ਮੇਰੀ ਮਾਂ ਨੂੰ ਘਰ ਦੀ ਹਰ ਛੋਟੀ ਛੋਟੀ ਗੱਲ ਦਾ ਫਿਕਰ ਰਹਿੰਦਾ ਸੀ। ਦਿਵਾਲੀ ਤੋ ਅੱਠ ਦਸ ਦਿਨ ਪਹਿਲਾ ਹੀ ਦੀਵੇ ਖਰੀਦਣ ਲਈ ਰੌਲਾ ਪਾਉਣ ਲੱਗ ਜਾਂਦੀ । ਫੇਰ ਜਦੋਂ ਓਹ ਦੋਵਾਂ ਘਰਾਂ ਵਾਸਤੇ ਦੀਵੇ ਖਰੀਦ ਲੈਂਦੀ ਤਾਂ ਓਹ ਹਰ ਇੱਕ ਨੂੰ ਵਾਰੀ ਵਾਰੀ ਦੱਸਦੀ । ਕਿ ਮੈ ਦੀਵੇ ਖਰੀਦ ਲੈ ਹਨ । ਤੁਸੀਂ ਨਾ ਖਰੀਦਿਓ। ਮੈਨੂੰ ਵੀ ਦਸਦੀ। ਚੀਕੂ ਨੂੰ ਵੀ ਦਸਦੀ। ਮੀਕੂ ਨੂੰ ਵੀ ਦਸਦੀ। ਉਹਨਾਂ ਨੂੰ ਕਹਿੰਦੀ ਤੁਹਾਡੀ ਮੰਮੀ ਨੂੰ ਦਸ ਦੇਣਾ ਕਿ ਮਾਤਾ ਨੇ ਦੀਵੇ ਖਰੀਦ ਲਏ ਹਨ ਦੋਨਾਂ ਘਰਾਂ ਲਈ। ਤੇ ਫਿਰ ਓਹ ਆਪ ਹੀ ਸਰੋਜ ਨੂੰ ਵੀ ਦੱਸ ਦਿੰਦੀ ਕਿ ਮੈ ਤੁਹਾਡੇ ਵਾਸਤੇ ਦੀਵੇ ਖਰੀਦ ਲਏ ਹਨ । ਪਾਣੀ ਚ ਭਿਓਂ ਵੀ ਦਿੱਤੇ ਹਨ । ਪਤਾ ਨਹੀ ਕਿਉਂ ਓਹ ਇੰਨਾ ਫਿਕਰ ਕਰਦੀ । ਓਹ ਅੱਜ ਮਾਂ ਨਹੀ ਹੈ । ਦੀਵਿਆਂ ਦੀਆਂ ਦੁਕਾਨਾਂ ਓਵੇਂ ਹੀ ਸਜੀਆ ਹਨ । ਮਾਂ ਜਦੋ ਤੇਰਾ ਦੀਵਾ ਹੀ ਬੁਝ ਗਿਆ ਅਸੀਂ ਹੋਰ ਦੀਵੇ ਕਿਵੇਂ ਜਗਾ ਸਕਦੇ ਹਾਂ। ਮਾਂ ਹੁਣ ਓਹ ਮਾਂ ਕਿਥੋ ਲਿਆਈਏ ਜੋ ਦੀਵੇ ਖਰੀਦਕੇ ਦਿੰਦੀ ਸੀ । ਨਾਲ ਰੂੰ ਦੀਆ ਬੱਤੀਆਂ ਵੀ ਵੱਟ ਕੇ ਭੇਜਦੀ ਸੀ।
ਦੀਵਾਲੀ ਵਾਲੀ ਰਾਤ ਨੂੰ
ਮਾਂ ਨਾਲ ਹੀ ਦੀਵਾਲੀ ਹੁੰਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ