ਬਾਜ਼ਾਰ ਦਾ ਕੰਮ ਨਿਪਟਾ ਕੇ ਘਰ ਦੀ ਗੱਲੀ ਕੋਲ ਪਹੁੰਚਿਆ ਹੀ ਸੀ..ਇੱਕ 12-13 ਸਾਲ ਦੇ ਮੁੰਡੇ ਨੇ ਜਮਾਂ ਕੋਲ ਆ ਕੇ ਸਾਇਕਲ ਦੀ ਬਰੈਕ ਮਾਰੀ।
“ਨਮਸਤੇ ਅੰਕਲ”!
ਨਮਸਤੇ ਬੇਟਾ!!
“ਅੰਕਲ ਤੁਹਾਡਾ ਘਰ ਕਿੱਥੇ ਹੈ”?
ਤੁਸੀਂ ਕੰਮ ਦਸੋ..ਉਹ ਸਾਹਮਣੇ ਮੇਰਾ ਘਰ ਹੈ।
“ਅੰਕਲ ਸਾਡਾ ਘਰ ਆਜ਼ਾਦ ਚੌਕ ਦੇ ਨੇੜੇ ਗਲੀ ‘ਚ ਹੈ..ਮੇਰੇ ਮੰਮਾ ਘਰ ਵਿੱਚ ਹੱਥ ਨਾਲ ਆਟੇ ਦੀਆਂ ਸੇਵੀਆਂ ਵੱਟਦੇ ਹਨ ਅਸੀਂ ਪਾਪੜ ਅਤੇ ਦਾਲ ਦੀਆਂ ਵੜੀਆਂ ਵੀ ਬਣਾਉਂਦੇ ਹਾਂ..ਤੁਸੀਂ ਇੱਕ ਵਾਰ ਜਰੂਰ ਸਾਮਾਨ ਖਰੀਦਣ ਲਈ ਆਇਆ ਜੇ। ਜੇਕਰ ਤੁਹਾਡੇ ਕੋਲ ਟਾਈਮ ਨਹੀਂ ਤਾਂ ਮੈਂ ਘਰ ਆ ਕੇ ਵੀ ਸਾਮਾਨ ਦੇ ਜਾਵਾਂਗਾ”।
ਮੈਂ ਉਸ ਨੂੰ ਕਿਹਾ ਬੇਟਾ ਜਰੂਰ ਆਵਾਂਗੇ..ਤੁਸੀਂ ਪੜਦੇ ਹੋ?”ਹਾਂ ਅੰਕਲ ਮੈਂ ਸਕੂਲ ਜਾਂਦਾ ਹਾਂ..ਤੇ ਛੁੱਟੀ ਤੋਂ ਬਾਅਦ.. ਆਏ ਸਾਮਾਨ ਦੇ ਆਡਰ ਦੀ ਘਰ ਘਰ ਜਾ ਕੇ ਸਪਲਾਈ ਦਾ ਕੰਮ ਮੈਂ ਸਾਇਕਲ ਤੇ ਜਾ ਕੇ ਕਰਦਾ ਹਾਂ।”ਉਸ ਦਾ ਬਾਪ ਕੀ ਕੰਮ ਕਰਦਾ ਹੈ ਜਾਂ ਨਹੀਂ…ਬਹੁਤੀ ਡਿਟੇਲ ਮੈਂ ਬੱਚੇ ਕੋਲੋਂ ਨਹੀਂ ਲਈ।
ਸੋਚੀ ਪੈ ਗਿਆ ਅੱਜ ਦੇ ਬੱਚੇ ਤਾਂ ਮੋਬਾਇਲ ਤੋਂ ਇੱਕ ਮਿੰਟ ਵੀ ਪਾਸੇ ਨਹੀਂ ਹੁੰਦੇ..ਤੇ ਇਹ ਬੱਚਾ!..ਮਜ਼ਬੂਰੀ ਕਰਵਾ ਲੈਂਦੀ ਹੈ..ਬੱਚੇ ਦੀ ਹਿੰਮਤ ਅਤੇ ਹੌਂਸਲੇ ਨੂੰ ਸੈਲੂਟ।
ਕਲ੍ਹ ਤਾਂ ਨਹੀਂ ਗਏ..ਅੱਜ ਜਰੂਰ ਕੁੱਝ ਸਾਮਾਨ ਖਰੀਦ ਕੇ ਲਿਆਵਾਂਗੇ।ਸਾਨੂੰ ਵੀ ਚਾਹੀਦਾ ਹੈ ਘਰ ਵਿੱਚ ਹੱਥੀਂ ਤਿਆਰ ਕੀਤਾ ਸਾਮਾਨ ਖਰੀਦ ਕੇ ਇਸ ਤਰ੍ਹਾਂ ਦੇ ਮਿਹਨਤਕਸ਼ ਲੋਕਾਂ ਦੀ ਮਦਦ ਕਰਨ ਵਿੱਚ ਹਿੱਸਾ ਪਾਈਏ।
ਸੁਨੀਲ ਕੁਮਾਰ।