ਇਹ ਗੱਲ 1976-77 ਦੀ ਹੈ । ਅਸੀਂ ਆਪਣੇ ਪਿੰਡ ਹੀ ਸਰਕਾਰੀ ਹਾਈ ਸਕੂਲ ਨੌਵੀਂ ਕਲਾਸ ਵਿਚ ਪੜ੍ਹਦੇ ਸਾਂ।ਸਾਡਾ ਪੀਅਰਡ ਵਹਿਲਾ ਸੀ ਸਾਰੀ ਕਲਾਸ ਹੀ ਸ਼ਰਾਰਤਾਂ ਕਰਨ ਲਗ ਪਈ।ਕਮਰੇ ਵਿਚ ਲਟੈਣ ਵਾਂਗੂ ਇਕ ਮੋਟਾ ਜਿਹਾ ਥੋੜਾ ਨੀਵਾਂ ਕਰਕੇ ਗਾਡਰ ਪਾਇਆ ਹੋਈਆ ਸੀ।ਇਕ ਮੁੰਡਾ ਪੜ੍ਹਨ ਵਾਲੇ ਬੈਂਚ(ਡਿਸਕ) ਤੇ ਚੜ੍ਹ ਕੇ ਉਸ ਗਾਡਰ ਨਾਲ ਵਾਰ ਵਾਰ ਝੂਟ ਰਿਹਾ ਸੀ। ਹੋਰ ਇਕ ਮੁੰਡੇ ਨੂੰ ਸ਼ਰਾਰਤ ਸੁੱਝੀ ਜਦ ਉਹ ਝੂਟ ਰਿਹਾ ਸੀ ਤਾਂ ਦੂਸਰੇ ਮੁੰਡੇ ਨੇ ਉਸ ਦੇ ਥੱਲੇ ਤੋਂ ਬੈਚ ਨੂੰ ਪਰੇ ਖਿੱਚ ਦਿੱਤਾ। ਝੂਟਣ ਵਾਲਾ ਮੁੰਡਾ ਡਿਗਣ ਦੇ ਡਰ ਤੋਂ ਕੁਰਲਾ ਰਿਹਾ ਸੀ। ਬਾਕੀ ਸਾਰੀ ਕਲਾਸ ਉਸ ਦਾ ਮਜ਼ਾਕ ਬਣਾ ਕੇ ਉੱਚੀ ਉੱਚੀ ਹੱਸ ਰਹੀ ਸੀ।
ਕਲਾਸ ਦੇ ਮੂਹਰ ਦੀ ਹਿਸਾਬ ਵਾਲਾ ਮਾਸਟਰ ਲੰਘਿਆ ਜਾ ਰਿਹਾ ਸੀ ਜੋ ਬਹੁਤ ਅੜਬ ਸੀ ਕੁਟਾਪਾ ਵੀ ਚੰਗਾ ਹੀ ਚਾੜ੍ਹ ਦਾ ਸੀ।ਰੌਲਾ ਸੁਣ ਕੇ ਉਹ ਕਲਾਸ ਵਿਚ ਆ ਵੜਿਆ।ਡਰ ਨਾਲ ਸਾਰੀ ਕਲਾਸ ਇਕਦਮ ਸੋਂ ਗਈ।ਪਰ ਸਾਰੀ ਕਲਾਸ ਦਾ ਉਦੋਂ ਸਾਹ ਵਿਚ ਸਾਹ ਆਇਆ ਜਦ ਮਜ਼ਾਕੀਏ ਲਹਿਜੇ ਵਿਚ ਕਹਿੰਦਾ ` ਆਹ ਭਗਤ ਸਿੰਘ ਨੂੰ ਫ਼ਾਂਸੀ ਕਿਹਣੇ ਟੰਗ ਦਿੱਤਾ ਹੁਣ ਲਾਹ ਤਾ ਦਿਓੁ!
ਸੁਖਵਿੰਦਰ ਸਿੰਘ ਮੁੱਲਾਂਪੁਰ
m. 9914184794