ਅੱਜ ਮੇਰਾ ਜਿੰਦਗੀ ਦਾ ਤਜ਼ੁਰਬਾ ਓਦੋਂ ਫੇਲ ਹੋ ਗਿਆ। ਜਦੋ ਮੇਰੀ ਸ਼ਰੀਕ ਏ ਹਯਾਤ ਦੀ ਪਿਆਰੀ ਭਤੀਜੀ komal ਅਤੇ ਉਸਦੀ ਪਿਆਰੀ ਸਹੇਲੀ ਮਮਤਾ ਨੇ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦੇਣ ਲਈ ਅਚਨਚੇਤੀ ਫੇਰੀ ਮਾਰੀ। ਆਪਣੀ ਭੂਆ ਅਤੇ ਮੇਰੇ ਵਰਗੇ ਲੜਾਕੇ ਫੁਫੜ ਪ੍ਰਤੀ ਆਪਣੀ ਸ਼ਰਧਾ ਤੇ ਪ੍ਰੇਮ ਪ੍ਰਕਟ ਕਰਨ ਲਈ ਆਪਣੇ ਹੱਥੀ ਪੂਰੀ ਮੇਹਨਤ ਕਰਕੇ ਇੱਕ ਗ੍ਰੀਟਿੰਗ ਕਾਰਡ ਬਣਾਇਆ। ਕਾਰਡ ਮੂਹਰੇ ਉਸਨੇ ਨੇ ਆਪਣੇ ਭੂਆ ਫੁਫੜ ਦੀ ਤਸਵੀਰ ਲਗਾਈ ਅਤੇ ਅੰਦਰ ਆਪਣੇ ਫੁਫੜ ਦੀ ਤਸਵੀਰ। ਉਸਦੀ ਕੀਤੀ ਮਿਹਨਤ ਦੀ ਦਾਦ ਦੇਣਾ ਬਣਦਾ ਹੈ। ਇਸਦੇ ਨਾਲ ਹੀ ਉਹ ਇੱਕ ਬਹੁਤ ਵਧੀਆ ਰਾਧਾ ਕਿਸ਼ਨ ਦੀ ਮੂਰਤੀ ਵੀ ਲਿਆਈ। ਮੇਰਾ ਤਜ਼ੁਰਬਾ ਇਹੀ ਕਹਿੰਦਾ ਸੀ ਕਿ ਲੋਕ ਫੁਫੜਾਂ ਦੀ ਫੂ ਫੂ ਤੋਂ ਬਹੁਤ ਦੁਖੀ ਹੁੰਦੇ ਹਨ ਇਸ ਲਈ ਉਹ ਭੂਆ ਨੂੰ ਵੀ ਟੇਡੀ ਅੱਖ ਨਾਲ ਦੇਖਦੇ ਹਨ। ਪਰ ਕੋਮਲ ਨੇ ਅੱਜ ਮੇਰੀ ਧਾਰਨਾ ਬਦਲ ਦਿੱਤੀ।
ਸ਼ੁਕਰੀਆ ਕੋਮਲ ਤੇ ਮਮਤਾ।
ਵਿਸ਼ ਯੂ ਏ ਹੈਪੀ ਦਿਵਾਲੀ।
ਮਹਿੰਗੇ ਤੋਹਫਿਆਂ ਤੇ ਸੁੱਖੇ ਮੇਵੇ ਦੇਣ ਨਾਲੋਂ ਇਹਨਾਂ ਚੀਜ਼ਾਂ ਵਿੱਚ ਪਿਆਰ ਜਿਆਦਾ ਝਲਕਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ