ਇੱਕ ਫੋਨ ਕਰਕੇ ਅੱਜ ਡਾਕਟਰ Manmeet Gulati ਜੀ ਤੋਂ ਦੰਦ ਦਿਖਾਉਣ ਲਈ ਸਮਾਂ ਲਿਆ। ਡਾਕਟਰ ਸਾਹਿਬ ਨੇ ਉਚੇਚਾ ਸਮਾਂ ਕੱਢ ਕੇ ਚੈੱਕ ਕੀਤਾ। ਡਾਕਟਰ Rakhee Gulati ਜੀ ਨੇ ਵੀ ਆਪਣਾ ਮਸ਼ਵਰਾ ਦੇ ਕੇ ਮੇਰੀ ਸਮੱਸਿਆ ਦਾ ਨਿਵਾਰਨ ਕੀਤਾ। ਅੱ ਮਰੀਜ ਡਾਕਟਰ ਦੇ ਅਪਣੱਤ ਵਾਲੇ ਵਿਹਾਰ ਨਾਲ ਅੱਧਾ ਠੀਕ ਤਾਂ ਉਂਜ ਹੀ ਹੋ ਜਾਂਦਾ ਹੈ। ਫਿਰ ਦੰਦ ਜੜ੍ਹ ਵਿਚ ਸੂਏ ਮਰਾਉਣ ਦਾ ਕੀ ਫਾਇਦਾ। ਮਰੀਜਾਂ ਦੇ ਭੀੜ ਨੂੰ ਛੱਡਕੇ ਓਹਨਾ ਮੈਨੂੰ ਅਰਾਮ ਨਾਲ ਦੇਖਿਆ। ਪਲਾਂ ਵਿਚ ਹੀ ਇਹ ਆਦਰਸ਼ ਜੋਡ਼ੀ ਮੇਰੇ ਨਾਲ ਕਈ ਗੱਲਾਂ ਸਾਂਝੀਆਂ ਕਰ ਗਈ। ਸ਼ੁਕਰੀਆ ਜੀ।
ਅਜੇ ਘਰੇ ਵੜਿਆ ਹੀ ਸੀ ਕਿ Dr Bhasin Path Lab ਵਾਲੇ ਡਾਕਟਰ Taranveer Singh ਦਾ ਸੰਦੇਸ਼ ਆ ਗਿਆ । ਕਈ ਦਿਨਾਂ ਤੋਂ ਆਉਣ ਦਾ ਵਾਅਦਾ ਕਰ ਰਹੇ ਸੀ। ਆਉਂਦੇ ਹੀ ਓਹਨਾ ਨੇ ਆਪਣਾ ਫੋਨ ਚੁੱਪ ਕਰਾ ਦਿੱਤਾ ਤਾਂਕਿ ਬਾਰ ਬਾਰ ਆਉਂਦੀ ਫੋਨ ਦੀ ਘੰਟੀ ਚਲਦੀ ਗਲਬਾਤ ਵਿਚ ਵਿਘਨ ਨਾ ਪਾਵੇ। ਡਾਕਟਰ ਸਾਹਿਬ ਨੇ ਮਹਿਮਾਨ ਨਿਵਾਜੀ ਤੋਂ ਵੀ ਰੋਕ ਦਿੱਤਾ। ਤਾਂਕਿ ਗੱਲਾਂ ਦਾ ਸਿਲਸਿਲਾ ਬਿਨਾ ਰੁਕਾਵਟ ਦੇ ਚਲਦਾ ਰਹੇ।
ਮੈਨੂੰ ਤਾਂ ਚਾਹ ਵੀ ਨਹੀਂ ਪੁੱਛੀ। ਜਿਹੇ ਪੇਂਡੂ ਡਾਇਲੋਗ ਤੋਂ ਡਰਦਿਆਂ ਓਹਨਾ ਸਾਨੂੰ ਅੱਧਾ ਅੱਧਾ ਕੱਪ ਕੌਫੀ ਮਸਾਂ ਹੀ ਬਣਾਉਣ ਦਿੱਤੀ। ਬਹੁਤ ਚੰਗਾ ਲੱਗਿਆ ਜਦੋ ਡਾਕਟਰ ਸਾਹਿਬ ਨੇ ਦਿਲ ਦੀ ਗੱਲ ਦੱਸੀ ਕਿ ਸਾਡਾ ਸਾਰਾ ਪਰਿਵਾਰ ਸਾਹਿਤ ਪ੍ਰੇਮੀ ਹੈ। ਤੇ ਅਸੀਂ ਤੁਹਾਡੀ ਲੇਖਣੀ ਦੇ ਪ੍ਰਸ਼ੰਸਕ ਹਾਂ। ਤੁਹਾਡੀਆਂ ਕਿਤਾਬਾਂ ਹੀ …..
..।
ਲੇਖਕ ਨੂੰ ਸਭ ਤੋਂ ਵੱਧ ਖੁਸ਼ੀ ਓਦੋਂ ਹੁੰਦੀ ਹੈ ਜਦੋ ਕੋਈ ਪਾਠਕ ਖੁਦ ਪੜ੍ਹਨ ਲਈ ਮੂਹਰੇ ਆਉਂਦਾ ਹੈ। ਅੱਜ ਕੱਲ ਦੇ ਯੁੱਗ ਵਿਚ ਸਾਹਿਤ ਪੜ੍ਹਨ ਦੀ ਰੁਚੀ ਰੱਖਣ ਵਾਲੇ ਵਿਰਲੇ ਹੀ ਮਿਲਦੇ ਹਨ।
ਸ਼ੁਕਰੀਆਂ ਡਾਕਟਰ ਤਰਨਵੀਰ ਸਿੰਘ।
#ਰਮੇਸ਼ਸੇਠੀਬਾਦਲ