ਬਹੁਤ ਲੋਕਾਂ ਲਈ ਸੋਸਲ ਮੀਡੀਆ ਤੇ ਮਾਂ ਜਾ ਭੈਣ ਦੀ ਗਾਲ ਕੱਢਣੀ ਕਿੰਨੀ ਸੋਖੀ ਗੱਲ ਹੈ ਗਾਲ੍ਹ ਵੀ ਓਦੋ ਜਦੋਂ ਅੱਗੇ ਵਾਲੇ ਬੰਦੇ ਨੂੰ ਤੁਸੀਂ ਜਾਣਦੇ ਹੀ ਨਹੀਂ,,,, ਨਾਂ ਤੁਸੀਂ ਉਸ ਦੇ ਫੇਸਬੁੱਕ ਮਿੱਤਰ ਹੋ , ਫੇਰ ਗਾਲ ਕੱਢਣ ਦਾ ਕਾਰਨ ਵੀ ਕੋਈ ਨਾ ਹੋਵੇ ਜਿਸ ਨੇ ਗਾਲ ਲਿਖੀ ਹੈ , ਨਾ ਉਸ ਦਾ ਕੋਈ ਲੈਣਾ ਦੇਣਾ ਹੈ, ਬਸ ਕਾਰਨ ਇਹ ਹੈ ਜੇ ਉਸ ਨੂੰ ਤੁਹਾਡੇ ਕਮੈਂਟ ਪਸੰਦ ਨਹੀਂ ਆਏ ਓ ਤੁਹਾਨੂੰ ਗਲਤ ਕੁਝ ਕਹਿਣ ਦੀ ਬਜਾਇ ਮਾਂ ਭੈਣ ਦੀਆਂ ਗਾਲ੍ਹਾਂ ਤੇ ਓਤਰ ਆਉਦੇ,,,, ਜਿਹਨਾਂ ਔਰਤਾਂ ਦਾ ਤੁਹਾਡੇ ਮੋਬਾਈਲ ਜਾ ਤੁਹਾਡੇ ਖਾਤੇ ਨਾਲ ਕੋਈ ਵਾਹ ਵਾਸਤਾ ਵੀ ਨਹੀਂ,,,, ਏ ਕਿਵੇਂ ਦੀ ਮਾਨਸਿਕਤਾ ਹੋ ਰਹੀ ਪੜੇ ਲਿਖੇ ਨਵੇ ਵਰਗ ਦੀ , , ,,
ਮੈਨੂੰ ਫੇਸਬੁੱਕ ਤੇ ਗਾਲ੍ਹਾਂ ਕੱਢਣ ਵਾਲਿਆਂ ਤੇ ਹਾਸਾ ਤੇ ਤਰਸ ਆਉਂਦਾ ਕਿ ਏ ਲੋਕ ਕਿੰਨੇ ਡੰਗਰ ਬਿਰਤੀ ਵਾਲੇ ਨੇ,,,, ਜਾ ਦਿਮਾਗੋ ਕਮਜ਼ੋਰ ਨੇ,,,, ਜੇਹੜੇ ਵਧੀਆ ਤਰੀਕੇ ਨਾਲ ਜਵਾਬ ਲਿਖਣ ਦੀ ਬਜਾਇ ਗਾਲ੍ਹਾਂ ਦਾ ਸਹਾਰਾ ਲੈਂਦੇ,,,,
ਫੇਸਬੁੱਕ ਨੂੰ ਛੱਡ ਤੁਸੀ ਜੇ ਰੋਡ ਤੇ ਜਾ ਰਹੇ ਹੋ ਤਾਵੀ ਰਾਸਤੇ ਚ ਤੁਹਾਡੇ ਕੰਨੀ ਕਿਤੇ ਵੀ ਬਹੁਤ ਗੰਦੀਆਂ ਗਾਲ੍ਹਾਂ ਕੰਨੀ ਪੈ ਸਕਦੀਆਂ ਨੇ,,,, ਪਿੱਛੋ ਮੋਟਰਸਾਇਕਲ ਤੇ ਆਪਸ ਚ ਗਾਲ੍ਹਾਂ ਕਢਦੇ ਮੁੰਡੇ ਆ ਰਹੇ ਜਾ ਰਹੇ ਹੋਣਗੇ,,, ਓਹਨਾਂ ਨੂੰ ਕੋਈ ਵਾਸਤਾ ਨਹੀਂ,,, ਕਿ ਨਾਲ ਦੇ ਮੋਟਰਸਾਇਕਲ ਤੇ ਕੋਈ ਬੱਚਾ ਜਾ ਬੱਚੀ ਜਾ ਕਿਸੇ ਦੀ ਮਾਂ ਭੈਣ ਜਾ ਪਤਨੀ ਸਫਰ ਕਰ ਰਹੀ ਹੈ ਓ ਆਪਣੇ ਆਪ ਚ ਮਸਤ ਉੱਚੀ ਉੱਚੀ ਗਾਲ੍ਹਾਂ ਕਢਦੇ ਰੋਡ ਤੇ ਜਾ ਰਹੇ ਹੋਣਗੇ,,,, ਓਹਨਾਂ ਨੂੰ ਰੋਕਣ ਵਾਲਾ ਵੀ ਕੋਈ ਨਹੀਂ ਹੋਵੇਗਾ,,,,, ਨਾਲ ਦੇ ਬੰਦੇ ਨੂੰ ਸਰਮ ਆ ਜਾਂਦੀ ਕਿ ਬੱਚੇ ਤੇ ਕੀ ਅਸਰ ਪਵੇਗਾ,,,,,,,
ਸਮਾਜ ਚ ਜਿਵੇਂ ਜਿਵੇਂ ਨਸਾਂ ਵੱਧ ਰਿਹਾ ਆਮ ਬੰਦੇ ਲਈ ਮਾਹੋਲ ਬਹੁਤਾ ਸੁਹਾਵਾ ਨਹੀਂ ਰਿਹਾ ਉਸ ਨੂੰ ਏਸ ਗੰਦਗੀ ਦੇ ਨਾਲ ਨਾਲ ਹੀ ਸਫਰ ਕਰਨਾ ਪਵੇਗਾ,,, ਤੇ ਆਪ ਹੀ ਏ ਸਭ ਬਰਦਾਸ਼ਤ ਕਰ ਕੇ ਜੀਣਾ ਪੈਣਾ
ਲਖਵਿੰਦਰ ਸਿੰਘ