ਵੱਡੇ ਸ਼ਹਿਰਾਂ ਵਿੱਚ ਕਰਵਾ ਚੌਥ ਦਾ ਡਿਨਰ ਬਾਹਰ ਕਰਨ ਦਾ ਰਿਵਾਜ ਜਿਹਾ ਹੈ। ਅਸੀਂ ਕਦੇ ਕਰਵਾ ਚੌਥ ਦਾ ਵਰਤ ਨਹੀਂ ਰੱਖਿਆ ਪਰ ਪਰਿਵਾਰ ਦੇ ਨਾਲ ਬਾਹਰ ਖਾਣਾ ਇੱਕ ਸ਼ੋਂਕ ਵੀ ਹੈ। ਬੇਟੀ ਦਾ ਵਰਤ ਸੀ। ਬਾਹਰ ਤੇ ਜਾਣਾ ਹੀ ਸੀ। ਅੱਜ ਕੱਲ ਹੋਟਲਾਂ ਦਾ ਵੀ ਚੈਨ ਸਿਸਟਮ ਹੈ। ਪਿੰਡ ਬਲੂਚੀ ਸਾਗਰ ਰਤਨਾ ਹਲਦੀ ਰਾਮ ਬੀਕਾ ਜੀ ਪੰਜਾਬੀ ਬਾਈ ਨੇਚਰ ਅਤੇ ਧਰਮ ਗਰਮ। ਪੰਜਾਬੀ ਜੱਟ ਧਰਮਿੰਦਰ ਦੀ ਇਸ ਫ਼ੂਡ ਚੈਨ ਦੀ ਇੱਕ ਕੜੀ ਨੋਇਡਾ ਵਿੱਚ ਵੀ ਹੈ। ਇਸ ਦੀ ਆਪਣੀ ਹੀ ਲੁੱਕ ਹੈ। ਪੁਰਾਣੇ ਜ਼ਮਾਨੇ ਦਾ ਵਿਰਾਸਤੀ ਫਰਨੀਚਰ ਤਾਂਬੇ ਦੇ ਭਾਂਡੇ ਅਨਪੜ੍ਹ ਟਾਈਪ ਜਿਹੇ ਵੇਟਰ ਪੈਂਟ ਉਪਰ ਕੁੜਤਾ ਪਾਉਣ ਵਾਲੇ ਰੱਸਿਆਂ ਨਾਲ ਕੀਤੀ ਸਜਾਵਟ ਬਾਂਸਾਂ ਵਾਲੀ ਛੱਤ ਅਤੇ ਵਾਸ਼ ਰੂਮ ਵਿਚ ਲਗਿਆ ਨਲਕਾ ਕੁਲ ਮਿਲਾ ਕੇ ਇਹ੍ਹਨਾਂ ਦਾ ਖਰਚਾ ਉਹ ਪੋਣੇ ਦੋ ਸੌ ਦਾ ਸੂਪ ਤੇ ਪਚਾਸੀ ਰੁਪਏ ਦੀ ਰੋਟੀ ਨਾਲ ਗ੍ਰਾਹਕ ਨੂੰ ਚੋਪੜ ਕੇ ਪੂਰਾ ਕਰਦੇ ਹਨ। ਅਖੇ ਜੀ ਵੇਟਿੰਗ ਹੈ ਅੱਧੇ ਘੰਟੇ ਦੀ ਬਾਹਰ ਰਿਸੈਪਸ਼ਨ ਤੇ ਪਏ ਮੰਜੇ ਤੇ ਬੈਠਕੇ ਇੰਤਜ਼ਾਰ ਕਰੋ। ਜਿਵੇਂ ਦੇਸੀ ਜਿਹੇ ਹਸਪਤਾਲਾਂ ਮੂਹਰੇ ਰਜਿਸਟਰ ਤੇ ਮਰੀਜਾਂ ਦੇ ਨਾਮ ਨੋਟ ਕੀਤੇ ਜਾਂਦੇ ਹਨ ਓਹੋ ਜਿਹੀ ਵੇਟਿੰਗ ਸੀ। ਸ਼ੋੱਲੇ ਫਿਲਮ ਵਾਲਾ ਮੋਟਰ ਸਾਈਕਲ ਇੱਕ ਕੋਨੇ ਤੇ ਰਖਿਆ ਹੋਇਆ ਹੈ ਧਰਮਿੰਦਰ ਦੀਆਂ ਫੋਟੋਆਂ ਨਾਲ ਸਜਾਈਆਂ ਕੰਧਾਂ ਦੇ ਨਾਲ ਚਾਰ ਕ਼ੁ ਫੋਟੋਆਂ ਖਿਚਵਾ ਕੇ ਅਸੀਂ ਚਾਰੋ ਜਣੇ ਬੇਗਣੀ ਜਿਹੇ ਨੋਟ ਨੂੰ ਧੂਫ ਦੇ ਕੇ ਆ ਗਏ। ਸ਼ੁਕਰ ਇਹ ਰਿਹਾ ਕੇ ਕਾਰਡ ਮਸ਼ੀਨ ਵਿੱਚ ਪਾਕੇ ਹੀ ਸਰ ਗਿਆ ਬਟੂਏ ਚੋ ਨਕਦ ਦੇਣ ਨਾਲ ਤਾਂ ਦਿਲ ਬਾਹਲਾ ਔਖਾ ਹੁੰਦਾ ਹੈ। ਉਂਜ ਸਵਾਦ ਅਤੇ ਸੇਵਾ ਪੱਖੋਂ ਕੋਈ ਕਮੀ ਨਹੀਂ ਸੀ।
ਜੇ ਧਰਮਿੰਦਰ ਆਹ ਹੋਟਲ ਡੱਬਵਾਲੀ ਨਹੀਂ ਖੋਲ ਸਕਦਾ ਤਾਂ ਬਠਿੰਡੇ ਵਿੱਚ ਜਰੂਰ ਖੋਲ੍ਹੇ। ਦੇਸ਼ ਵਿਚ ਉਦਯੋਗਿਕ ਮੰਦੀ ਜਰੂਰ ਹੈ ਧਰਮਿੰਦਰ ਦੀ ਦਾਲ ਮੱਖਣੀ ਤੇ ਲੱਸੀ ਤਾਂ ਵਿਕ ਹੀ ਜਾਵੇਗੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ