ਬੰਦਾ ਇੰਟਰਵਿਊ ਦੇਣ ਗਿਆ..ਅੱਗਿਓਂ ਸ਼ਹਿਰੀ ਬਾਬੂ..ਪੁੱਛਣ ਲੱਗਾ ਦੱਸ ਕੀ ਕੀ ਵੇਚ ਸਕਦਾ?
ਆਖਣ ਲੱਗਾ ਜੀ ਜੋ ਵੀ ਆਖੋ..!
ਸਾਮਣੇ ਪਿਆ ਲੈਪ-ਟੌਪ ਫੜਾ ਦਿੱਤਾ..ਅਖ਼ੇ ਇਹ ਮੈਨੂੰ ਹੀ ਵੇਚ ਕੇ ਵਿਖਾ..!
ਕਹਿੰਦਾ ਠੀਕ ਏ ਜੀ..ਪਰ ਬਾਹਰ ਜਾਣਾ ਪੈਣਾ..ਅਦਬ ਨਾਲ ਦਰਵਾਜਾ ਖੜਕਾ ਠੀਕ ਤਰਾਂ ਅੰਦਰ ਆਉਂਦਾ ਹਾਂ..ਏਨਾ ਆਖ ਲੈਪਟੋਪ ਚੁੱਕ ਬਾਹਰ ਨਿੱਕਲ ਗਿਆ!
ਫੇਰ ਕਿੰਨੀ ਦੇਰ ਮੁੜਿਆ ਹੀ ਨਹੀਂ..ਦੋ ਘੰਟੇ ਬਾਅਦ ਫੋਨ ਕੀਤਾ ਯਾਰ ਲੈਪਟੋਪ ਵਿਚ ਮੇਰੀਆਂ ਜਰੂਰੀ ਫਾਈਲਾਂ ਅਤੇ ਹੋਰ ਵੀ ਕਿੰਨਾ ਕੁਝ..ਛੇਤੀ ਮੋੜ ਕੇ ਲਿਆ..!
ਅੱਗਿਓਂ ਆਹਂਦਾ ਜੀ ਹੁਣੇ ਆਇਆ ਪਰ ਦੱਸੋ ਪੈਸੇ ਕਿੰਨੇ ਦਿਓਗੇ?
ਦਿੱਲੀਓਂ ਇੰਟਰਵਿਊ ਲੈਣ ਆਇਆ ਵੀ ਇਹੋ ਸੋਚ ਆਇਆ ਸੀ ਕੇ ਸਿੱਧਾ-ਸਾਦਾ ਪੇਂਡੂ ਹਮਾਤੜ ਏ..ਸੱਤ ਦਹਾਕੇ ਪੁਰਾਣੇ ਫੋਰਮੁੱਲੇ ਵਰਤ ਛੇਤੀ ਹੀ ਦੱਬ ਲੈਣਾ ਪਰ ਅਗਲੇ ਨੇ ਤਰਕਾਂ ਦੀ ਐਸੀ ਹਨੇਰੀ ਲਿਆਂਧੀ ਕੇ ਮੁੜ ਮਸੀਂ ਖਹਿੜਾ ਛੁਡਾਇਆ!
ਸੋ ਦੋਸਤੋ ਜਦੋਂ ਲੂੰਬੜ..ਭੇਡ..ਖੋਤਾ ਅਤੇ ਸੂਰ ਇੱਕ ਕੰਢੇ ਤੇ ਖਲੋ ਇਕੱਠੇ ਪਾਣੀ ਪੀ ਰਹੇ ਹੋਣ ਤਾਂ ਸਮਝੋ ਦਰਿਆ ਦੇ ਦੂਜੇ ਕੰਢੇ ਪੱਕਾ ਸ਼ੇਰ ਖਲੋਤਾ ਏ!
ਹਰਪ੍ਰੀਤ ਸਿੰਘ ਜਵੰਦਾ