ਆਪਣੇ ਪੇਕੇ ਸ਼ਹਿਰ #ਮੰਡੀ_ਡੱਬਵਾਲੀ ਤੋਂ ਸਮਾਜ ਸੇਵਾ ਦਾ ਬੀੜਾ ਚੁੱਕਣ ਵਾਲੀ ਡਾਕਟਰ #ਵੀਨਾ_ਗਰਗ ਹੁਣ ਬਠਿੰਡਾ ਸ਼ਹਿਰ ਅਤੇ ਇਸਦੇ ਨੇੜਲੇ ਇਲਾਕਿਆਂ ਵਿੱਚ ਕਿਸੇ ਪਹਿਚਾਣ ਦੀ ਮੁਥਾਜ ਨਹੀਂ ਹੈ। ਆਮ ਜਿਹੇ ਪਰਿਵਾਰ ਵਿਚ ਵੀਨਾ ਬਾਂਸਲ ਨੇ ਅੰਮ੍ਰਿਤਾ ਪ੍ਰੀਤਮ ਜਿਹੇ ਰੋਚਕ ਵਿਸ਼ੇ ਤੇ ਪੀਐਚਡੀ ਕੀਤੀ ਅਤੇ ਇਸਤਰਾਂ ਉਹ ਡਾਕਟਰ ਵੀਨਾ ਗਰਗ ਬਣ ਗਈ। ਭਾਵੇਂ ਮੈਡਮ ਵੀਨਾ ਅੱਜ ਕੱਲ੍ਹ ਜੈਤੋ ਵਿਖੇ ਬਤੋਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ ਪਰ ਉਹਨਾ ਵਿੱਚ ਸਮਾਜ ਸੇਵਾ ਵਾਲਾ ਕੀੜਾ ਵੀ ਅਜੇ ਵੀ ਜਿੰਦਾ ਹੈ। ਵੀਨਾ ਨੇ ਸਮਾਜ ਸੇਵਾ ਦੇ ਕਈ ਖੇਤਰਾਂ ਵਿੱਚ ਕੰਮ ਕੀਤਾ। ਫਿਰ ਇਸਨੇ ਗਰੀਬ ਬਸਤੀਆਂ ਅਤੇ ਝੁੱਗੀ ਝੋਪੜੀ ਚ ਰਹਿੰਦੀਆਂ ਔਰਤਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦਾ ਬੀੜਾ ਉਠਾਇਆ। ਉਹਨਾਂ ਦੀਆਂ ਝੁਗੀਆਂ, ਝੋਪੜੀਆਂ, ਭੱਠਿਆਂ ਤੇ ਜਾਕੇ ਉਹਨਾਂ ਨੂੰ ਸੈਨੀਟਰੀ ਨੇਪਕਿਨ ਵੰਡੇ। ਹਜ਼ਾਰਾਂ ਔਰਤਾਂ ਨੂੰ ਸਿਹਤ ਪੱਖੋਂ ਜਾਗਰੂਕ ਕੀਤਾ। ਲੱਖਾਂ ਰੁਪਏ ਦਾ ਸਮਾਨ ਵੰਡਿਆ। ਇਸ ਸੋੜੀ ਤੇ ਪਿਛਾਂਹ ਵਧੂ ਸੋਚ ਵਾਲੇ ਸਾਡੇ ਸਮਾਜ ਵਿੱਚ ਔਰਤ ਦਾ ਇਸ ਵਿਸ਼ੇ ਤੇ ਗੱਲਬਾਤ ਕਰਨਾ ਵੀ ਗੁਨਾਹ ਮੰਨਿਆ ਜਾਂਦਾ ਹੈ। ਇਸ ਝਿਜਕ ਨੂੰ ਸ਼ਰਮ ਨਾਲ ਜੋੜਿਆ ਜਾਂਦਾ ਹੈ। ਇਸ ਸੇਵਾ ਲਈ ਨਾਲ ਦੀਆਂ ਔਰਤਾਂ ਵੀ ਪਿੱਛੇ ਹੱਟ ਗਈ ਤੇ ਇਹ ਸ਼ੇਰਨੀ ਇਕੱਲੀ ਹੀ ਡਟੀ ਰਹੀ। ਮੈਨੂੰ ਮੇਰੇ ਸ਼ਹਿਰ ਦੀ ਇਸ ਕੁੜੀ ਨਾਲ ਮੇਰੇ ਨਵੇਂ ਆਸ਼ਰਮ #114_ਸ਼ੀਸ਼_ਮਹਿਲ ਵਿੱਚ ਕੌਫੀ ਪੀਣ ਦਾ ਸੁਭਾਗ ਪ੍ਰਾਪਤ ਹੋਇਆ। ਵੀਨਾ ਜੀ ਦੇ ਨਾਲ ਇਹਨਾਂ ਪ੍ਰੇਰਨਾਸਰੋਤ ਸਹਿਯੋਗੀ ਅਤੇ ਜੀਵਨ ਸਾਥੀ ਮਿਸਟਰ ਗਰਗ ਜੀ ਵੀ ਸਨ।
ਸ਼ਾਬਾਸ਼ੇ ਕੁੜੀਏ।
ਕੌਫ਼ੀ ਦੌਰਾਨ ਹੀ ਬਹਿਮਨ ਦੀਵਾਨੇ ਵਾਲੇ ਮੇਰੇ ਪੜਪੋਤੇ Baljeet Sidhu ਨੇ ਵੀ ਦਿਵਾਲੀ ਦੇਣ ਦੇ ਬਹਾਨੇ ਆਪਣੀ ਭੈਣ ਦੇ ਘਰ ਚਰਨ ਟਿਕਾਏ। ਭਾਵੇਂ ਮੇਰੀ ਸਾਲੇਹਾਰ ਬੀਬਾ ਵੀਰਪਾਲ ਨੂੰ ਨਾਲ ਨਾ ਦੇਖਕੇ ਮੈਨੂੰ ਥੋੜਾ ਔਖਾ ਜਿਹਾ ਲੱਗਿਆ ਪਰ ਉਸ ਦੀ ਕਸਰ ਨਾਲ ਆਏ ਮੇਰੇ ਨਿੱਕੇ ਵੀਰ ਪ੍ਰਸਿੱਧ ਸਮਾਜ ਸੇਵੀ ਸਹਿਯੋਗ ਸੰਸਥਾ ਦੇ ਮੁੱਖ ਸੇਵਾਦਾਰ Gurvinder Sharma ਨੇ ਪੂਰੀ ਕਰ ਦਿੱਤੀ। ਹੁਣ ਜਿੱਥੇ #ਗੁਰਵਿੰਦਰ ਪਹੁੰਚ ਜਾਵੇ ਉਥੇ ਗੱਲਾਂ ਸਮਾਜ ਸੇਵਾ ਦੀਆਂ ਹੋਣੀਆਂ ਲਾਜ਼ਮੀ ਹੁੰਦੀਆਂ ਹਨ। #ਬਲਜੀਤ ਦੀ ਇੱਕ ਖੂਬੀ ਪੱਕੀ ਹੈ ਕਿ ਸਮਾਜ ਸੇਵਾ ਦਾ ਕੋਈ ਵੀ ਕਾਰਜ ਹੋਵੇ ਸੇਵਾ ਵਿੱਚ ਬਲਜੀਤ ਦਾ ਤਿੱਲ ਫੁੱਲ ਜਰੂਰ ਸ਼ਾਮਿਲ ਹੁੰਦਾ ਹੈ। ਪਤਲੇ ਜਿਹੇ ਜੁੱਸੇ ਆਲੇ ਬਲਜੀਤ ਦਾ ਦਿਲ ਬਹੁਤ ਵੱਡਾ ਹੈ। ਤੇ ਜਦੋਂ ਦਾਨੀ ਦਾ ਦਿਲ ਵੱਡਾ ਹੋਵੇ ਤਾਂ ਰੱਬ ਵੀ ਦੇਣ ਲੱਗਿਆ ਕੋਈ ਕਸਰ ਨਹੀਂ ਛੱਡਦਾ।
ਇੰਜ ਸਮਾਜ ਸੇਵੀਆਂ ਦੀ ਰੰਗਤ ਤੇ ਸੰਗਤ ਦਾ ਆਨੰਦ ਮਾਣਦੇ ਹੋਏ ਮੈਂ ਕੌਫ਼ੀ ਦੇ ਕੱਪ ਤੇ ਵੱਡੇ ਬੇਟੇ ਦੀ ਸ਼ਾਦੀ ਦੀ ਵਰ੍ਹੇਗੰਢ ਵੀ ਮਨਾਈ। ਮਿਠੀਆਂ ਤੇ ਚੰਗੀਆਂ ਗੱਲਾਂ ਕੇਕ ਨਾਲੋਂ ਵੱਧ ਸਵਾਦ ਹੁੰਦੀਆਂ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।