ਕੌਫ਼ੀ ਵਿੱਦ ਰਮੇਸ਼ ਸੇਠੀ ਬਾਦਲ
ਦਿਵਾਲੀ ਵਾਲੇ ਦਿਨ ਤੋਂ ਚਾਰ ਕੁ ਦਿਨ ਪਹਿਲਾਂ ਛੋਟੀ ਭੈਣ ਦਾ ਫ਼ੋਨ ਆਇਆ ਵੀਰੇ ਮੇਰੇ ਕੋਲ ਨੀ ਆਉਣਾ?? ਲੈ ਕਮਲੀ ਆਉਣਾ ਕਿਂਓ ਨੀਂ, ਤੇਰੇ ਵਾਸਤੇ ਖੋਆ ਰਲਾਈ ਜਾਨੇਂ ਆਂ, ਕੱਲ ਨੂੰ ਦੇ ਕੇ ਜਾਊਂ ਤੇਰਾ ਦਿਵਾਲੀ ਦਾ ਤਿਉਹਾਰ ਮੈਂ ਕਿਹਾ,,,
ਡਬਵਾਲੀ ਦਾ ਮੇਰਾ ਗੇੜਾ ਸਾਲ ਕੁ ਪਿੱਛੋਂ ਲਗਦਾ, ਇਸ ਸਹਿਰ ਚ ਰਿਸਤੇਦਾਰੀ ਪੈਣ ਤੋਂ ਪਹਿਲਾਂ ਕਡੰਕਟਰੀ ਕਰਦਿਆਂ ਥੋੜਾ ਸਮਾਂ ਪੀਆਟੀਸੀ ਤੇ ਮੋਗਾ ਡਬਵਾਲੀ ਗੇੜੇ ਵੀ ਬੜੇ ਲਾਏ ਸਨ,ਪੰਜਾਬ ਦੇ ਪੋਸਤੀਆਂ ਦਾ ਤਾਂ ਮੱਕਾ ਐ ਡਬਵਾਲੀ,,, ਪਿਛਲੀ ਵਾਰ ਬਹਾਦਰ ਸੋਨੀ ਨਾਲ ਮੁਲਾਕਾਤ ਹੋਈ ਤੇ ਐਤਕੀ ਵਾਰ ਮਨ ਚ ਧਾਰੀ ਸੀ ਬਈ ਡਬਵਾਲੀ ਦੀ ਨਾਮਵਰ ਸਖਸ਼ੀਅਤ ਰਮੇਸ ਸੇਠੀ ਜੀ ਨੂੰ ਮਿਲਣਾ ਹੀ ਮਿਲਣਾਂ,, ਡਬਵਾਲੀ ਪਹੁੰਚ ਕੇ ਭੈਣ ਦੇ ਘਰ ਚਾਹ ਵੀ ਨਹੀਂ ਪੀਤੀ ਬਾਈ ਸੁਖਮੰਦਰ ਨੂੰ ਕਿਹਾ ਕਿ ਆਪਾ ਸੇਠੀ ਜੀ ਨੂੰ ਮਿਲਣਾਂ, ਸੇਠੀ ਜੀ ਤੋਂ ਫ਼ੋਨ ਤੇ ਰਾਹ ਸਮਝ ਅਸੀਂ ਮਿਥੇ ਟਿਕਾਣੇ ਤੇ ਪਹੁੰਚ ਗਏ,, ਬਾਬੇ ਹਰਗੁਣ ਦੀ ਹੱਟੀ,ਇੱਕ ਗੰਧਾਰੀ ਹੋਰ,ਕਰੇਲਿਆਂ ਵਾਲੀ ਅੰਟੀ ਇੱਕ ਸੌ ੳਨੰਜਾ ਮਾਡਲ ਟਾਊਨ ਤੇ ਸੈਕੜੇ ਕਹਾਣੀਆਂ ਤੇ ਚਾਰ ਕਹਾਣੀ ਸੰਗ੍ ਿਹ ਛਪਵਾਉਣ ਵਾਲੇ ਸੇਠੀ ਸਾਹਿਬ ਸਾਨੂੰ ਬਹੁਤ ਆਪਣੇਪਣ ਨਾਲ ਮਿਲੇ ਸਾਡੀ ਮਿਤਰਤਾ ਫ਼ੇਸਬੁੱਕ ਤੋਂ ਬਣੀ ਹੋਈ ਐ, ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਡਬਵਾਲੀ ਅਗਨੀ ਕਾਂਡ ਦਾ ਵੀ ਜਿਕਰ ਹੋਇਆ ਜਿਸ ਦੀ ਲਪੇਟ ਚ ਸੇਠੀ ਪਰਿਵਾਰ ਵੀ ਆ ਗਿਆ ਸੀ,
ਬਿਨਾ ਸ਼ੱਕ ਆਖ ਦੇਵਾਂ ਸੇਠੀ ਸਾਹਿਬ ਅਲਕੋਹਲ ਦਾ ਇਸਤੇਮਾਲ ਨਹੀ ਕਰਦੇ ਪਰ ਵਿਸਕੀ ਨਾਲ ਬਹੁਤ ਪਿਆਰ ਕਰਦੇ ਨੇਂ,, ਨਾ ਨਾ ਮਾਲਕੋ ਅਲਕੋਹਲ ਨਹੀ ਕੁੱਤੇ ਦਾ ਨਾਮ ਵਿਸਕੀ ਐ,, ਘੰਟਾ ਕੁ ਰੁਕ ਕੇ ਸੇਠੀ ਸਾਹਿਬ ਨਾਲ ਕੌਫ਼ੀ ਪੀਤੀ ਤੇ ਬਹੁਤ ਗੱਲਾਂ ਕਰੀਆਂ,,, ਜੋ ਯਾਦਗਾਰੀ ਪਲ ਸਨ, ਇਹ ਮੁਲਾਕਾਤ ਸਦੀਵੀ ਬਣ ਗਈ ਹੈ, ਹੁਣ ਇੱਕ ਸੌ ਉਨੰਜਾ ਮਾਡਲ ਟਾਊਨ ਪੜ ਰਿਹਾ ਹਾਂ,ਪਹਿਲੀ ਕਹਾਣੀ ਅਣਜੰਮੀ ਧੀ ਨੇ ਮਨ ਮੋਹ ਲਿਆ ਹੈ, ਮੈਂ ਪਰਮਾਤਮਾ ਅੱਗੇ ਦੁਆ ਕਰਦਾ ਹਾਂ ਕਿ ਰੱਬ ਰਮੇਸ਼ ਸੇਠੀ ਬਾਦਲ ਵਰਗੇ ਲੇਖਕ ਨੂੰ ਲੰਬੀ ਉਮਰ ਬਖ਼ਸੇ,, ਅਸੀਂ ਇਹਨਾ ਦੁਆਰਾ ਸੇਧ ਦੇਣ ਵਾਲੀਆਂ ਲਿਖਤਾਂ ਦਾ ਅਨੰਦ ਮਾਣਦੇ ਰਹੀਏ,,
## ਮਿੰਟੂ ਖੁਰਮੀਂ ਹਿੰਮਤਪੁਰਾ###
9888515785