ਜਿਵੇਂ ਅੱਜ ਮੰਡੀ ਡੱਬਵਾਲੀ ਨੂੰ ਜੀਪਾਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਤਿਆਰ ਕੀਤੀਆਂ ਜੀਪਾਂ ਦੂਰ ਦੂਰ ਤੱਕ ਜਾਂਦੀਆਂ ਹਨ। ਕੱਦੇ ਉੱਠ ਰੇਹੜੀ ਅਤੇ ਟਰਾਲੀਆਂ ਬਹੁਤ ਮਸ਼ਹੂਰ ਸਨ। ਟਰਾਲੀ ਨੂੰ ਰੰਗ ਰੋਗਨ ਕਰਕੇ ਫੁੱਲ ਬੂਟੀਆਂ ਪਾਉਣ ਵਾਲੇ ਪੇਂਟਰ ਵੀ ਬਹੁਤ ਸ਼ਨ। ਪਰ ਅਸਲੀ ਆਰਟਿਸਟ ਬਹੁਤ ਗਿਣਵੇਂ ਹੀ ਸ਼ਨ। ਜੋ ਦੁਕਾਨਾਂ ਦੇ ਬੋਰਡ ਵਹੀਕਲਾਂ ਦੀਆਂ ਨੰਬਰ ਪਲੇਟਾਂ ਲਿਖਣ ਦਾ ਕੰਮ ਕਰਦੇ ਸਨ। ਖੋਏ ਦੇ ਡੱਕੇ ਵਾਲੀ ਕੁਲਫੀ ਵੇਚਣ ਵਾਲੀ ਰੇਹੜੀ ਨੂੰ ਪੇਂਟਰ ਕੋਲੋ ਬੜੀਆਂ ਰੀਝਾਂ ਨਾਲ ਤਿਆਰ ਕਰਵਾਇਆ ਜਾਂਦਾ ਸੀ। ਸੰਗਮ ਆਰਟਸ ਦੇ ਬੈਨਰ ਥੱਲੇ ਕੰਮ ਕਰਨ ਵਾਲੇ ਪੈਂਟਰ ਨਾਲ ਮੇਰਾ ਕੱਦੇ ਵਾਹ ਨਹੀਂ ਪਿਆ ਪਰ ਨਾਮ ਬਹੁਤ ਸੀ ਉਸਦਾ। ਹੰਸ ਰਾਜ ਨਾਮੀ ਪੈਂਟਰ ਆਪਣੇ ਸਾਈਕਲ ਤੇ ਹੀ ਰੰਗ ਬੁਰਸ਼ ਰੱਖਦਾ ਸੀ। ਇਕ ਪੈਂਟਰ ਜੋ ਸਿੱਖ ਨੌਜਵਾਨ ਸੀ ਸਰਕਾਰੀ ਸਕੂਲ ਦੇ ਪਿੱਛੇ ਭੀੜੀ ਜਿਹੀ ਦੁਕਾਨ ਵਿੱਚ ਕੰਮ ਕਰਦਾ ਉਸ ਦੀ ਕਿਸੇ ਬਾਹਰਲੇ। ਸੂਬੇ ਵੀ ਕੰਮ ਕਰਨ ਗਏ ਦੀ ਪਾਣੀ ਵਿੱਚ ਡੁੱਬਣ ਕਰਕੇ ਮੌਤ ਹੋ ਗਈ ਸੀ। ਉਹ ਸਾਨੂੰ ਘੁਮਿਆਰੇ ਪੜ੍ਹਾਉਂਦੀ ਭੈਣ ਜੀ ਦਾ ਭਰਾ ਸੀ। ਕਹਿੰਦੇ ਬਹੁਤ ਵਧੀਆ ਕਲਾਕਾਰ ਸੀ ਉਹ। ਜੀ ਟੀ ਰੋਡ ਤੇ ਕੰਮ ਕਰਦੇ ਹਰਮੇਲ ਪੈਂਟਰ ਨੇ ਵੀ ਬਹੁਤ ਕੰਮ ਕੀਤਾ ਤੇ ਨਾਮਣਾ ਖੱਟਿਆ। ਕੁਲਫੀ ਵਾਲੀ ਰੇਹੜੀ ਨੂੰ ਸਜਾਉਣ ਅਤੇ ਤਸਵੀਰਾਂ ਬਣਾਉਣ ਵਿੱਚ ਮਾਹਿਰ ਸੀ ਉਹ। ਜਦੋ ਕੇ ਫਾਟਕ਼ਾ ਕੋਲ ਕੰਮ ਕਰਦਾ ਮੀਤ ਪੈਂਟਰ ਅਸਲ ਵਿਚ ਖਰਾਦ ਦਾ ਕੰਮ ਕਰਦਾ ਸੀ ਪਰ ਕਦੇ ਕਦੇ ਧਾਰਮਿਕ ਤਸਵੀਰਾਂ ਵੀ ਬਣਾਉਂਦਾ ਸੀ। ਮੋਹਨ ਲਾਲ ਦੇ ਪੰਪ ਦੇ ਨਾਲ ਕੰਮ ਕਰਦੇ ਰਾਜਾ ਪੈਂਟਰ ਨੇ ਬਹੁਤ ਨਾਮਣਾ ਖੱਟਿਆ। ਕਲਾਕਾਰੀ ਕੁੱਟ ਕੁੱਟ ਕੇ ਭਰੀ ਹੋਈ ਸੀ ਉਸਦੇ ਬੁਰਸ਼ ਵਿੱਚ। ਅਸਲ ਵਿਚ ਉਸਦਾ ਨਾਮ ਪ੍ਰੇਮ ਸੀ। ਦੁਕਾਨ ਦਾ ਨਾਮ ਉਸਨੇ ਆਪਣੇ ਛੋਟੇ ਭਰਾ ਰਾਜਾ ਦੇ ਨਾਮ ਤੇ ਰੱਖਿਆ ਸੀ। ਸਾਰੇ ਪ੍ਰੇਮ ਨੂੰ ਹੀ ਰਾਜਾ ਪੈਂਟਰ ਆਖਦੇ। ਪਰ ਪ੍ਰੇਮ ਨੂੰ ਜਲਦੀ ਹੀ ਰਾਜਨੀਤੀ ਦੇ ਕੀੜੇ ਨੇ ਕੱਟ ਲਿਆ ਤੇ ਉਹ ਇਸ ਧੰਦੇ ਤੋਂ ਦੂਰ ਹੁੰਦਾ ਗਿਆ। ਉਹ ਚੋਟਾਲੇ ਵਾਲਿਆਂ ਦੀ ਪਾਰਟੀ ਦਾ ਸਮਰਥਕ ਬਣ ਗਿਆ। ਉਸਨੇ ਪਾਰਟੀ ਲਈ ਬਹੁਤ ਕੰਮ ਕੀਤਾ। ਹੁਣ ਵੀ ਉਸਦਾ ਛੋਟਾ ਭਰਾ ਸ਼ਾਇਦ ਸਰਸੇ ਕੰਮ ਕਰਦਾ ਹੈ। ਜੋਤੀ ਪੈਂਟਰ ਵੀ ਕਈ ਸਾਲਾਂ ਤੋਂ ਇਸ ਕਲਾ ਨਾਲ ਗੁਜ਼ਾਰਾ ਕਰਦਾ ਰਿਹਾ। ਇੱਕ ਰਾਏ ਪੈਂਟਰ ਵੀ ਇਸ ਧੰਦੇ ਨਾਲ ਕਾਫੀ ਦੇਰ ਜੁੜਿਆ ਰਿਹਾ। ਹੁਣ ਫਲੈਕਸ ਯੁਗ ਨੇ ਪੈਂਟਰਾਂ ਦਾ ਕੰਮ ਖਤਮ ਕਰ ਦਿੱਤਾ। ਨੰਬਰ ਪਲੇਟ ਨੇਮ ਪਲੇਟ ਬਣਾਉਣ ਦਾ ਕੰਮ ਵੀ ਕੰਮਪਿਊਟਰ ਦੀ ਮਾਰ ਹੇਠ ਆ ਗਿਆ। ਇਸ ਧੰਦੇ ਨੇ ਵਿਪੁਨ ਆਰਟਸ ਦਾ ਨਾਮ ਰੈਡੀਅਮ ਟੇਪ ਵਾਂਗੂ ਚਮਕਾਇਆ। ਕਟਟਿੰਗ ਕਰਕੇ ਅੱਖਰ ਬਣਾਉਣ ਦੀ ਥਾਂ ਆਧੁਨਿਕ ਮਸ਼ੀਨਾਂ ਅੱਖਰ ਕੱਟਣ ਲੱਗੀਆਂ। ਵਿਪੁਨ ਆਰਟਸ ਦੇ ਨਾਲ ਹੀ ਮਨੋਜ ਆਰਟਸ ਨੇ ਵੀ ਇਹੀ ਕੰਮ ਫੜ੍ਹ ਲਿਆ। ਹੋਲੀ ਹੋਲੀ ਪੈਂਟਰਾਂ ਦਾ ਧੰਦਾ ਖਤਮ ਹੁੰਦਾ ਗਿਆ। ਅੱਜ ਵੀ ਇਹ ਕਲਾ ਬਹੁਤ ਲੋਕਾਂ ਕੋਲ ਹੋਵੇਗੀ ਪਰ ਇਹ ਸ਼ੋਂਕ ਬਣ ਗਈ ਰੋਜ਼ਗਾਰ ਨਹੀਂ। ਮੇਰੀ ਸੀਮਤ ਜਾਣਕਾਰੀ ਤੋਂ ਬਾਦ ਵੀ ਇਸ ਕਲਾ ਦੇ ਧਾਰਨੀ ਕਈ ਪੈਂਟਰ ਜੋ ਮੇਰੇ ਧਿਆਨ ਵਿੱਚ ਨਹੀਂ ਰਹਿ ਗਏ ਹੋਣਗੇ।
ਕੁਦਰਤ ਵੱਲੋਂ ਬਖਸ਼ੀ ਇਸ ਕਲਾ ਅਤੇ ਇਸਦੇ ਕਲਾਕਾਰਾਂ ਨੂੰ ਮੇਰਾ ਸਲਾਮ।
ਰਮੇਸ਼ ਸੇਠੀ ਬਾਦਲ।
9876627233