ਭਾਪਾ ਜੀ ਮਹੀਨੇ ਤੋਂ ਬਿਮਾਰ ਸਨ..ਬੀਜੀ ਕਿੰਨੇ ਸੁਨੇਹੇ ਘੱਲੇ..ਮਿਲ ਜਾ ਦਿਲ ਹੋਰ ਹੋ ਜਾਵੇਗਾ..ਮੈਂ ਟਾਲਦਾ ਜਾ ਰਿਹਾ ਸਾਂ..ਅਗਲੇ ਹਫਤੇ ਇੱਕਠੀਆਂ ਤਿੰਨ ਛੁੱਟੀਆਂ ਨੇ..ਓਦੋਂ ਇੱਕੋ ਵੇਰ ਹੀ ਰਹਿ ਆਵਾਂਗਾ..!
ਜਾਣ ਤੋਂ ਐਨ ਇੱਕ ਦਿਨ ਪਹਿਲੋਂ ਸਕੂਟਰ ਸਲਿੱਪ ਕਰ ਗਿਆ..ਗੁੱਟ ਦੀ ਹੱਡੀ ਕ੍ਰੈਕ ਹੋ ਗਈ..ਪਲਸਤਰ ਲੌਣਾ ਪੈ ਗਿਆ..!
ਕਿਸੇ ਪਿੰਡ ਸੁਨੇਹਾ ਘੱਲ ਦਿੱਤਾ..ਆਥਣੇ ਬੀਜੀ ਬਾਪੂ ਬੱਸੋਂ ਉੱਤਰ ਆਉਂਦੇ ਦਿਸ ਪਏ..ਖੂੰਡੀ ਨਾਲ ਤੁਰ ਰਹੇ ਸਨ ਪਰ ਮੂੰਹ ਤੇ ਓਹੋ ਜਾਹੋ ਜਲਾਲ..ਆਉਂਦਿਆਂ ਹੀ ਪਿੱਠ ਤੇ ਥਾਪੀ ਦਿੱਤੀ..ਬੋਝੇ ਵਿਚੋਂ ਦਸ ਹਜਾਰ ਦੀ ਦੱਥੀ ਕੱਢੀ ਤੇ ਆਖਣ ਲੱਗੇ ਯਾਰ ਘਬਰਾਵੀਂ ਨਾ..ਤੇਰਾ ਪਿਓ ਅਜੇ ਜਿਉਂਦਾ..ਹੋਰ ਦੀ ਲੋੜ ਹੋਈ ਤਾਂ ਦਸੀਂ..!
ਮੇਰੇ ਹੰਝੂ ਵਹਿ ਤੁਰੇ..ਪਤਾ ਨਹੀਂ ਪਛਤਾਵੇ ਦੇ ਸਨ ਕੇ ਸ਼ਰਮਿੰਦਗੀ ਦੇ..ਪਰ ਰਗਾਂ ਵਿੱਚ ਗਰਮ ਖੂਨ ਜਰੂਰ ਦੌੜਨ ਲੱਗ ਪਿਆ..ਮਾਲੀ ਜੂ ਆਣ ਖਲੋਤਾ ਸੀ..ਸੁੱਕਦੇ ਜਾਂਦੇ ਦੇ ਸਿਰ ਤੇ..ਪਾਣੀ ਦੀ ਬਾਲਟੀ ਅਤ ਹੋਰ ਵੀ ਕਿੰਨਾ ਕੁਝ ਲੈ ਕੇ..ਮਾਲੀ ਸਿਰ ਤੇ ਹੋਵੇ ਤਾਂ ਰੁੱਖ ਕਦੇ ਨਹੀਂ ਸੁੱਕ ਸਕਦੇ!
ਹਰਪ੍ਰੀਤ ਸਿੰਘ ਜਵੰਦਾ
Nice