ਗੱਲ 1965 ਦੀ ਹੈ ਉਸ ਦਿਨ ਵੀਰਵਾਰ ਸੀ ਜਦੋਂ ਮੇਰੀ ਮਾਂ ਮੇਰੀ ਬਾਂਹ ਫੜ ਮੈਨੂੰ ਸਕੂਲ ਲੈ ਗਈ। ਤੇ ਮੈਨੂੰ ਜੀਤ ਭੈਣਜੀ ਦੇ ਹਵਾਲੇ ਕਰ ਦਿੱਤਾ। ਮੇਰੀ ਮਾਂ ਦੇ ਹਥ ਵਿਚ ਪਤਾਸਿਆਂ ਵਾਲਾ ਲਿਫ਼ਾਫ਼ਾ ਸੀ। ਉਸਨੇ ਪਹਿਲਾ ਦੋ ਪਤਾਸੇ ਮੈਨੂੰ ਦਿੱਤੇ ਫਿਰ ਜੀਤ ਭੈਣਜੀ ਨੂ ਤੇ ਬਾਕੀ ਸਾਰੀ ਜਮਾਤ ਵਿਚ ਵੰਡ ਦਿੱਤੇ। ਜਦੋ ਮੇਰੀ ਮਾਂ ਵਾਪਿਸ ਅਉਣ ਲੱਗੀ ਤਾਂ ਮੈ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਮੇਰੀਆਂ ਅਖਾਂ ਚੋ ਪਾਣੀ ਮੂਹਂ ਚੋ ਲਾਰਾ ਤੇ ਨੱਕ ਚੋ ਵੀ। ਰੋ ਰੋ ਕੇ ਮੈ ਬੁਰਾ ਹਾਲ ਕਰ ਲਿਆ। ਮੇਰੇ ਯਾਦ ਹੈ ਉਸ ਦਿਨ ਮੇਰੇ ਬੋਸ੍ਕੀ ਦਾ ਫੱਟੇ ਆਲਾ ਪਜਾਮਾ ਪਾਇਆ ਸੀ ਤੇ ਗਲ ਚਾਰਖਾਨੇ ਦੀ ਕਮੀਜ਼।.ਮੈ ਕਮੀਜ਼ ਦੀਆਂ ਕਫਾਂ ਨਾਲ ਹੀ ਨੱਕ ਪੂੰਝਿਆ। ਜੀਤ ਭੈਣ ਜੀ ਨੇ ਮੈਨੂੰ ਵਰਚੋਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਅਧੀ ਛੁਟੀ ਤੱਕ ਓਹ ਹਰ ਗਈ ਤੇ ਮੈਨੂੰ ਰਿਹਾ ਕਰ ਦਿੱਤਾ। ਮੈ ਵੱਡੇ ਛਪੜ ਵਿਚ ਦੀ ਬਣੀ ਪਗ ਡੰਡੀ ਰਹੀ ਸਿਧਾ ਮੇਰੇ ਬਾਬੇ ਦੀ ਹੱਟੀ ਤੇ ਆ ਗਿਆ। ਪਰ ਅਗਲੇ ਦਿਨ ਮੇਰੀ ਮਾਂ ਮੈਨੂੰ ਫਿਰ ਛਡ ਆਈ ਸਕੂਲ ਵਿਚ। ਤੇ ਹੋਲੀ ਹੋਲੀ ਮੇਰਾ ਦਿਲ ਲਗਨਾ ਸ਼ੁਰੂ ਹੋ ਗਿਆ। ਜੀਤ ਭੈਣ ਜੀ ਮੈਨੂੰ ਕਚੀ ਪੱਕੀ ਪਹਿਲੀ ਦੂਜੀ ਤਕ ਪੜਾਉਂਦੇ ਰਹੇ। ਫਿਰ ਮੈ ਰੁੜਦਾ ਰੁੜਦਾ ਬੀ ਕਾਮ ਕਰ ਗਿਆ।
#ਰਮੇਸ਼ਸੇਠੀਬਾਦਲ