ਇੱਕ ਦਿਨ Sumit Bharti ਨੇ ਮੇਰੇ ਨਾਲ ਕੌਫੀ ਪੀਣ ਦੀ ਇੱਛਾ ਜਾਹਿਰ ਕੀਤੀ ਤੇ ਨਾਲ ਹੀ ਸਵਾਦ ਪੰਜੀਰੀ ਦਾ ਜ਼ਿਕਰ ਵੀ ਕੀਤਾ ਸੀ। ਪਰ ਓਹ ਮੌਂਟੀ ਛਾਬੜਾ ਦੇ ਲੰਬੇ ਲਾਰਿਆਂ ਦਾ ਸ਼ਿਕਾਰ ਹੋ ਗਿਆ। ਉਂਜ ਮੈਡਮ Chander Kanta Bharti ਅਤੇ ਸ੍ਰੀ Ved Parkash Bharti ਦੀ ਆਪਣੇ ਪੁਰਾਣੇ ਵਿਦਿਆਰਥੀ NAVGEET ਸੇਠੀ ਤੇ ਪੁਰਾਣੀ ਜਾਣਕਾਰ ਸ਼ੋਸ਼ਲ ਵਰਕਰ Pratima Mureja ਨੂੰ ਰੂ ਬ ਰੂ ਹੋ ਵਿਆਹ ਦੀ ਵਧਾਈ ਦੇਣ ਦੀ ਇੱਛਾ ਸੀ। ਨਾਲੇ ਸਾਨੂੰ ਸੀਨੀਅਰ ਸਿਟੀਜ਼ਨਜ ਨੂੰ ਉਂਜ ਵੀ ਖੁਦ ਵਧਾਈ ਦੇਣ ਦਾ ਚਾਅ ਜਿਹਾ ਵੀ ਹੁੰਦਾ ਹੈ। ਬੱਚਿਆਂ ਨੂੰ ਵੀ ਲੱਗਿਆ ਕਿ ਸਾਡੇ ਅਧਿਆਪਕ ਸਾਨੂੰ ਅੱਜ ਵੀ ਇੰਨਾ ਮੋਹ ਕਰਦੇ ਹਨ। ਭਾਰਤੀ ਜੋਡ਼ੀ ਨੂੰ ਦੇਖਕੇ ਮਾਣ ਹੋਇਆ ਕਿ ਸਾਡੇ ਪੜ੍ਹਾਏ ਇੰਨੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਹਨ।
ਉਂਜ ਵੀ ਬਹੁਤ ਸਮੇ ਤੋਂ ਸਾਡੇ ਭਾਰਤੀ ਫੈਮਿਲੀ ਨਾਲ ਵਧੀਆ ਪਰਿਵਾਰਿਕ ਸਬੰਧ ਹਨ।
#ਵੇਦਭਾਰਤੀ ਜੀ ਨੇ “ਏਕ ਟੁਕੜਾ ਧੂਪ ਕ਼ਾ” ਨਾਮਕ ਕਿਤਾਬ ਛਪਵਾਈ ਹੈ। ਚਾਹੇ ਇਹ ਕਿਤਾਬ ਖਿਚੜੀ ਵਰਗੀ ਹੈ ਤੇ ਖਿਚੜੀ ਵਰਗੀ ਹੀ ਗੁਣਕਾਰੀ ਹੈ। ਜਿੰਨੀ ਕ਼ੁ ਮੈਂ ਅਜੇ ਤੱਕ ਪੜ੍ਹੀ ਹੈ ਉਹ ਜ਼ਿੰਦਗੀ ਦੇ ਤਜ਼ੁਰਬਿਆ ਤੇ ਅਧਾਰਿਤ ਹੈ। ਪਾਠਕਾਂ ਲਈ ਇਹ ਸੰਜੀਵਨੀ ਬੂਟੀ ਹੈ। ਇਸ ਕਿਤਾਬ ਬਾਰੇ ਮੇਰੇ ਨਾਲ ਕਈ ਵਾਰੀ ਚਰਚਾ ਵੀ ਹੋਈ ਹੈ। ਮੈਨੂੰ ਭਾਰਤੀ ਜੀ ਦੀ ਇਹ ਗੱਲ ਬਹੁਤ ਪਸੰਦ ਆਈ ਕਿ ਉਹਨਾਂ ਨੇ ਇਹ ਕਿਤਾਬ ਵੇਚਣੀ ਨਹੀਂ ਵੰਡਣੀ ਹੈ। ਮੇਰੀ ਓਹਨਾ ਨੂੰ ਗੁਜਾਰਿਸ਼ ਹੈ ਕਿ ਇਹ ਸਿਰਫ ਕਿਤਾਬ ਪੜ੍ਹਨ ਦੇ ਸ਼ੋਕੀਨਾਂ ਨੂੰ ਹੀ ਵੰਡੀ ਜਾਵੇ। ਦੇਖਿਆ ਗਿਆ ਹੈ ਕਿ ਮੁਫ਼ਤ ਖੋਰ ਕਿਤਾਬਾਂ ਘੱਟ ਹੀ ਪੜ੍ਹਦੇ ਹਨ। ਤੇ ਸ਼ੌਕੀਨ ਰੱਦੀ ਤੋਂ ਚੁੱਕ ਕੇ ਵੀ ਪੜ੍ਹ ਲੈਂਦੇ ਹਨ। ਮੈਨੂੰ ਵੀ ਇਹ ਕਿਤਾਬ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਹੁਣ ਇਹ ਕਿਤਾਬ ਮੇਰੀ ਨਿੱਜੀ ਲਾਇਬਰੇਰੀ ਦੀ ਸ਼ਾਨ ਹੈ।
ਬਾਕੀ #ਸੁਮਿਤ ਲਈ ਕੌਫੀ ਸਦਾ ਤਿਆਰ ਵਾਂਗੂ ਹੀ ਹੈ ਬੱਸ ਪਤੀਲੀ ਹੀ ਰੱਖਣੀ ਹੈ ਗੈਸ ਚੁੱਲ੍ਹੇ ਤੇ।
ਸ਼ੁਕਰੀਆ ਭਾਰਤੀ ਪਰਿਵਾਰ ਜੀ।
#ਰਮੇਸ਼ਸੇਠੀਬਾਦਲ