪਤਾ ਨਹੀਂ ਕਿਥੋਂ ਕਨਸੋ ਮਿਲ ਗਈ ਤੇ ਅੰਗਰੇਜ਼ੀ ਦੇ ਪੇਪਰ ਵਾਲੇ ਦਿਨ ਪੇਪਰ ਸ਼ੁਰੂ ਹੋਣ ਤੋਂ ਪੰਦਰਾਂ ਮਿੰਟ ਪਹਿਲਾ ਹੀ ਆਪਣੀ ਟੀਮ ਨਾਲ਼ ਆ ਧਮਕਿਆ। ਸੁਪਰਡੈਂਟ ਨੂੰ ਉਸ ਲੜਕੀ ਦੀ ਰੱਜਵੀਂ ਸ਼ਿਫਾਰਸ਼ ਕਰਕੇ ਉਹ ਚਲਾ ਗਿਆ। ਫਿਰ ਪੇਪਰ ਦੀ ਸਮਾਪਤੀ ਵੇਲੇ ਦੁਬਾਰਾ ਫਿਰ ਆ ਗਿਆ। ਉਸਨੇ ਲੜਕੀ ਦਾ ਸਾਰਾ ਪੇਪਰ ਪੜ੍ਹਿਆ। ਭਾਵੇਂ ਪ੍ਰਿੰਸੀਪਲ ਸਾਹਿਬ ਦਾ ਅੰਗਰੇਜ਼ੀ ਵੱਲੋਂ ਹੱਥ ਤੰਗ ਸੀ ਪਰ ਓਹ ਪੜ੍ਹਨ ਵਾਲੀ ਕਾਰਵਾਈ ਵੀ ਪਾ ਗਿਆ। ਇੰਨਾ ਥੱਲੇ ਡਿੱਗਣ ਦੇ ਬਾਵਜੂਦ ਵੀ ਵਿਚਾਰਾ ਡੀ ਈ ਓੰ ਸਾਬ ਨਾ ਬਣ ਸਕਿਆ।
#ਰਮੇਸ਼ਸੇਠੀਬਾਦਲ