ਉਸ ਸਮੇ ਸ੍ਰੀ ਜੀ ਐਸ ਗਿੱਲ ਯਾਨੀ ਗੁਰਚਮਨ ਸਿੰਘ ਗਿੱਲ ਕਾਲਜ ਦੇ ਲਾਇਬ੍ਰੇਰੀਅਨ ਸਨ। ਜੋ ਸ਼ਾਇਦ ਹਰਿਆਣਾ ਦੇ ਕਸਬੇ ਸ਼ਾਹਬਾਦ ਮਾਰਕੰਡਾ ਤੋਂ ਸਨ। ਵਧੀਆ ਇਨਸਾਨ ਸਨ ਪਰ ਕਈਆਂ ਨੂੰ ਉਹਨਾਂ ਦਾ ਸੁਭਾਅ ਪਸੰਦ ਨਹੀਂ ਸੀ। ਬਾਕੀ ਉਸ ਸਮੇ ਬਹੁਤੇ ਪ੍ਰੋਫੇਸਰਜ ਦਾ ਕਾਲਜ ਪ੍ਰਬੰਧਕ ਕਮੇਟੀ ਤੇ ਪ੍ਰਿੰਸੀਪਲ ਨਾਲ 9×4 ਦਾ ਅੰਕੜਾ ਸੀ। ਤੇ ਜਿੰਨਾ ਦੀ ਰਮਜ਼ ਮਿਲਦੀ ਸੀ ਉਹਨਾ ਨੂੰ ਕੜਛੇ ਦਾ ਖਿਤਾਬ ਮਿਲਿਆ ਹੋਇਆ ਸੀ। ਉਹ ਜੈਸ ਮੈਨ ਦੀ ਉਤਮ ਸ੍ਰੇਣੀ ਵਿਚ ਆਉਂਦੇ ਸਨ। ਗੱਲ ਗਿੱਲ ਸਾਹਿਬ ਦੀ ਸੀ ਉਹ ਬਹੁਤ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰਦੇ ਪਰ ਉਹਨਾਂ ਦਾ ਹਾਲ ਅਡਵਾਨੀ ਵਰਗਾ ਸੀ।ਖੁੱਲ ਕੇ ਮੁਖਾਲਫਤ ਵੀ ਨਹੀਂ ਕਰ ਸਕਦੇ ਸੀ ਤੇ ਸਮਰਥਨ ਵੀ ਨਹੀਂ। ਡੱਬਵਾਲੀ ਦੇ ਗਾਂਧੀ ਚੌਂਕ ਨੇੜੇ ਸਾਧੂ ਰਾਮ ਸਮੋਸੇ ਵਾਲੇ ਦੀ ਰੇਹੜੀ ਖੜਦੀ ਸੀ। ਜਿੱਥੇ ਚੁਆਨੀ ਦਾ ਸਮੋਸਾ ਅਤੇ ਦੋ ਰੁਪਏ ਦੇ ਤਿੰਨ ਗੁਲਾਬ ਜਾਮੁਣ ਮਿਲਦੇ ਸਨ। ਇੱਕ ਦਿਨ ਮੈਂ ਤੇ ਮੇਰਾ ਦੋਸਤ Sham Chugh ਓਥੇ ਗੁਲਾਬ ਜਾਮੁਣ ਖਾਣ ਗਏ। ਅਸੀਂ ਤਿੰਨ ਗੁਲਾਬ ਜਾਮਣਾਂ ਦਾ ਆਰਡਰ ਦਿੱਤਾ। ਅਜੇ ਸਾਧੂ ਰਾਮ ਨੇ ਕਾਗਜ਼ ਦੀ ਪਲੇਟ ਵਿੱਚ ਤਿੰਨ ਗੁਲਾਬ ਜਾਮਣ ਦਿੱਤੇ ਹੀ ਸਨ ਕਿ ਸਾਨੂੰ ਗਿੱਲ ਸਾਹਿਬ ਸਾਈਕਲ ਤੇ ਜਾਂਦੇ ਨਜ਼ਰ ਆਏ। ਗੁਰੂ ਜੀ ਕਹਿਕੇ ਅਸੀਂ ਸਤ ਸ੍ਰੀ ਅਕਾਲ ਠੋਕ ਦਿੱਤੀ। ਗਿੱਲ ਸਾਹਿਬ ਸਾਈਕਲ ਤੋਂ ਉਤਰਕੇ ਸਾਡੇ ਕੋਲ ਆ ਗਏ। ਅਸੀਂ ਇੱਕ ਪਲੇਟ ਹੋਰ ਦਾ ਆਰਡਰ ਸਾਧੂ ਰਾਮ ਨੂੰ ਦੇ ਦਿੱਤਾ। ਗਿੱਲ ਸਾਹਿਬ ਨਹੀਂ ਨਹੀਂ ਕਰਦੇ ਸਾਡੀ ਪਲੇਟ ਵਿਚਲਾ ਗਰਮ ਗੁਲਾਬ ਜਾਮਣ ਸਬੁਤ ਹੀ ਮੂੰਹ ਵਿੱਚ ਪਾ ਗਏ। ਪਰ ਓਹ ਬਹੁਤ ਗਰਮ ਸੀ ਤੇ ਗਰਮ ਗਰਮ ਚਾਸ਼ਨੀ ਨਾਲ ਭਰਪੂਰ ਸੀ। ਔਖੇ ਸੌਖੇ ਗਿੱਲ ਸਾਹਿਬ ਉਸ ਗੁਲਾਬ ਜਾਮਣ ਨੂੰ ਅੰਦਰ ਲੰਘਾ ਤਾਂ ਗਏ ਪਰ ਉਸਨੇ ਗਿੱਲ ਸਾਹਿਬ ਨੂੰ ਟਪੂਸੀਆਂ ਮਾਰਨ ਲਾ ਦਿੱਤਾ। ਗਿੱਲ ਸਾਹਿਬ ਦੀ ਹਾਲਤ ਵੇਖਕੇ ਅਸੀਂ ਹੱਸਣਾ ਭੁੱਲ ਗਏ। ਪਰ
ਅੱਜ ਵੀ ਗਰਮ ਗੁਲਾਬ ਜਾਮੁਣ ਵੇਖਕੇ ਗਿੱਲ ਸਾਹਿਬ ਦੀ ਟਪੂਸੀ ਯਾਦ ਆਉਂਦੀ ਹੈ। ਮੁਕਦੀ ਗੱਲ ਪ੍ਰੋਫੈਸਰ ਵੀ ਆਮ ਵਿਦਿਆਰਥੀਆਂ ਵਿਚ ਰਚ ਮਿਚ ਜਾਂਦੇ ਸਨ। ਕੋਈ ਫੂੰ ਫ਼ਾਂ ਨਹੀਂ ਸੀ ਹੁੰਦੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ