ਰਿਸ਼ਤਾ ਕਦੇ ਇਕ ਪਾਸਾ ਨਹੀ ਹੁੰਦਾ ਤੇ ਕਿਸੇ ਰਿਸ਼ਤੇ ਦਾ ਜਿਕਰ ਹੁੰਦਿਆ ਹੀ ਦੋ ਨਾਂ ਆਉਣਾ ਸੁਭਾਵਿਕ ਹੈ.. ਕਿਉਂਕਿ ਹੱਥ ਨੂੰ ਹੱਥ ਹੈ ਤਾਂਹੀ ਸਾਂਝ ਤੇ ਰਿਸ਼ਤਾ ਬਣਦਾ ਹੈ… ਕਹਾਣੀ ਹੈ ਪਰਿਵਾਰਕ ਰਿਸ਼ਤੇ ਨਿਭਾਉੰਦੇ ਮਨਦੀਪ ਦੀ…
ਮਨਦੀਪ ਸਿੰਘ ਆਪਣੇ ਪਰਿਵਾਰ ਵਿੱਚ ਮਸਤ ਇਕ ਹੱਸਦਾ ਖੇਡਦਾ ਪਰਿਵਾਰ ਸੁਚੱਜੀ ਪਤਨੀ ਤੇ ਦੋ ਬੱਚੇ.. ਸੁਭਾਅ ਵਲੋਂ ਬਹੁਤ ਸਹਿਜ ਤੇ ਆਏ ਗਏ ਦਾ ਪੂਰਾ ਸਤਿਕਾਰ ਕਰਦਾ ਸੀ…
ਉਸਨੂੰ ਰਿਸ਼ਤੇ ਨਿਭਾਉਣ ਦਾ ਬਹੁਤ ਚਾਅ ਸੀ.. ਹਰ ਦਿਨ ਤਿਉਹਾਰ ਸੁੱਖਦੁੱਖ ਪਰਿਵਾਰ ਵਿਚ ਰਹਿ ਕੇ ਮਨਉੰਦਾ ਸੀ ਸਹੁਰੇ ਪੇਕੇ ਉਸਦੀ ਚੰਗੀ ਪਕੜ ਸੀ ਸਾਰੇ ਉਸਨੂੰ ਮੰਨਦੇ ਤੇ ਪਿਆਰ ਸਤਿਕਾਰ ਕਰਦੇ..
ਉਸਨੂੰ ਮਹਿਮਾਨ ਨਿਵਾਜ਼ੀ ਦਾ ਬਹੁਤ ਸ਼ੋਕ ਸੀ ਤੇ ਸ਼ਾਇਦ ਹੀ ਕੋਈ ਮੌਕਾ ਉਸ ਛੱਡਿਆ ਹੋਵੇ ਕਿਸੇ ਨੂੰ ਖੁਸ਼ ਕਰਨ ਦਾ…
ਪਰ ਵੇਲਾ ਇਕੋ ਜਿਹਾ ਨਹੀ ਰਹਿੰਦਾ ਕਰੋਨਾ ਤੋਂ ਬਾਅਦ ਬਹੁਤੇ ਘਰਾਂ ਵਾਂਗੂੰ ਉਸ ਦਾ ਕੰਮ ਧੰਧਾ ਵਿਗੜ ਗਿਆ ਸੀ ਪਹਿਲਾਂ ਸੌਖੀ ਹੱਥ ਆਉੰਦੀ ਕਮਾਈ ਸੀ ਤੇ ਹੁਣ ਹੱਥ ਤੰਗ ਸੀ. ਹਲਾਤ ਕੋਈ ਮਾੜੇ ਵੀ ਨਹੀ ਸਨ ਪਰ ਕਰੋਨਾ ਤੋ ਬਾਅਦ ਸੋਚ ਵਿੱਚ ਆਇਆ ਬਦਲਾਵ ਉਸਨੂੰ ਬਦਲ ਰਹਿਆ ਸੀ…
ਹੁਣ ਉਹ ਪਹਿਲਾ ਵਾਗੂੰ ਖੁੱਲੇ ਹੱਥ ਨਹੀ ਸੀ. ਪਰ ਇਸ ਪਿੱਛੇ ਉਸ ਦੀਆਂ ਮਜ਼ਬੂਰੀਆਂ ਸਨ ਪਰ ਉਸ ਮਹਿਸੂਸ ਕੀਤਾ ਕਿ ਖਾਲੀ ਉਹ ਨਹੀ ਬਦਲਿਆ। ਆਸਪਾਸ ਬਾਕੀ ਵੀ ਇਸੇ ਰਾਹ ਵਿਚ ਦਿੱਖੇ ਉਸ ਨੂੰ ਜਿਹੜੇ ਖਿੜੇ ਚੇਹਰੇ ਆਉਂਦੇ ਵਿਖਦੇ ਸੀ ਉਹ ਨਜ਼ਰਾਂ ਚੁਰਾਉਂਦੇ ਦਿਖੇ.. ਜਦਕਿ ਉਹ ਆਰਥਿਕ ਪਖੋਂ ਕਾਫ਼ੀ ਜਿਆਦਾ ਤਗੜੇ ਸਨ ,ਉਹ ਇਹ ਸਭ ਵੇਖ ਕੇ ਹੈਰਾਨ ਸੀ.
ਇਹਨਾਂ ਹਾਲਾਤਾਂ ਵਿਚ ਹੀ ਉਹ ਜੂਝਦਾ ਪਰੇਸ਼ਾਨ ਸੀ ਤੇ ਸ਼ਰੀਕੇ ਵਿਚ ਕੀ ਸਭ ਕੁਝ ਉਸਦੇ ਹੱਥੋ ਛੁੱਟ ਕਿਉ ਰਿਹਾ ਹੈ। ਕਾਰਣ ਸਮਝ ਨਹੀ ਆ ਰਿਹਾ ਸੀ, ਉਹ ਇਕ ਦਰਸ਼ਕ ਵਾਂਗ ਵੇਖ ਰਿਹਾ ਸੀ..
ਇੱਕ ਦਿਨ ਉਸ ਦਾ ਜ਼ਿਗਰੀ ਯਾਰ ਤੇਜ਼ਬੀਰ ਉਸਨੂੰ ਮਿਲਣ ਆਇਆ.. ਉਹ ਘੁੱਟ ਕੇ ਜੱਫ਼ੀ ਚਾੜ ਮਿਲਿਆ ਤੇ ਚੇਹਰੇ ਤੇ ਰੋਣਕ ਜੇਹੀ ਆ ਗਈ ।ਚਾਹ ਪਾਣੀ ਨਾਲ ਗੱਲਾਬਾਤਾਂ ਹੋਈਆਂ ਤੇ ਉਸ ਨੇ ਚੇਹਰੇ ਮਗਰ ਉਦਾਸੀ ਤੇ ਹਾਸੇ ਪਿੱਛੇ ਚੁੱਪ ਦਾ ਕਾਰਨ ਪੁਛਿਆ.. ਜ਼ਿਗਰੀ ਯਾਰ ਸੀ ਤੇ ਸੁਭਾਅ ਬਹੁਤ ਸਹਿਜ ਸੀ ਇਸੇ ਲਈ ਮਨਦੀਪ ਉਸ ਨਾਲ ਹਰ ਗਲ ਕਰ ਲੈੰਦਾ ਸੀ ਤੇ ਉਸ ਤੋ ਸਹੀ ਸਲਾਹ ਵੀ ਮਿਲਦੀ ਸੀ.. ਉਸ ਸਾਰੀ ਗਲ ਦਸੀ…
ਉਹ ਮੁਸਕਰਾ ਪਿਆ.. ਕਹਿੰਦਾ ਤੂੰ ਵੱਟਿਆਂ ਤੋਂ ਪਰੇਸ਼ਾਨ ਹੈ…
ਮੈਂ ਕਿਹਾ, ਵੱਟੇ!!!
ਕਹਿੰਦਾ ਹਾਂ ਵੱਟੇ.. ਹਰ ਬੰਦਾ ਕਈ ਤਰਾਂ ਦੇ ਰਿਸ਼ਤਿਆਂ ਵਿਚ ਬੰਨ੍ਹਿਆ ਜਿ਼ੰਦਗੀ ਕੱਟਦਾ ਹੈ.. ਪਰ ਸਭ ਨਾਲ ਇਕੋ ਜਿਹੀ ਸਾਂਝ ਨਹੀ ਹੁੰਦੀ.. ਕਈ ਵਾਰ ਬੰਦਾ ਕਿਸੇ ਗੱਲ ਮਗਰੋਂ ਜਾਂ ਪਰੇਸ਼ਾਨੀ ਵਲੋਂ ਕਦਮ ਖਿੱਚੇ ਤਾਂ ਉਹ ਰਿਸ਼ਤੇ ਇਕ ਦਮ ਖਿਲਰ ਜਾਂਦੇ ਹਨ…
ਜਿਵੇਂ ਹੱਥ ਵਿਚ ਫੜੇ ਵੱਟੇ ਹੋਣ ਜੋ ਮੁੱਠੀ ਖੁਲਦਿਆਂ ਹੀ ਗਿਰ ਗਏ..
ਰਿਸ਼ਤਾ ਉਹ ਜੋ ਦੋਹਾਂ ਪਾਸੋਂ ਬੰਨਿਆ ਹੋਵੇ ਜੇ ਕਿਸੇ ਕਾਰਨ ਇਕ ਨੇ ਹੱਥ ਛੱਡਿਆ ਪਰ ਦੂਜਾ ਨਾ ਛੱਡੇ ਮਤਲਬ ਅੱਗੇ ਹੋਕੇ ਕਾਰਨ ਪੁੱਛੇ ਨਾਲ ਆ ਖੜਾ ਹੋਵੇ… ਨਹੀ ਤਾ ਵੱਟੇ ਅਤੇ ਰਿਸ਼ਤੇ ਵਿਚ ਕੀ ਫਰਕ ਰਹਿ ਗਿਆ ਜੋ ਛੁਟਦੇ ਹੀ ਗਿਰ ਜਾਏ ਦੂਰ ਹੋ ਜਾਏ… ਮਤਲਬ ਉਹ ਇਕੋ ਪਾਸੇ ਨਿਭ ਰਹੇ ਸੀ ਦੁਜੇ ਪਾਸੋਂ ਕੋਈ ਪਕੜ ਨਹੀ ਸੀ…ਇਹੋ ਜਿਹੇ ਰਿਸ਼ਤੇ ਕਿੰਨਾ ਕੁ ਚਿਰ ਨਿਭਣ ਗੇ ਆਪ ਸੋਚ ਤੇ ਮਿਲੇਗਾ ਕੀ… ਜੋ ਵੇਲੇ ਕੁਵੇਲੇ ਨਾਲ ਵੀ ਨਾ ਖੜ੍ਹਨ… ਤੂੰ ਇਨ੍ਹਾਂ ਕਰਕੇ ਪਰੇਸ਼ਾਨ ਹੈ..
ਮਨਮੀਤ ਕਹਿੰਦਾ ਸੀ ਪਰ ਹੁਣ ਨਹੀ ਵੱਟੇ ਦੇ ਗਿਰ ਜਾਣ ਦਾ ਅਫ਼ਸੋਸ ਕਾਹਦਾ… ਤੇ ਮੁਸਕਰਾ ਪਿਆ ਚੇਹਰੇ ਤੇ ਕੁਝ ਸ਼ਾਂਤੀ ਸੀ.. ਉਸ ਨੂੰ ਲੱਗ ਰਿਹਾ ਸੀ ਜਿਵੇਂ ਅੱਜ ਉਸਨੂੰ ਸੋਚਾਂ ਦੇ ਸੁੰੰਮਦਰ ਵਿੱਚ ਡੁੱਬ ਰਹੇ ਨੂੰ ਸਹਾਰਾ ਮਿਲਿਆ ਹੈ..
✒ ਰਵਿੰਦਰਸਿੰਘ