ਕੌਣ ਹੈ? ਆ ਗਿਆ ਪੁੱਤ ਤੂੰ ।ਧੀ ਨੂੰ ਦੇਖ ਕੇ ਉਸਦੀਆਂ ਬੁੱਢੀਆਂ ਅੱਖਾਂ ਵਿੱਚ ਚਮਕ ਜੇਹੀ ਆ ਗਈ। ਸਹਾਰੇ ਨਾਲ ਉੱਠ ਕੇ ਬੈਠੀ ਹੋ ਗਈ। ਧੀ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕੀਤੀਆਂ ਗੱਲਾਂ ਕਰਦੇ ਕਰਦੇ ਮਾਂ ਦੇ ਬੁੱਢੇ ਬੋਲਾਂ ਵਿੱਚੋਂ ਧੀ ਨੂੰ ਚਿੰਤਾ ਤੇ ਡਰ ਵੀ ਵਿਖਾਈ ਦੇ ਰਿਹਾ ਸੀ। ਇਕਲਾਪੇ ਦਾ ਡਰ । ਪੰਜ ਧੀਆਂ ਪੁੱਤਰ ਪਾਲ ਕੇ ਉਹਨਾਂ ਨੂੰ ਪ੍ਰਵਾਨ ਚੜਾ ਕੇ ਅੱਜ ਉਹ ਦੋਨੇ ਪਤੀ ਪਤਨੀ ਇਕੱਲੇ ਬੈਠੇ ਸਨ।” ਧੀਏ ਛੇਤੀ ਗੇੜਾ ਮਾਰ ਜਾਇਆ ਕਰ”ਕੰਬਦੀ ਆਵਾਜ਼ ਵਿੱਚ ਮਾਂ ਨੇ ਕਿਹਾ। ਤੂੰ ਖੁਸ਼ ਰਿਹਾ ਕਰ ਇਹ ਸੁਣ ਕੇ ਧੀ ਨੇ ਜਵਾਬ ਦਿੱਤਾ। ਖ਼ੁਸ਼ ਹੀ ਰਹਿੰਦੀ ਆਂ ਪੁੱਤ, ਪਰ ਮੇਰੇ ਤੂੰ ਹੁਣ ਕੋਈ ਕੰਮ ਨਹੀਂ ਹੁੰਦਾ। “ਬਹੁਤ ਕੰਮ ਕਰ ਲਿਆ ਤੇ ਸਾਡੇ ਸਾਰੇ ਕੰਮ ਸੁਆਰ ਦਿੱਤੇ “ਧੀ ਨੇ ਸਹਾਰਾ ਦੇ ਕੇ ਮੰਜੇ ਤੇ ਪਾਉਂਦੀ ਨੇ ਕਿਹਾ। ਚੰਗਾ ਪੁੱਤ! ਆਪਦੇ ਭਾਈਆਂ ਵਾਂਗਰ ਭੁੱਲ ਨਾ ਜਾਇਓ ਪੁੱਤ, ਕਹਿੰਦੀ ਹੋਈ ਮਾਂ ਦੀਆਂ ਅੱਖਾਂ ਵਿਚ ਅੰਤਾਂ ਦੀ ਬੇਬਸੀ ਸੀ