ਬੰਦਾ ਬਠਿੰਡੇ ਗਿਆ ਹੋਵੇ ਤੇ ਜੁਆਕ ਬਾਹਰ ਖਾਣਾ ਖਵਾਉਣ ਦੀ ਜਿਦ ਨਾ ਕਰਨ। ਇਹ ਹੋ ਨਹੀਂ ਸਕਦਾ। ਵੈਸੇ ਤਾਂ ਘਰੇ ਬਣੀ ਮੂੰਗੀ ਦੀ ਦਾਲ ਦੀ ਰੀਸ ਨਹੀਂ ਹੁੰਦੀ। ਮੈਂ ਹਮੇਸ਼ਾ #ਰੋਟੀਵਾਲਾ ਦੇ ਲੰਚ ਡਿਨਰ ਕਰਕੇ ਖੁਸ਼ ਹੁੰਦਾ ਹਾਂ। ਪਰ #ਇੰਦੂ_ਭੂਸ਼ਨ_ਮੂਰੇਜਾ ਦੀ ਸੂਈ ਹਮੇਸ਼ਾਂ #ਸ੍ਰੀ_ਸ਼ਾਮ_ਵੈਸ਼ਨੂੰ_ਢਾਬਾ ਤੇ ਹੀ ਅਟਕਦੀ ਹੈ। ਇਸ ਵਾਰ ਬੇਟੇ ਨੇ ਵੀ ਗੱਡੀ ਸ੍ਰੀ ਸ਼ਾਮ ਢਾਬੇ ਮੂਹਰੇ ਹੀ ਰੋਕ ਦਿੱਤੀ। ਰੋਟੀਵਾਲਾ ਤੇ ਸ੍ਰੀ ਸ਼ਾਮ ਨੇੜੇ ਨੇੜੇ ਹੀ ਹਨ। ਮੇਰੇ ਅਰਗੇ ਨੇ ਖਾਣੀ ਪੀਲੀ ਦਾਲ ਹੀ ਹੁੰਦੀ ਹੈ ਤੜਕੇ ਵਾਲੀ। ਅੰਦਰ ਵੇਟਿੰਗ ਚੱਲ ਰਹੀ ਸੀ। ਫਿਰ ਵੀ ਇੱਕ ਕੋਨੇ ਤੇ ਸਟਿੰਗ ਮਿਲ ਹੀ ਗਈ। ਖਾਣਾ ਮੇਰੇ ਸਵਾਦ ਅਨੁਸਾਰ ਹੀ ਸੀ। ਕੁਆਲਿਟੀ ਤੇ ਕੁਆਂਟੀਟੀ ਠੀਕ ਸੀ। ਫਾਸਟ ਫੂਡ ਦੇ ਸਟਾਲਾਂ ਤੋਂ ਕਾਫੀ ਧੂੰਆਂ ਉੱਠ ਰਿਹਾ ਸੀ। ਮੋਮੀ ਕਾਗਜ਼ ਦੇ ਦਸਤਾਨੇ ਪਾਕੇ ਗੋਲ ਗੱਪੇ ਸਰਵ ਹੋ ਰਹੇ ਸਨ ਤੇ ਪਤਲੀ ਪਤਲੀ ਜਲੇਬੀਆਂ ਬਣਾਉਣ ਵਾਲਾ ਆਪਣੇ ਕੰਮ ਵਿੱਚ ਮਸਤ ਸੀ। ਰਬੜੀ ਫਲੂਦਾ, ਆਈਸਕਰੀਮ ਤੇ ਕੁਲਫੀ ਦਾ ਵੱਖਰਾ ਕੈਬਿਨ। ਮੁਕਦੀ ਗੱਲ ਇਹ ਹੈ ਕਿ ਦੇਸੀ ਘਿਓ ਦੇ ਤੜਕੇ ਵਾਲੀ ਮਨਪਸੰਦ ਦਾਲ ਖਾਕੇ ਵਾਧੂ ਸੰਤੁਸ਼ਟੀ ਮਿਲੀ। ਭਾਵੇਂ ਜੁਆਕਾਂ ਨੇ ਮਲਾਈ ਕੋਫਤੇ ਦਾ ਆਰਡਰ ਵੀ ਦਿੱਤਾ ਸੀ।
ਉਂਜ ਢਾਬੇ ਸਾਰੇ ਵੀ ਵਧੀਆ ਹੁੰਦੇ ਹਨ ਜੇ ਤੁਹਾਡੀ ਜੇਬ ਉਹਨਾਂ ਦਾ ਭਾਰ ਝੱਲਦੀ ਹੋਵੇ ਤੇ ਖਾਣਾ ਤੁਹਾਡੇ ਸਵਾਦ ਅਨੁਸਾਰ ਹੋਵੇ ਤੇ ਸ਼ਿਕਾਇਤ ਰਹਿਤ ਸਰਵਿਸ ਹੋਵੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ