ਸ਼ਾਮ ਨੂੰ ਤਿੰਨ ਤੇ ਚਾਰ ਵਜੇ ਦੇ ਦਰਮਿਆਨ ਹਰ ਘਰ ਵਿੱਚ ਪਤੀਲਾ ਭਰ ਕੇ ਚਾਹ ਬਣਦੀ। ਘਰ ਦੇ ਸਾਰੇ ਜੀਅ ਆਪਣੀਆਂ ਆਪਣੀਆਂ ਬਾਟੀਆਂ ਲੈ ਕੇ ਚਾਹ ਦੀ ਉਡੀਕ ਕਰਦੇ। ਸੁੜਾਕੇ ਮਾਰ ਕੇ ਚਾਹ ਪੀਂਦੇ। ਵੱਡੇ ਬਜ਼ੁਰਗਾਂ ਨੂੰ ਗੜਵੀ ਭਰ ਕੇ ਚਾਹ ਦਿੱਤੀ ਜਾਂਦੀ। ਉਹ ਠਾਰ ਠਾਰ ਕੇ ਬਾਟੀ ਨਾਲ ਚਾਹ ਪੀਂਦੇ। ਜੇ ਕੋਈ ਜੀਅ ਘਰੇ ਨਾ ਹੁੰਦਾ ਤਾਂ ਉਸਦੀ ਚਾਹ ਪਤੀਲੇ ਵਿਚ ਹੀ ਚੁੱਲ੍ਹੇ ਤੇ ਰੱਖ ਦਿੱਤੀ ਜਾਂਦੀ ।ਤੇ ਉਸ ਦੇ ਆਉਣ ਤੇ ਉਸ ਨੂੰ ਪੀਣ ਲਈ ਚਾਹ ਦਿੱਤੀ ਜਾਂਦੀ। ਇਹੀ ਹਾਲ ਹਰ ਘਰ ਵਿੱਚ ਹੁੰਦਾ ਸੀ। ਚਾਹ ਸਿਰਫ ਦੋ ਵਾਰ ਹੀ ਬਣਦੀ ਸੇਵਰੇ ਤੇ ਸ਼ਾਮੀ।
ਪਰ ਅੱਜ ਕੱਲ ਤਾਂ ਪਤਾ ਨਹੀਂ ਕਿੰਨੇ ਵਾਰੀ ਚਾਹ ਬਣਦੀ ਹੈ। ਨਾ ਦਿਨੇ ਚੁੱਲ੍ਹਾ ਬੰਦ ਹੋਵੇ ਨਾ ਰਾਤੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ