ਅੱਜ ਮਨੁੱਖ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਮਨੁੱਖ ਨੇ ਇੰਟਰਨੈਟ ਨਾਲ ਦੁਨੀਆਂ ਨੂੰ ਮੁੱਠੀ ਵਿਚ ਬੰਦ ਕਰ ਲਿਆ ਹੈ। ਪ੍ਰੰਤੂ ਜਿਥੇ ਨੈਟ ਬਹੁਤ ਸੁੱਖ ਸਹੂਲਤਾਂ ਦਿਤੀਆਂ ਹਨ ਉਥੇ ਸਮਾਜਿਕ ਕਦਰਾਂ ਕੀਮਤਾਂ ਦਾ ਨਕਸਾਨ ਵੀ ਕੀਤਾ ਹੈ। ਹੁਣ ਤਾਂ ਖਰੀਦ ਜਾਰੀ ਵੀ ਔਨ ਲਾਈਨ ਹੋ ਜਾਂਦੀ ਹੈ। ਨੈਟ ਬੈਂਕਿੰਗ ਨੇ ਤਾਂ ਮਨੁੱਖ ਨੂੰ ਚਾਰਦੀਵਾਰੀ ਵਿਚ ਬੰਦ ਕਰ ਦਿੱਤਾ ਹੈ।
ਪਹਿਲਾਂ ਜਦੋਂ ਖਰੀਦ ਦਾਰੀ ਲਈ ਬਜ਼ਾਰ ਜਾਂਦੇ ਸੀ
ਤਾਂ ਦੁਕਾਨਦਾਰਾਂ ਨਾਲ ਨਵੇਂ ਨਵੇਂ ਰਿਸ਼ਤੇ ਬਣਦੇ ਸਨ।ਉਹ ਰਿਸ਼ਤੇ ਪਰਿਵਾਰ ਵਾਂਗ ਲੱਗਦੇ ਸਨ। ਮੈਨੂੰ ਯਾਦ ਹੈ ਕਿ ਅਸੀਂ ਚੌੜੇ ਇਕ ਦੁਕਾਨ ਤੋਂ ਪੱਗਾਂ ਦੀ ਖ਼ਰੀਦ ਕਰਦੇ ਸੀ। ਦੁਕਾਨਦਾਰ ਨੇ ਸਾਨੂੰ ਕਦੇ ਵੀ ਚਾਹ ਤੋਂ ਬਿਨਾਂ ਨਹੀਂ ਮੁੜਨ ਦਿਤਾ ਸੀ। ਸਮਾਂ ਬੀਤਦਾ ਗਿਆ। ਮੈਂ 6-7 ਸਾਲ ਚੌੜੇ ਬਾਜ਼ਾਰ ਨਹੀਂ ਗਿਆ। ਕਿਉਂਕਿ ਸਮਾਨ ਐਨ ਲਾਈਨ ਮੰਗਵਾ ਲੈਂਦੇ । ਇਕ ਦਿਨ ਮੈਨੂੰ ਚੌੜੇ ਬਾਜ਼ਾਰ ਜ਼ਰੂਰੀ ਕੰਮ ਲਈ ਜਾਣਾ ਪਿਆ। ਮੈਂ ਉਸ ਦੁਕਾਨ ਦੇ ਸਾਹਮਣੇ ਦੀ ਲੰਘ ਰਿਹਾ ਸੀ। ਤਾਂ ਮੈਨੂੰ ਪਿਛੋਂ ਇਕ ਆਦਮੀ ਨੇ ਅਵਾਜ਼ ਦਿਤੀ। ਸਰਦਾਰ ਜੀ ਤੁਹਾਨੂੰ ਬਾਬੂਜੀ ਦੁਕਾਨ ਵਿਚ ਬੁਲਾਂ ਰਹੇ ਹਨ। ਮੈਂ ਪਿਛੇ ਮੁੜ ਕੇ ਦੁਕਾਨ ਵਿਚ ਗਿਆ ਤਾਂ ਮੈਂਨੂੰ ਦੁਕਾਨਦਾਰ ਗੱਲਵਕੜੀ ਪਾਕੇ ਮਿਲਿਆ। ਮੈਨੂੰ ਪਿਛਲੀਆਂ ਯਾਦਾਂ ਤਾਜ਼ਾ ਹੋ ਗਈਆਂ। ਦੁਕਾਨਦਾਰ ਕਹਿਣ ਲੱਗਾ ਕਿ ਸਰਦਾਰ ਜੀ ਤੁਸੀਂ ਤਾਂ ਸਾਨੂੰ ਭੁੱਲ ਹੀ ਗਏ ਹੋ। ਉਹ ਭਾਵਿਕ ਹੋ ਕੇ ਕਹਿਣ ਲੱਗਾ ਜ਼ਰੂਰੀ ਨਹੀਂ ਕਿ ਸਮਾਨ ਹੀ ਖਰੀਦਣਾ ਹੈ। ਕਦੇ ਕਦੇ ਮਿਲ ਤਾਂ ਜਾਇਆ ਕਰੋ। ਮੈਨੂੰ ਮਹਿਸੂਸ ਹੋਇਆ ਕਿ ਸੱਚ ਮੁੱਚ ਹੀ ਨੈਟ ਨੇ ਸਾਡੇ ਰਿਸ਼ਤੇ ਖ਼ਤਮ ਕਰ ਦਿਤੇ ਹਨ।
ਯਾਦਾਂ ਦੇ ਝਰੋਖੇ ਵਿੱਚੋਂ।
ਹਰਮੇਲ ਸਿੰਘ ਗਿੱਲ।
nice