“ਕੱਲ੍ਹ ਨੂੰ ਕਿੰਨੇ ਵਜੇ ਘਰੇ ਪਹੁੰਚ ਜਾਓਗੇ?”
“ਕੋਈ ਪੰਜ ਛੇ ਵਜੇ ਪਹੁੰਚਾਗੇ।”
“ਚਲੋ ਠੀਕ ਹੈ ਤੇਰੀਆਂ ਭਾਬੀਆਂ ਨੂੰ ਭੇਜੂ ਮੈਂ, ਵਧਾਈ ਦੇਣ।”
“ਤਾਈ ਜੀ ਮਿਠਾਈ ਤਾਂ ਕੋਈ ਖਾਂਦਾ ਨਹੀਂ। ਨਾ ਖੇਚਲ ਕਰਿਓ। ਨਾਲੇ ਆਪਾਂ ਦੀਵਾਲੀ ਤਾਂ ਮਨਾਉਂਣੀ ਨਹੀਂ।”
“ਫੇਰ। ਬੇਟਾ ਆਉਣਾ ਤਾਂ ਹੈਗਾ ਹੀ। ਤੇ ਧੀ ਕੋਲ ਖਾਲੀ ਹੱਥ ਥੋੜੀ ਆਵਾਂਗੇ।”
“ਨਹੀਂ ਤਾਈ ਜੀ। ਖੇਚਲ ਨਾ ਕਰਿਓ।”
“ਚੰਗਾ ਤੇਰੇ ਪਾਪਾ ਜੀ ਖੁਸ਼ ਹੋਕੇ ਕੀ ਖਾਂਦੇ ਹਨ?”
“ਪਾਪਾ….ਪਾਪਾ….ਪਾਪਾ ਤਾਂ ਪੀਲੇ ਚੌਲ ਖੁਸ਼ ਹੋਕੇ ਖਾਂਦੇ ਹਨ।”
“ਚੰਗਾ ਫਿਰ ਮੈਂ ਪੀਲੇ ਚੋਲ ਬਣਾਕੇ ਭੇਜ ਦੇਸਾਂ।” ਫਿਰ ਫੋਨ ਕੱਟਿਆ ਗਿਆ। ਤੇ ਸ਼ਾਮੀ ਓਹੀ ਹੋਇਆ ਜਿਸਦੀ ਉਮੀਦ ਸੀ। ਲੋਕਲ ਰਹਿੰਦੀਆਂ ਭਰਜਾਈਆਂ ਪੀਲੇ ਚੌਲਾਂ ਦਾ ਡੋਲੂ ਭਰਕੇ ਲਿਆਈਆਂ। ਦੀਵਾਲੀ ਨੂੰ ਬਾਬੇ ਵੀ ਖੁਸ਼ ਤੇ ਚੇਲੇ ਵੀ। ਮਖਿਆ ਜੇ ਕਿਤੇ ਸਾਰੇ ਹੀ ਪੀਲੇ ਚੌਲਾਂ ਦਾ ਡੋਲੂ ਭਰਕੇ ਲਿਆਉਣ ਲੱਗਪੇ ਤਾਂ #ਗਰਗ_ਸਵੀਟਸ ਵਾਲਿਆਂ ਨੇ ਗੁੱਸੇ ਹੋ ਜਾਣਾ ਹੈ ਕਿ ਤੁਸੀਂ ਸਾਡੀ ਸੇਲ ਘਟਾਉਂਦੇ ਹੋ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ