ਇੱਕ ਦਿਨ ਅਸੀਂ ਸਰਸਾ ਦਰਬਾਰ ਮਜਲਿਸ ਤੇ ਗਏ। ਫਿਰ ਬਾਈ ਮੋਹਨ ਲਾਲ ਬਾਈ ਸਾਹਿਬ ਜੀ ਅਤੇ ਬਾਈ ਦਰਸ਼ਨ ਪ੍ਰਧਾਨ ਜੀ ਸਾਨੂੰ ਦੋ ਨੰਬਰ ਕਮਰੇ ਦੇ ਨਾਲ ਵਾਲੇ ਕਮਰੇ ਵਿੱਚ ਲ਼ੈ ਗਏ। ਉਹ ਡੇਰੇ ਦੁਆਰਾ ਸਕੂਲ ਖੋਲ੍ਹਣ ਦੀ ਚਰਚਾ ਕਰਨ ਲੱਗੇ। ਜਮੀਨ ਮੈਨੇਜਮੈਂਟ ਵਗੈਰਾ ਬਾਰੇ ਕਾਫੀ ਗੱਲਾਂ ਹੋਈਆਂ। ਉਸ ਤੋਂ ਬਾਅਦ ਅਸੀਂ ਸਾਰੇ ਸ਼ਾਹ ਮਸਤਾਨਾ ਜੀ ਧਾਮ ਦੇ ਹੀ ਤੇਰਾਵਾਸ ਵਿੱਚ ਹਜ਼ੂਰ ਪਿਤਾ ਜੀ ਦੇ ਦਰਸ਼ਨਾਂ ਲਈ ਚਲੇ ਗਏ। ਪਿਤਾ ਜੀ ਨੇ ਸਕੂਲ ਲਈ ਲੋੜੀਂਦੀ ਜਮੀਨ ਦੀ ਗੱਲ ਕੀਤੀ।ਕਿ ਕਿੰਨੀ ਕੁ ਜਮੀਨ ਚਾਹੀਦੀ ਹੈ।
“ਪਿਤਾ ਜੀ ਸਾਡੇ ਬਾਦਲ ਸਕੂਲ ਕੋਲ ਤਕਰੀਬਨ 25 ਏਕੜ ਜਮੀਨ ਹੈ। ਹਿਸਾਰ ਵਾਲੇ ਜਿੰਦਲ ਸਕੂਲ ਕੋਲ ਸੁਣਿਆ ਹੈ 75 ਏਕੜ ਹੈ ਤੇ ਜੈਪੁਰ ਦੇ ਇੱਕ ਸਕੂਲ ਕੋਲ ਕੋਈਂ 250 ਏਕੜ ਜ਼ਮੀਨ ਬਾਰੇ ਸੁਣਿਆ ਹੈ।” ਮੈਂ ਸੁਣੀਆਂ ਸੁਣਾਈਆਂ ਬਾਰੇ ਪਿਤਾ ਜੀ ਨੂੰ ਦੱਸਿਆ।
“ਬੇਟਾ ਆਪਣੀ ਕੋਲੇ ਤਾਂ ਤੇਰਾਵਾਸ ਦੇ ਨਾਲ ਲੱਗਦੀ ਆਹੀ ਦੋ ਏਕੜ ਜ਼ਮੀਨ ਹੈ। ਇੱਥੇ ਸਰਸਾ ਦਾ ਹੀ ਨਹੀਂ, ਹਰਿਆਣਾ ਇੰਡੀਆ ਛੱਡ ਵਿਸ਼ਵ ਦਾ ਇੱਕ ਨੰਬਰ ਦਾ ਸਕੂਲ ਬਣਾਉਣਾ ਹੈ।” ਪਿਤਾ ਜੀ ਨੇ ਰੂਹਾਨੀ ਬਚਨ ਫ਼ਰਮਾਏ।
“ਬੇਟਾ ਸੀਬੀਐਸਈ ਅਤੇ ਆਈ ਸੀ ਐਸ ਈ ਵਿੱਚ ਕਿ ਫਰਕ ਹੈ।” ਪਿਤਾ ਜੀ ਸਭ ਕੁਝ ਜਾਣਦੇ ਹੋਏ ਅਣਜਾਣ ਜਿਹੇ ਬਣਕੇ ਪੁੱਛਿਆ।
“ਪਿਤਾ ਜੀ ਇਸ ਬਾਰੇ ਮੈਨੂੰ ਕੋਈਂ ਜਾਣਕਾਰੀ ਨਹੀਂ।” ਅੱਟੇ ਸੱਟੇ ਨਾਲ ਜਬਾਬ ਦੇਣ ਦੀ ਬਜਾਇ ਮੈਂ ਸ਼ਾਫ ਹੀ ਜਬਾਬ ਦੇ ਦਿੱਤਾ। ਫਿਰ ਜਦੋਂ ਵੀ ਦਰਬਾਰ ਆਉਂਦੇ ਤਾਂ ਸਕੂਲ ਦਾ ਕੰਮ ਤੇਜੀ ਨਾਲ ਚੱਲਦਾ ਦੇਖਦੇ। ਪਿਤਾ ਜੀ ਹਰ ਵਾਰ ਕੋਈਂ ਨਾ ਕੋਈਂ ਸਕੂਲ ਦੀ ਗੱਲ ਕਰਦੇ। ਇੱਕ ਵਾਰੀ ਪਿਤਾ ਜੀ ਨੇ ਕਿਸੇ ਪ੍ਰਬੰਧਕ ਨੂੰ ਕਿਹਾ ਕਿ ਇਹਨਾਂ ਨੂੰ ਬਿਲਡਿੰਗ ਦਾ ਗੇੜਾ ਲਗਵਾਕੇ ਲਿਆਓ। ਫਿਰ ਅਜਿਹੀਆਂ ਗੱਲਾਂ ਵੀ ਸੁਣੀਆਂ ਕਿ ਪਿਤਾ ਜੀ ਮੈਨੂੰ ਸਕੂਲ ਦੀ ਸੇਵਾ ਦੇਣਗੇ। ਪਰ ਮੈਨੂੰ ਕਦੇ ਕੋਈਂ ਹਿੰਟ ਨਾ ਮਿਲਿਆ। ਫਿਰ ਇੱਕ ਦਿਨ ਮੈਂ ਖੁਦ ਹੀ ਪਿਤਾ ਜੀ ਕੋਲ ਸਕੂਲ ਵਿੱਚ ਸੇਵਾ ਕਰਨ ਦੀ ਇੱਛਾ ਜਾਹਿਰ ਕੀਤੀ। ਪਿਤਾ ਜੀ ਨੇ ਤਰੁੰਤ ਮਨਜ਼ੂਰੀ ਦੇ ਦਿੱਤੀ। ਤੇ ਡੇਰਾ ਪ੍ਰਬੰਧਕਾਂ ਨੂੰ ਹੁਕਮ ਵੀ ਦੇ ਦਿੱਤਾ। ਉਸੇ ਸ਼ਾਮ ਨੂੰ ਮੈਨੂੰ ਬਾਊ ਇੰਦਰਸੈਣ ਜੀ ਨੇ ਸਟਾਫ ਦੀ ਭਰਤੀ ਲਈ ਆਈਆਂ ਅਰਜੀਆਂ ਵਾਲੀਆਂ ਸਾਰੀਆਂ ਫਾਈਲਾਂ ਮੈਨੂੰ ਸੰਭਾਲ ਦਿੱਤੀਆਂ। ਫਿਰ ਮੈਂ ਉਹਨਾਂ ਦੀਆਂ ਵਿਸ਼ੇਵਾਰ ਲਿਸਟਾਂ ਟਾਈਪ ਕਰਵਾ ਲਈਆਂ। ਬਾਬੂ ਇੰਦਰਸੈਣ ਜੀ ਨਾਲ ਮਿਲਕੇ ਸਭ ਦੀ ਇੰਟਰਵਿਊ ਕਰਵਾਈ ਅਤੇ ਸਟਾਫ ਦੀ ਚੋਣ ਕੀਤੀ ਗਈ। ਓਹਨਾ ਦਿਨਾਂ ਵਿੱਚ ਹੀ ਪ੍ਰਿੰਸੀਪਲ ਦੀ ਚੋਣ ਦੀ ਗੱਲ ਚੱਲ ਰਹੀ ਸੀ। ਬਹੁਤੇ ਪ੍ਰਬੰਧਕ ਆਪਣੀ ਆਪਣੀ ਗੋਟੀ ਫ਼ਿੱਟ ਕਰਨ ਦੀ ਫ਼ਿਰਾਕ ਵਿੱਚ ਸਨ। ਮੈਡਮ ਊਸ਼ਾ ਸ਼ਰਮਾ ਜੋ ਪ੍ਰਿੰਸੀਪਲ ਸੇਠੀ ਜੀ ਦੀ ਪਤਨੀ ਸਨ। ਇੱਕ ਦਿਨ ਉਹ ਸ਼ਾਮੀ ਮਜਲਿਸ ਵਿੱਚ ਹਜ਼ੂਰ ਪਿਤਾ ਜੀ ਦੇ ਦਰਸ਼ਨਾਂ ਲਈ ਆਏ। ਪ੍ਰਬੰਧਕਾਂ ਦਾ ਊਸ਼ਾ ਸ਼ਰਮਾ ਦੀ ਪਿਤਾ ਜੀ ਨਾਲ ਮੁਲਾਕਾਤ ਕਰਾਉਣ ਦਾ ਇਰਾਦਾ ਸੀ। ਜਦੋਂ ਪਿਤਾ ਜੀ ਨੇ ਜਦੋਂ ਮੈਡਮ ਸ਼ਰਮਾ ਨੂੰ ਦੂਰੋਂ ਵੇਖਿਆ ਤਾਂ ਪਿਤਾ ਜੀ ਨੇ ਕਿਹਾ ਕਿ ਪ੍ਰਿੰਸੀਪਲ ਤਾਂ ਇਹੀ ਠੀਕ ਹੈ। ਸੋ ਮੈਡਮ ਊਸ਼ਾ ਸ਼ਰਮਾ ਦੀ ਨਿਯੁਕਤੀ ਹੋ ਗਈ। ਕਈਆਂ ਦੇ ਅਰਮਾਨ ਮਾਰੇ ਗਏ। ਮੈਂ ਪੰਦਰਾਂ ਮਾਰਚ 1994 ਨੂੰ ਛੁੱਟੀ ਲ਼ੈਕੇ ਆਪਣੀ ਡਿਊਟੀ ਤੇ ਹਾਜਰ ਹੋ ਗਿਆ। ਮੈਂ ਬਾਦਲ ਸਕੂਲ ਤੋਂ ਇੱਕ ਸਾਲ ਦੀ ਬਿਨਾਂ ਤਨਖਾਹ ਤੋਂ ਛੁੱਟੀ ਲ਼ੈ ਲਈ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ