ਵੈਸੇ ਤਾਂ ਇਥੇ ਕੁਝ ਵੀ ਸਥਾਈ ਨਹੀਂ ਹੈ। ਫਿਰ ਬਾਬਿਆਂ ਦਾ ਸਥਾਈ ਨਿਵਾਸ ਕਿਹੜਾ। ਹੁਣ ਸਥਾਈ ਨਿਵਾਸ ਡੱਬਵਾਲੀ ਤੋਂ ਨੋਇਡਾ ਬਦਲ ਗਿਆ ਹੈ। ਨਵਾਂ ਦੇਸ਼ ਨਵਾਂ ਮੁਲਕ ਕੋਈ ਜਾਣ ਨਾ ਪਹਿਚਾਣ। ਪਰ ਅੱਜ ਦਾ ਦਿਨ ਖੁਸ਼ੀਆਂ ਲੈ ਕੇ ਆਇਆ । ਬਾਬਿਆਂ ਦੇ ਨੋਇਡਾ ਵਿਚਲੇ ਮੌਜੂਦਾ ਅਵਾਸ ਦੀ ਰੌਣਕ ਉਸ ਸਮੇ ਵੱਧ ਕੇ ਦੁਗਣੀ ਹੋ ਗਈ ਜਦੋਂ ਮੇਰੀ ਸਹਿਕਰਮੀ Surinder Bidowali ਨੇ ਅੱਜ ਨੋ ਕ਼ੁ ਵਜੇ ਆ ਆਸ਼ਰਮ ਦਾ ਕੁੰਡਾ ਖੜਕਾਇਆ। ਜਿੰਦਗੀ ਦੀਆਂ ਅੰਦਰਲੀਆਂ ਉਦਾਸੀਆਂ ਨੂੰ ਚੇਹਰੇ ਉਪਰਲੀਂ ਮੁਸਕਰਾਹਟ ਵਿੱਚ ਲਪੇਟੀ ਓਹੀ ਸੁਰਿੰਦਰ ਕੌਰ ਲੱਗੀ ਜਿਸਨੂੰ ਮੈਂ ਸਦਾ ਹੱਸਦੀ ਨੂੰ ਵੇਖਦਾ ਆਇਆ ਹਾਂ। ਉਹ ਖੁੱਲ੍ਹੀਆਂ ਗੱਲਾਂ ਤੇ ਖੁੱਲ੍ਹਾ ਸਮਾਂ ਲੈ ਕੇ ਆਈ ਸੀ। ਚੇਹਰੇ ਦੀ ਰੌਣਕ ਵੇਖਕੇ ਹੀ ਮਨ ਗਦ ਗਦ ਹੋ ਗਿਆ। ਗੱਲਾਂ ਦੇ ਗਲੋਟੇ ਕਰਦਿਆਂ ਨੂੰ ਕੋਫੀ ਦੇ ਠੰਡੀ ਗਰਮ ਮਿੱਠੀ ਫਿੱਕੀ ਹੋਣ ਦਾ ਅਹਿਸਾਸ ਹੀ ਨਹੀਂ ਹੋਇਆ। ਜ਼ੀਰੋ ਤੋਂ ਸ਼ੁਰੂ ਹੋ ਕੇ ਅਸਮਾਨ ਦੀ ਬੁਲੰਦੀਆਂ ਨੂੰ ਛੂਹ ਰਹੇ ਸਕੂਲ ਵਿੱਚ ਮੁਢਲੇ ਮੁਖੀ ਸ੍ਰੀ ਸੈਣੀ , ਮੈਡਮ ਸਿੱਧੂ ਅਤੇ ਮੋਜੂਦਾ ਸ਼ਾਸ਼ਕ ਦੇ ਮਹੱਤਵਪੂਰਨ ਰੋਲ ਦੀ ਚਰਚਾ ਕੀਤੀ। ਸੰਸਥਾ ਤੋਂ ਇਲਾਵਾ ਆਪਣੀ ਜਿੰਦਗੀ ਦੇ ਕੌੜੇ ਮਿੱਠੇ ਤਜ਼ੁਰਬਿਆਂ ਨੂੰ ਵੀ ਸਾਂਝਾ ਕੀਤਾ। ਪਰਿਵਾਰਿਕ ਖੁਸ਼ੀਆਂ ਗਮੀਆ ਤੋ ਇਲਾਵਾ ਮੌਜੂਦਾ ਜੀਵਨ ਸ਼ੈਲੀ ਦਾ ਜ਼ਿਕਰ ਵੀ ਆਇਆ। ਘੜੀ ਦੀਆਂ ਸੂਈਆਂ ਦੀ ਕੋਈ ਚਿੰਤਾ ਨਹੀਂ ਸੀ। ਅੱਜ ਸਮਾਂ ਆਪਣੇ ਹੱਥ ਵਿਚ ਸੀ ।
ਕੁਲ ਮਿਲਾਕੇ ਅੱਜ ਦੇ ਦਿਨ ਦੀ ਸ਼ੁਰੂਆਤ ਤੀਆਂ ਵਰਗੇ ਦਿਨ ਵਾਂਗੂ ਹੋਈ।
ਬੜਾ ਅੱਛਾ ਲਗਤਾ ਹੈ।
ਦਿਨ ਤਾਂ ਉਂਜ ਵੀ ਕੱਟੇ ਜਾਂਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ