ਸੱਤਰਵੇਂ ਦੇ ਦਹਾਕੇ ਦੇ ਅਖੀਰਲੇ ਸਾਲਾਂ ਵਿਚ ਵਿਆਹ ਦੇ ਕਾਰਡ ਨਾਲ ਮਿਠਾਈ ਦਾ ਡਿੱਬਾ ਦੇਣਾ ਟਾਵਾਂ ਟਾਵਾਂ ਹੀ ਸ਼ੁਰੂ ਹੋਇਆ ਸੀ। ਪਹਿਲਾਂ ਬਹੁਤੇ ਲੋਕ ਇਕੱਲਾ ਕਾਰਡ ਹੀ ਦਿੰਦੇ ਸਨ। ਆਮ ਤੌਰ ਤੇ ਨਾਨਕਿਆਂ ਨੂੰ ਵਿਆਹ ਨਿਉਦਨ ਦਾ ਰਿਵਾਜ ਸੀ। ਤੇ ਵਿਆਹ ਤੋਂ ਬਾਦ ਵੀ ਘਰ ਦੀ ਬਣੀ ਮਿਠਾਈ ਤੋਲਕੇ ਰਿਸ਼ਤੇਦਾਰਾਂ ਨੂੰ ਵੰਡਦੇ ਸਨ। ਜੇ ਕੋਈ ਮਿਠਾਈ ਦਾ ਡਿੱਬਾ ਆਉਂਦਾ ਵੀ ਸੀ ਤਾਂ ਉਹ ਵੀ ਹੋਲੇ ਜਿਹੇ ਗੱਤੇ ਦਾ ਬਣਿਆ ਹੁੰਦਾ ਸੀ ਤੇ ਜਿਆਦਾਤਰ ਰਸ ਨਾਲ ਗਿੱਲਾ ਹੀ ਹੁੰਦਾ ਸੀ। ਫਿਰ ਵੀ ਮਿਠਾਈ ਦਾ ਡਿੱਬਾ ਮਿਲਣਾ ਇੱਕ ਸ਼ਾਨ ਸਮਝਿਆ ਜਾਂਦਾ ਸੀ। ਡ੍ਰਾਈ ਫਰੂਟ ਦੇ ਡਿੱਬੇ ਵੰਡਣੇ ਤਾਂ ਬਾਹਲੀ ਅਮੀਰੀ ਸਮਝਿਆ ਜਾਂਦਾ ਸੀ। ਹੁਣ ਸ਼ਾਇਦ ਡ੍ਰਾਈ ਫਰੂਟ ਵੰਡਣਾ ਸਸਤਾ ਪੈਂਦਾ ਹੈ ਤੇ ਮਿਠਾਈ ਕੋਈ ਖਾਂਦਾ ਨਹੀਂ ਤੇ ਫਿਰ ਵੀ ਮਹਿੰਗੀ ਪੈਂਦੀ ਹੈ। ਹੁਣ ਖਾਲੀ ਡਿੱਬੇ ਦੇ ਕੀਮਤ ਬਹੁਤ ਵੱਧ ਹੁੰਦੀ ਹੈ। ਲੋਕ ਕੀਮਤੀ ਡਿੱਬੇ ਵੰਡਣਾ ਆਪਣੀ ਸ਼ਾਨ ਸਮਝਦੇ ਹਨ। ਪਰ ਹੁਣ ਮਿਠਾਈ ਵਾਲੇ ਮਹਿੰਗੇ ਡੱਬਿਆਂ ਦੀ ਬੇਕਦਰੀ ਪਰ ਉਹਨਾਂ ਵੇਲਿਆਂ ਵਿੱਚ ਲੋਕ ਖਾਲੀ ਡੱਬਿਆਂ ਨੂੰ ਵੀ ਸੰਭਾਲ ਕਰ ਰੱਖਦੇ ਸੀ। ਮੇਰੀ ਮਾਂ ਵੀ ਖਾਲੀ ਡਿੱਬੇ ਸੰਭਾਲ ਲੈਂਦੀ ਸੀ। ਤੇ ਪੰਦਰਾਂ ਵੀਹ ਡੱਬੇ ਇਕੱਠੇ ਕਰ ਲਏ। ਇੱਕ ਵਾਰੀ ਸਾਡੀ ਗੁਆਂਢਣ ਮਾਸੀ ਮੇਰੀ ਮਾਤਾ ਕੋਲੋ ਦੱਸ ਬਾਰਾਂ ਡਿੱਬੇ ਮੰਗ ਕੇ ਲੈ ਗਈ। ਮੇਰੀ ਮਾਂ ਨੇ ਡਿੱਬੇ ਤਾਂ ਦੇ ਦਿੱਤੇ ਪਰ ਕਈ ਦਿਨ ਕੁਲਝਦੀ ਰਹੀ। ਅੱਜ ਮੇਜ਼ ਤੇ ਪਏ ਖਾਲੀ ਡੱਬਿਆਂ ਨੂੰ ਵੇਖਕੇ ਘਟਨਾ ਯਾਦ ਆ ਗਈ।
ਨਹੀਂ ਤਾਂ ਗੱਲ ਮਿਠਾਈ ਦੇ ਭਰੇ ਡੱਬਿਆਂ ਦੀ ਹੀ ਸੋਭਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ