ਉਹ “ਉੱਚਾ ਸੁਣਨ ਵਾਲਿਆਂ ਵਾਲੀ ਮਸ਼ੀਨ” ਵੇਚਣ ਵਾਲੇ ਦੀ ਦੁਕਾਨ ਅੰਦਰ ਵੜ ਪੁੱਛਣ ਲੱਗਾ ਕਿੰਨੇ ਕਿੰਨੇ ਦੀ ਹੈ?
ਅੱਗੋਂ ਆਖਣ ਲੱਗਾ ਆਹ ਚਾਰ ਹਜਾਰ ਦੀ..ਆਹ ਤਿੰਨ ਦੀ..ਆਹ ਹਜਾਰ ਦੀ!
ਕਹਿੰਦਾ ਕੋਈ ਸਸਤੀ ਜਿਹੀ ਵਿਖਾ..ਏਨਾ ਬਜਟ ਹੈਨੀ!
ਅਖ਼ੇ ਆਹ ਵੀਹਾਂ ਦੀ ਲੈ ਜਾ ਫੇਰ..ਪੰਜਾਬੋਂ ਆਏ ਇਹ ਮਸ਼ੀਨ ਬਹੁਤ ਲੈਂਦੇ..!
ਪੁੱਛਦਾ ਆਹ ਕੰਮ ਕਿੱਦਾਂ ਕਰਦੀ?
ਆਖਦਾ ਕੰਮ ਨਹੀਂ ਕਰਦੀ ਬੱਸ ਕੰਨਾਂ ਵਿੱਚ ਲਾ ਕੇ ਘੋਗਲ ਕੰਨੇ ਜਿਹੇ ਬਣ ਤੁਰੇ ਫਿਰਨਾ ਹੁੰਦਾ..ਲੋਕ ਕੰਨਾਂ ਵਿੱਚ ਲੱਗੀ ਵੇਖ ਆਪਣੇ ਆਪ ਹੀ ਉੱਚਾ ਬੋਲਣ ਲੱਗ ਜਾਂਦੇ..ਸਭ ਕੁਝ ਸੌਖਿਆਂ ਹੀ ਸੁਣਿਆਂ ਜਾਂਦਾ!
ਦੱਸਦੇ ਅਮ੍ਰਿਤਸਰ ਸ਼ਹਿਰ ਵਿੱਚ ਅੱਜਕੱਲ ਇਸ ਮਸ਼ੀਨ ਦੀ ਵਿਕਰੀ ਜੋਰਾਂ ਤੇ ਹੈ!
ਹਰਪ੍ਰੀਤ ਸਿੰਘ ਜਵੰਦਾ