ਗੱਲ ਚੇਤੇ ਆਗੀ ਪਿੰਡ ਆਲੇ ਛੱਪੜ ਦੇ ਨਜ਼ਾਰਿਆਂ ਦੀ। ਸਾਰਾ ਦੁਪਹਿਰਾ ਛੱਪੜ ਤੇ ਬੈਠੇ ਰਹਿੰਦੇ। ਛੱਪੜ ਦੇ ਕਿਨਾਰੇ ਤੇ ਰੇਤਲੀ ਤੇ ਗਿੱਲੀ ਮਿੱਟੀ ਨੂੰ ਹੱਥ ਚ ਲੈਕੇ ਬੂੰਦ ਬੂੰਦ ਨਾਲ ਬੁਰਜ ਬਣਾਉਂਦੇ। ਇੱਕ ਇੱਕ ਬੂੰਦ ਨਾਲ ਬਹੁਤ ਵੱਡਾ ਬੁਰਜ ਬਣਾ ਲੈਂਦੇ। ਬੁਰਜ ਦੇ ਦਰਵਾਜਿਆਂ ਦੀਆਂ ਡਾਟਾ ਲਾਉਂਦੇ। ਤੇ ਉਸਦੀ ਛੱਤ ਵੀ ਬਿਨਾ ਕਿਸੇ ਸਹਾਰੇ ਤੋਂ ਡਾਟ ਦੀ ਹੀ ਪਾਉਂਦੇ। ਫਿਰ ਓਹ ਬਣਿਆ ਬਣਾਇਆ ਬੁਰਜ ਪਾਣੀ ਦੀ ਇੱਕ ਬੂੰਦ ਨਾਲ ਪਲਾਂ ਵਿਚ ਢਹਿ ਢੇਰੀ ਹੋ ਜਾਂਦਾ। ਕਦੇ ਕਦੇ ਛੱਪੜ ਦੇ ਕਿਨਾਰੇ ਪਾਣੀ ਇੱਕਠਾ ਕਰਕੇ ਘਰਾਟ ਬਣਾਉਂਦੇ। ਉਪਰ ਥੱਲੇ ਦੀ ਪਾਣੀ ਚਲਦਾ। ਓਹੀ ਪਾਣੀ ਗੇੜਾ ਖਾਕੇ ਫਿਰ ਥੱਲੋਂ ਦੀ ਨਿਕਲਦਾ। ਬਹੁਤ ਚੰਗਾ ਲੱਗਦਾ। ਉਸੇ ਪਾਣੀ ਨਾਲ ਖਾਲ ਬਣਾਕੇ ਜਮੀਨ ਤੇ ਬਣਾਏ ਕਿਆਰਿਆਂ ਨੂੰ ਪਾਣੀ ਲਾਉਣ ਦੀ ਖੇਡ ਖੇਡਦੇ। ਓਦੋਂ ਆਹੀ ਖੇਡਾਂ ਹੁੰਦੀਆਂ ਸਨ । ਅੱਜ ਕੱਲ ਤਾਂ ਛੱਪੜ ਹੀ ਨਹੀ ਰਹੇ। ਤੇ ਪਿੰਡਾਂ ਆਲੇ ਵੀ ਹੁਣ ਤਾਂ ਕ੍ਰਿਕੇਟ ਖੇਡਦੇ ਹਨ। ਮੋਬਾਇਲ ਤੇ ਗੇਮਾਂ ਚਲਾਉਂਦੇ ਹਨ।
ਹੁਣ ਤਾਂ ਸਿਰਫ ਉਹ ਯਾਦਾਂ ਹੀ ਬਾਕੀ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ