ਬੀਤੇ ਦਿਨ ਬਠਿੰਡੇ ਜਾਣ ਦਾ ਮੌਕਾ ਮਿਲਿਆ ਬੱਚਿਆਂ ਨਾਲ। ਸੋਚਿਆ ਕਿਸੇ ਹੋਰ ਹੋਟਲ ਚ ਖਾਣਾ ਖਾਣ ਦੀ ਬਜਾਇ ਰੇਲਵੇ ਸਟੇਸ਼ਨ ਦੇ ਨੇੜੇ ਪੱਪੂ ਦੇ ਢਾਬੇ ਤੇ ਰੋਟੀ ਖਾਵਾਂ ਗੇ।ਕਿਉਂਕਿ ਮੇਰੀਆ ਉਸ ਢਾਬੇ ਨਾਲ ਕਈ ਯਾਦਾਂ ਜੁੜੀਆਂ ਹਨ।ਮੈਂ ਮੇਰੇ ਪਾਪਾ ਤੇ ਮਾਤਾ ਨਾਲ ਕਈ ਵਾਰੀ ਉਥੇ ਹੀ ਰੋਟੀ ਖਾਣ ਗਿਆ ਸੀ। ਪਰ ਜਦੋ ਪੱਪੂ ਤੇ ਢਾਬੇ ਤੇ ਜਾਣ ਲੱਗੇ ਤਾਂ ਮੇਰੀ ਨਿਗਾਹ ਸਰਦਾਰ ਦੇ ਗ੍ਰੈਂਡ ਢਾਬੇ ਦੇ ਬੋਰਡ ਤੇ ਪਈ।ਤੇ ਮੈਂ ਝੱਟ ਗ੍ਰੈੰਡ ਢਾਬੇ ਚ ਵੜ ਗਿਆ। ਮੇਰੇ ਗ੍ਰੈਂਡ ਢਾਬੇ ਵਾਲੇ ਸਰਦਾਰ ਦਾ ਇੱਕ ਕਿੱਸਾ ਯਾਦ ਆ ਗਿਆ।
ਹੋਇਆ ਇੰਜ ਕਿ ਅਸੀਂ ਪੱਪੂ ਢਾਬੇ ਚ ਰਸ਼ ਹੋਣ ਕਰਕੇ ਨਾਲਦੇ ਗ੍ਰੈਂਡ ਢਾਬੇ ਚ ਰੋਟੀ ਖਾਣ ਚਲੇ ਗਏ। ਓਥੇ ਸਾਡੇ ਨਾਲ ਦੇ ਟੇਬਲ ਤੇ ਬੈਠੇ ਦੋ ਨੇਤਾ ਟਾਈਪ ਬੰਦੇ ਢਾਬੇ ਦੇ ਮੁੰਡੂ ਨਾਲ ਬਹਿਸ ਕਰਨ ਲੱਗੇ ਕਿ ਉਹਨਾਂ ਦਾ ਆਰਡਰ ਲੈ ਲਵੇ। ਉਹ ਮੁੰਡੂ ਬਾਰ ਬਾਰ ਕਹੇ ਕਿ ਮੇਰਾ ਕੰਮ ਸਿਰਫ ਝੂਠੇ ਭਾਂਡੇ ਚੁੱਕਣਾ ਹੈ ਆਰਡਰ ਲੈਣਾ ਯ ਖਾਣਾ ਖਿਵਾਉਣਾ ਨਹੀਂ। ਉਹ ਲੀਡਰ ਟਾਈਪ ਬੰਦਿਆਂ ਨੇ ਮੁੰਡੂ ਦੇ ਦੋ ਥੱਪੜ ਜੜ ਦਿੱਤੇ। ਜਦੋ ਇਸ ਘਟਨਾ ਦਾ ਢਾਬੇ ਦੇ ਮਾਲਿਕ ਸਰਦਾਰ ਨੂੰ ਲੱਗਿਆ ਤਾਂ ਸਰਦਾਰ ਜੀ ਨੇ ਉਹਨਾਂ ਲੀਡਰ ਟਾਈਪ ਗ੍ਰਹਕਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਤੇ ਉਹਨਾਂ ਦੀ ਖੂਬ ਲਾਹ ਪਾਹ ਕੀਤੀ। ਹੋਟਲ ਮਾਲਿਕ ਸਰਦਾਰ ਦੀ ਬਹਾਦਰੀ ਤੇ ਗਰੀਬ ਮੁੰਡੂ ਦੇ ਪੱਖ ਵਿੱਚ ਲਏ ਸਟੈਂਡ ਨੇ ਮੇਰੇ ਦਿਲ ਵਿੱਚ ਗ੍ਰੈਂਡ ਢਾਬੇ ਦੇ ਮਾਲਿਕ ਪ੍ਰਤੀ ਸ਼ਰਧਾ ਹੋਰ ਵੀ ਵਧਾ ਦਿੱਤੀ।
ਅੱਜ ਵੀ ਮੈਂ ਉਸ ਸਰਦਾਰ ਦੇ ਸਟੈਂਡ ਦਾ ਕਾਇਲ ਹਾਂ। ਗਰੀਬ ਦੇ ਹੱਕ ਵਿੱਚ ਕੋਈ ਕੋਈ ਦਿਲ ਵਾਲਾ ਚੰਗੇ ਸੰਸਕਾਰਾਂ ਵਾਲਾ ਹੀ ਖੜਦਾ ਹੈ।ਅਮੀਰਾਂ ਦੀ ਹਾਂ ਵਿਚ ਹਾਂ ਮਿਲਾਉਣ ਵਾਲੇ ਬਹੁਤ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ