ਮੈਂ ਜਦੋਂ ਵੀ ਪੈਂਟ ਵਿਚ ਕਮੀਜ਼ ਪਾਕੇ ਉੱਪਰ ਬੈਲਟ ਬੰਨੀ ਪਤਲੇ ਬੰਦਿਆਂ ਨੂੰ ਦੇਖਦਾ ਹਾਂ ਤਾਂ ਈਰਖਾ ਮਹਿਸੂਸ ਕਰਦਾ ਹਾਂ। ਸੋਚਦਾ ਹਾਂ ਇਹ ਕੁਝ ਨਹੀਂ ਖਾਂਦੇ ਹੋਣਗੇ। ਪਰ ਜਦੋ ਵਿਆਹ ਸ਼ਾਦੀਆਂ ਵਿਚ ਉਹਨਾਂ ਦੀਆਂ ਨੱਕੋ ਨੱਕ ਭਰੀਆਂ ਪਲੇਟਾਂ ਅਤੇ ਓਹਨਾ ਨੂੰ ਹਰ ਸਟਾਲ ਮੂਹਰੇ ਦੇਖਦਾ ਹਾਂ ਫਿਰ ਰੱਬ ਤੇ ਗੁੱਸਾ ਆਉਂਦਾ ਹੈ।ਕਿ ਰੱਬ ਨੇ ਸਾਨੂੰ ਵਾਧੂ ਸ਼ਗਨ ਪਾਉਣ ਦੀ ਹੈਸੀਅਤ ਭਾਵੇ ਦਿੱਤੀ ਪਰ ਖਾ ਪੀ ਕੇ ਸ਼ਗਨ ਦੀ ਰਕਮ ਪੁਰੀ ਕਰਨ ਦੀ ਤਾਕਤ ਕਿਉਂ ਨਹੀਂ ਬਖਸ਼ੀ। ਅਸੀਂ ਇੱਕ ਸਟਾਲ ਤੇ ਜਾਣ ਤੋਂ ਬਾਦ ਹੀ ਰੋਟੀ ਆਲੀ ਪਲੇਟ ਚੁੱਕ ਕੇ ਟਮਾਟਰ ਮੂਲੀ ਖੀਰਾ ਰੱਖਕੇ ਤੰਦੂਰੀ ਰੋਟੀ ਤੇ ਦਾਲ ਲੈ ਕੇ ਵਿਆਹ ਦੇ ਕੀਤੇ ਸ਼ਾਨਦਾਰ ਇੰਤਜ਼ਾਮਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ।
ਅਸੀਂ ਰੱਬ ਦੇ ਕੀ ਮਾਂਹ ਮਾਰੇ ਹਨ। ਜੋ ਸਾਨੂੰ ਕੁਵਿੰਟਲ ਤੋਂ ਵੀ ਭਾਰੀ ਦੇਹਾਂ ਬਖਸ਼ ਦਿੱਤੀਆਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਮੇਤ
ਦੁਖੀ ਹਿਰਦੇ।
ਭਾਰੀ ਭਰਕਮ ਸਰੀਰਾਂ ਵਾਲੇ।
ਬਿਲਕੁੱਲ ਸਹੀ