ਵੈਸੇ ਤਾਂ ਮੈਂ ਬਹੁਤ ਕਾਲਪਨਿਕ ਵਿਚਾਰਾਂ ਵਾਲੀ ਹਾਂ। ਆਪਣੀਆਂ ਹੀ ਸੋਚਾਂ ਚ’ ਖੋਈ-ਖੋਈ ਰਹਿਣ ਵਾਲੀ ਤੇ ਸੱਚ ਦੱਸਾਂ ਤਾਂ ਇਹ ਦੁਨੀਆਦਾਰੀ ਨਾ ਹੀ ਮੇਰੇ ਪੱਲੇ ਪੈਂਦੀ ਤੇ ਨਾ ਹੀ ਪੈਣੀ । ਬਸ ਇੱਕ ਰੱਬ ਨੂੰ ਛੱਡ ਕੇ ਹੋਰ ਕੋਈ ਕਿਸੇ ਦਾ ਸਕਾ ਨੀ ।ਆਹੀ ਫ਼ਰਕ ਆ ਮੇਰੀ ਕਾਲਪਨਿਕ ਦੁਨੀਆ ਤੇ ਅਸਲ ਦੁਨੀਆ ਚ…ਇਹ ਦੁਨੀਆਦਾਰੀ ਏਨੀ ਅੱਗੇ ਨਿਕਲ ਚੁੱਕੀ ਤੇ ਲੋਕੀ ਏਨੇ ਚਲਾਕ ਹੋ ਚੁੱਕੇ ਕਿ ਕਦੇ-ਕਦੇ ਏਦਾਂ ਲੱਗਦਾ ਕਿਤੇ ਅਸੀਂ ਗ਼ਲਤ ਜਗ੍ਹਾ ਤੇ ਤਾਂ ਨੀ ਆ ਗਏ ?
ਕਿਉਂਕਿ..? ਇਸ ਦੁਨੀਆ ਤੋਂ ਰੱਬ ਦਾ ਨਾਮੋ -ਨਿਸ਼ਾਨ ਮਿੱਟਦਾ ਜਾ ਰਿਹਾ ਤੇ ਲੋਕ ਆਪ ਇੱਕ ਦੂਜੇ ਦੇ ਪ੍ਰਧਾਨ ਬਣੇ ਹੋਏ ਨੇ… ਕਿਸੇ ਚ’ ਏਨੀ ਹਿੰਮਤ ਹੀ ਨਈ ਬੱਚੀ ਕੇ ਆਪਣੇ ਹੱਕਾਂ ਲਈ ਲੜ ਪਏ । ਕਲਯੁਗ ਆ ਗਿਆ … ਬੱਚੀਆਂ ਦੇ ਬਲਾਤਕਾਰ ਹੋ ਰਹੇ … ਗਰੀਬ ਦਾ ਕੋਈ ਦੋਸਤ ਨੀ… ਸੱਚੇ ਦਾ ਕੋਈ ਸਾਥੀ ਨੀ ਸਿਵਾਏ ਮੌਤ ਤੋਂ… ਲੋਕ ਬੇਘਰ ਕਰਤੇ… ਤੇ ਪਿਆਰ ਬਸ ਕੀ ਕਹਾਂ ਮੈਂ ? ਪਿਆਰ ਤਾਂ ਬਸ ਜਿਸਮਾਂ ਦੀ ਗਰਮੀ ਦਾ ਦੂਜਾ ਨਾਮ ਬਣ ਗਿਆ, ਜਿਸਦਾ ਸਰੂਰ ਹੋਟਲ ਦੇ ਕਮਰਿਆਂ ਚ’ ਜਾ ਕੇ ਲਹਿ ਜਾਂਦਾ… ਫਿਰ ਬਸ ਤੂੰ ਕੌਣ ਤੇ ਮੈਂ ਕੌਣ ?
ਛੋਟੇ-ਛੋਟੇ ਤੇ ਪਾਟੇ ਕੱਪੜੇ ਫੈਸ਼ਨ ਕਹਿਲਾਉਂਦੇ ਨੇ…ਸਾਦਗੀ ਦੀ ਤਾਂ ਕੋਈ ਗੱਲ ਹੀ ਨੀ ਕਰਦਾ ਪੰਜਾਬੀ ਪਹਿਰਾਵਾਂ, ਸਿਰ ਤੇ ਚੁੰਨੀ ਸ਼ਰਮਾਂ ਲਿਹਾਜ਼ਾਂ… ਸੱਚੀਆਂ ਮੁੱਹਬਤਾਂ ਛੱਡੋ ਕੀ ਗੱਲਾਂ ਕਰ ਰਹੇ ਆ ਆਪਾ ਉਹ ਵੀ 20ਵੀ ਸਦੀ ਚ’ ਬੈਠੇ ਮੈਂ ਵੀ ਜ਼ਿੰਦਗੀ ਚ’ ਬਹੁਤ ਅੱਗੇ ਨਿਕਲ ਆਈ ਆ..ਹੁਣ ਤਾਂ ਬਹੁਤ ਟਾਈਮ ਹੋ ਗਿਆ … ਪੰਜਾਬ ਨੂੰ ਪਿੱਛੇ ਛੱਡ ਬਾਹਰਲੇ ਮੁਲਕ ਆ ਗਈ । ਪਹਿਲੇ 2-3 ਸਾਲ ਤਾਂ ਕੁੱਝ ਸਮਝ ਹੀ ਨਈ ਆਈ ਕਿ ਚੱਲ ਕੀ ਰਿਹਾ ? ਏਨੇ ਮਤਲਬੀ ਲੋਕ ਕਹਿੰਦੇ ਹੁੰਦੇ ‘ਬੇਗਾਨੇ ਮੁਲਕ ਚ ਪੰਜਾਬੀ ਦੇ ਕੰਮ ਆਉਂਦਾ’ ਕੰਮ ਦਾ ਤਾਂ ਪਤਾ ਨੀ ਪਰ ਹਾਂ ਫਾਇਦਾ ਜ਼ਰੂਰ ਚੁੱਕਦੇ ਆ ।ਮੈਂ ਤਾਂ ਕਿਸੇ ਕੀ ਰੱਬ ਨੂੰ ਵੀ ਨੀ ਦੱਸ ਸਕਦੀ,
ਬਸ ਮੈਨੂੰ ਕੁੱਝ ਖਾ ਰਿਹਾ ਅੰਦਰੋਂ ਹੀ ਅੰਦਰੋਂ… ਅਕਸਰ ਮੈਂ ਅਰਦਾਸ ਕਰਦੀ ਰੋ ਪੈਂਦੀ ਆਂ…ਵਾਹਿਗੁਰੂ ਜੀ ਕੀ ਹੋ ਗਿਆ ਤੁਹਾਡੀ ਸਿਰਜੀ ਦੁਨੀਆ ਨੂੰ ?
ਲੋਕਾਂ ਦੇ ਦਿਲੋਂ ਦਿਮਾਗ ਚ ਏਨੀ ਨਫ਼ਰਤ ਕਿਉਂ ..?
ਲੋਕ ਕੱਲੇ ਬੰਦੇ ਨੂੰ ਦੇਖ ਨੀ ਜਰਦੇ … ਮੇਰਾ ਦਮ ਘੁੱਟਦਾ ਇਸ ਦੁਨੀਆ ਚ..,
ਮੈਂ ਆਪਣੀ ਕਾਲਪਨਿਕ ਦੁਨੀਆ ਚ ਲੱਖਾਂ ਸੁਪਨੇ ਸਜਾਉਣੇ ਉਹਨਾਂ ਨੂੰ ਪੂਰੇ ਹੁੰਦਿਆਂ ਮਹਿਸੂਸ ਕਰਨਾ, ਮੈਂ ਆਪਣੇ ਹੱਸਦਾ ਖਿੱਲ- ਖਿਲਾਰਦਾ ਚਿਹਰਾ ਦੇਖਿਆ…ਏਦਾਂ ਲੱਗਦਾ ਸੀ ਜਿਵੇਂ ਮੈਂ ਹੱਸਣਾ ਹੀ ਭੁੱਲ ਚੁੱਕੀ ਹੋਵਾਂ … ਹੋਰ ਕਿਤੇ ਮੇਰਾ ਦਿਲ ਨੀ ਲੱਗਦਾ , ਕੁੱਝ ਕਰਨ ਨੂੰ ਦਿਲ ਨੀ ਕਰਦਾ, ਤੇ ਨਾ ਕੰਮ ਤੇ ਜਾਣ ਨੂੰ ਨਾ ਕਿਸੇ ਨਾਲ ਬੋਲਣ ਨੂੰ … ਨਕਲੀ ਹੱਸਾਂ ਹਰ ਰੋਜ਼ ਚਿਹਰੇ ਤੇ ਸਜਾਉਣਾ ਪੈਂਦਾ,
ਕਮਰੇ ਚ ਬੈਠੀ ਬਸ ਦਿਵਾਰਾਂ ਵੱਲ ਦੇਖਦੀ ਰਹਿਣਾ ਕਿਸੇ ਵੀ ਨਾਲ ਗੱਲ ਕਰਨ ਨੂੰ ਦਿਲ ਕਰਦਾ , ਜਿਵੇਂ ਸਭ ਨਾਲ ਨਫ਼ਰਤ ਜਿਹੀ ਹੋ ਗਈ ਹੋਵੇਂ ।
ਕਿਉਂ ਹੋ ਗਈ ਆ ਮੈਂ ਏਦਾਂ ਦੀ ? ਚਿੜ ਚਿੜੀ ਜਿਹੀ ਕੀ ਮੇਰੇ ਤੋਂ ਕੋਈ ਗ਼ਲਤੀ ਹੋ ਗਈ ਜੋ ਮੈਨੂੰ ਇਹਨਾਂ ਹਾਲਤਾਂ ਚੋਂ ਨਿਕਲਣਾ ਪੈ ਰਿਹਾ ? ਅਕਸਰ ਹੀ ਮੈਂ ਆਪਣੇ ਆਪ ਨੂੰ ਸਵਾਲ ਕਰਦੀ ਆਂ, ਮੈਨੂੰ ਰੱਬ ਤਾਂ ਨਈ ਭੇਜਿਆ ਏਦਾਂ ਦੀ …ਫਿਰ ਮੈਨੂੰ ਲੋਕਾਂ ਦੀਆਂ ਕਿਹੀਆਂ ਗੱਲਾਂ ਯਾਦ ਆਉਂਦੀਆਂ ਕੇ ਹਾਰੀ ਨਾ ਤੂੰ ਕਿਹੜਾ ਕਿਸੇ ਦਾ ਕੁੱਝ ਦੇਣਾ ਏ… ਜੋ ਕਿਸੇ ਤੋਂ ਡਰਨਾ ਏ..ਡਰਨਾ ਤਾਂ ਉਸ ਰੱਬ ਤੋਂ ਡਰੋ ਜਿਸ ਨੂੰ ਮੂੰਹ ਦਿਖਾਉਣਾ ਜਾਂ ਕੇ… ਹੈਪੀ ,
ਅੱਖਰ ਵਿੱਚ ਜਾਂ ਉਦਾਂ ਕੋਈ ਵੱਧ -ਘੱਟ ਲਿਖ ਹੋ ਗਿਆ ਹੋਵੇ ਤੇ ਇੱਕ ਵਾਰ ਫਿਰ ਮੁਆਫ਼ੀ ….
ਹਰਪ੍ਰੀਤ ਗਰੇਵਾਲ਼