ਸਰਦੀਆਂ_ਦੀ_ਸ਼ੁਰੂਆਤ
ਚਾਹੇ ਨਵੰਬਰ ਦਾ ਦੂਜਾ ਹਫਤਾ ਚੱਲ ਰਿਹਾ ਹੈ ਪਰ ਸਿਰ ਤੇ ਪੱਖਾ ਫਿਰ ਵੀ ਘੁੰਮ ਰਿਹਾ ਹੈ। ਅਜੇ ਮੋਟੇ ਕਪੜੇ ਯ ਪੂਰੀ ਬਾਜ਼ੂ ਦੀਆਂ ਕਮੀਜ਼ਾਂ ਪਾਉਣੀਆਂ ਸ਼ੁਰੂ ਨਹੀਂ ਕੀਤੀਆਂ। ਪਰ ਸਰਦੀਆਂ ਦਾ ਤੋਹਫ਼ਾ ਸਾਗ ਘਰੇ ਤੀਜੀ ਚੌਥੀ ਵਾਰੀ ਬਣ ਗਿਆ।
ਅੱਜ ਵੀ ਮੈਂ ਸਰੋਂ ਦੀ ਰੋਟੀ ਤੇ ਬਾਜ਼ਰੇ ਦੇ ਸਾਗ ਨਾਲ ਰੋਟੀ ਖਾਧੀ। ਘਰ ਦਾ ਸਫੈਦ ਮੱਖਣ, ਅਚਾਰੀ ਹਰੀ ਮਿਰਚ ਅਤੇ ਨਾਲ ਡੇਲੇ ਦਾ ਆਚਾਰ ਵੀ ਸੀ। ਬਆਦ ਵਿੱਚ ਥੋੜੀ ਜਿਹੀ ਰੋਟੀ ਗੁੜ ਨਾਲ ਵੀ ਖਾਧੀ। ਉਂਜ ਸਾਡੇ ਘਰ ਇਹ ਰਿਵਾਜ ਵੀ ਹੈ ਕਿ ਜਿਸ ਦਿਨ ਘਰੇ ਸਾਗ ਬਣੇ ਕੌਲੀ ਭਰ ਕਿਸੇ ਨਾ ਕਿਸੇ ਨੂੰ ਜ਼ਰੂਰ ਭੇਜਦੇ ਹਾਂ। ਪਹਿਲਾਂ ਇਹ ਬਿਮਾਰੀ ਮੇਰੀ ਮਾਂ ਨੂੰ ਸੀ ਤੇ ਹੁਣ ਇਸੇ ਬਿਮਾਰੀ ਦੀ ਸ਼ਿਕਾਰ ਮੇਰੇ ਜੁਆਕਾਂ ਦੀ ਮਾਂ ਹੈ।
ਭਾਵੇਂ ਇਹ ਖਾਣਾ ਸਾਡੇ ਪੰਜਾਬੀਆਂ ਦਾ ਖਾਣਾ ਮੰਨਿਆ ਗਿਆ ਹੈ ਪਰ ਦਿੱਲੀ ਦੱਖਣ ਤੇ ਸੱਤ ਸਮੁੰਦਰੋਂ ਪਾਰ ਵੀ ਲੋਕ ਇਹ ਬੜਾ ਖੁਸ਼ ਹੋਕੇ ਖਾਂਦੇ ਹਨ। ਚਾਹੇ ਡਿੱਬਾ ਪੈਕ ਹੀ ਸਹੀ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ