ਅਚਾਨਕ ਇੱਕ ਬਹੁਤ ਪੁਰਾਣੀ ਗੁਸਤਾਖੀ ਯਾਦ ਆ ਗਈ ਤਾਂ ਮੈਂ ਸੋਚਿਆ ਕਿਉਂ ਨਾ ਗਰੁੱਪ ਵਿੱਚ ਸਾਂਝੀ ਕੀਤੀ ਜਾਵੇ। ਗੱਲ ਇਸ ਤਰ੍ਹਾਂ ਸੀ ਕਿ ਸਕੂਲ ਪੜਦੇ ਸਮੇਂ ਮਾਸਟਰ ਜੀ ਨੇ ਮੈਨੂੰ ਕਿਸੇ ਕੰਮ ਲਈ ਬਜ਼ਾਰ ਭੇਜਿਆ ਤੇ ਤਾਕੀਦ ਕੀਤੀ ਕਿ ਵਾਪਸੀ ਆਉਂਣ ਲਗਿਆਂ ਭਾਰਤ ਪਾਕਿਸਤਾਨ ਦੇ ਸ਼ੁਰੂ ਹੋਣ ਵਾਲੇ ਮੈਚ ਬਾਰੇ ਵੀ ਜਾਣਕਾਰੀ ਲੈ ਕੇ ਆਵਾਂ । ਜਲਦਬਾਜ਼ੀ ਵਿੱਚ ਮੈਂ ਮੈਚ ਵੇਖ ਕੇ ਆਉਣਾ ਭੁਲ ਗਿਆ। ਆਉਂਦੇ ਸਾਰ ਹੀ ਮਾਸਟਰ ਜੀ ਪੁਛ ਲਿਆ ਕਿ ਕੋਣ ਪਹਿਲਾਂ ਖੇਡ ਰਿਹਾ ਹੈ। ਮੈਂ ਅੰਦਾਜ਼ੇ ਜਿਹੇ ਨਾਲ ਕਹਿ ਦਿੱਤਾ ਕਿ ਆਪਣੇ ਵਾਲੇ ਖੇਡ ਰਹੇ ਹਨ। ਕੁੱਝ ਸਮੇਂ ਬਾਅਦ ਮਾਸਟਰ ਜੀ ਨੂੰ ਮੈਚ ਬਾਰੇ ਸਹੀ ਜਾਣਕਾਰੀ ਮਿਲ ਗਈ ਤਾਂ ਉਨ੍ਹਾਂ ਨੇ ਮੈਨੂੰ ਬੁਲਾ ਕੇ ਪੁੱਛਿਆ ਤੂੰ ਝੂਠ ਕਿਉਂ ਮਾਰਿਆ ਸੀ ਕਿ ਆਪਣੇ ਵਾਲੇ ਪਹਿਲਾਂ ਖੇਡ ਰਹੇ ਹਨ । ਛਕੇ ਤਾਂ ਪਾਕਿਸਤਾਨੀ ਜੜੀ ਜਾਂਦੇ ਹਨ। ਅਗੋਂ ਮੈਂ ਸਿਧਰਾ ਜਿਹਾ ਬਣਦਿਆ ਕਿਹਾਂ ਕਿ ਜੀ ਉਹਨਾਂ ਦੇ ਤਾਂ ਦੋ ਪਲੇਅਰ ਹੀ ਗਰਾਉਂਡ ਵਿਚ ਖੜ੍ਹੇ ਹਨ ਤੇ ਆਪਣੀ ਸਾਰੀ ਟੀਮ ਹੀ ਭਜੀ ਫਿਰਦੀ ਸੀ। ਫਿਰ ਕੀ ਮਾਸਟਰ ਜੀ ਹਸ ਹਸ ਕੇ ਦੂਹਰੇ ਹੋਈ ਜਾਣ ਨਾਲੋਂ ਮੈਨੂੰ ਕਹੀ ਜਾਣ ਕਿ ਕਮਲਿਆ ਪਹਿਲਾਂ ਖੇਡਣ ਤੋਂ ਮੇਰਾ ਮੱਤਲਬ ਬੈਟੀੰਗ ਬਾਰੇ ਸੀ।
ਅਮਰਜੀਤ ਸਿੰਘ ਭਗਤਾ ਭਾਈ ਕਾ