ਸਾਡੀ ਦੁਕਾਨਦਾਰੀ | saadi duakaandaari

1988 89 ਦੇ ਲਾਗੇ ਜਿਹੇ ਅਸੀਂ ਇਲੈਕਟ੍ਰੋਨਿਕਸ ਦੀ ਦੁਕਾਨ ਕੀਤੀ। ਟੀ ਵੀ ਰੇਡੀਓ ਟੇਪ ਰਿਕਾਰਡ ਪ੍ਰੈਸ ਕਲੌਕ ਕੈਸਟਸ ਸਭ ਕੁਝ ਰੱਖਦੇ ਸੀ। ਸਮਾਨ ਤਾਂ ਪਾ ਲਿਆ ਪਰ ਸੇਲਜ਼ਮੈਨਸ਼ਿਪ ਨਹੀਂ ਸੀ ਆਉਂਦੀ। ਜਾਣ ਪਹਿਚਾਣ ਵਾਧੂ। ਪਾਪਾ ਜੀ ਕਾਨੂੰਗੋ। ਜਿਹੜਾ ਗ੍ਰਾਹਕ ਆਉਂਦਾ ਉਹ ਜਾਣ ਪਹਿਚਾਣ ਦਾ ਹੀ ਆਉਂਦਾ। ਫਿਰ ਉਸਨੂੰ ਆਏ ਰੇਂਟ ਹੀ ਸਮਾਨ ਬੇਚ ਦਿੰਦੇ। ਜਾਣ ਪਹਿਚਾਣ ਵਾਲਿਆਂ ਨੂੰ ਟੈਲੀਵਿਜ਼ਨ ਉਧਾਰ ਹੀ ਦੇ ਦੇਣੇ। ਜਦੋ ਕਿਸਤ ਯ ਪੇਮੈਂਟ ਨਾ ਆਉਣੀ ਤਾਂ ਉਸ ਨਾਲ ਲੜ ਪੈਣਾ। ਬਹੁਤ ਕਰੀਬੀਆਂ ਨਾਲ ਪੱਲਿਓਂ ਦੇ ਕੇ ਦੁਸ਼ਮਣੀ ਪਾਈ। ਇੱਕ ਭਈਆ ਕਦੇ ਕਦੇ ਕੈਸਟਸ ਖਰੀਦਣ ਆਉਂਦਾ ਉਸਨੂੰ ਪੂਰੀ ਰੇਸਪੇਕਟ ਦਿੰਦੇ। ਦੁੱਧ ਰਿੜਕਣ ਵਾਲਿਆਂ ਮਧਾਣੀਆਂ ਅਸੀਂ ਲੋਕਲ ਹੋਲ ਸੇਲਰ ਸਰਦਾਰ ਮਿੱਠੂ ਸਿੰਘ ਬਰਾੜ ਤੋਂ ਹੀ ਖਰੀਦਦੇ। ਦਸ ਯ ਵੀਹ ਰੁਪਏ ਦਾ ਮਾਰਜਨ ਹੁੰਦਾ ਸੀ। ਐਂਕਲ ਜੀ ਨਵਾਂ ਗ੍ਰਾਹਕ ਕੋਈ ਤੁਹਾਡੇ ਕੋਲ ਆਉਂਦਾ ਨਹੀਂ। ਸਿਰਫ ਜਾਣ ਪਹਿਚਾਣ ਵਾਲੇ ਤੁਹਾਡੀ ਸ਼ਰਮ ਨੂੰ ਆਉਂਦੇ ਹਨ ਤੇ ਉਹਨਾਂ ਨੂੰ ਤੁਸੀਂ ਆਏ ਮੁੱਲ ਤੇ ਸਮਾਨ ਵੇਚ ਦਿੰਦੇ ਹੋ ਤੇ ਪੱਲਿਓਂ ਚਾਹ ਵੀ ਪਿਲਾਉਂਦੇ ਹੋ। ਫਿਰ ਕਮਾਈ ਕਿਥੋਂ ਕਰੋਗੇ। ਉਗਰਾਹੀ ਲੈਣ ਆਏ ਮਿੱਠੂ ਸਿੰਘ ਬਰਾੜ ਦੇ ਬੇਟੇ Parmjit Singh brar ਨੇ ਕਿਹਾ। ਪਰ ਸਾਨੂੰ ਦੁਕਾਨਦਾਰੀ ਕਰਨੀ ਨਹੀਂ ਆਈ। ਚਾਰ ਕ਼ੁ ਸਾਲ ਪੱਲਿਓਂ ਖਾ ਕੇ ਦੁਕਾਨ ਬੰਦ ਕਰ ਦਿੱਤੀ। ਅਸੀਂ ਸਾਰੇ ਨੌਕਰੀ ਵਾਲੇ ਸੀ ਤੇ ਸਾਡੇ ਖੂਨ ਵਿਚ ਸੇਲਜ਼ਮੈਨਸ਼ਿਪ ਦੇ ਕੀਟਾਣੂ ਹੀ ਨਹੀਂ ਸਨ।
ਜਦੋ ਅਰਜਨ ਨੇ ਸਾਹਮਣੇ ਖੜੇ ਆਪਣਿਆਂ ਤੇ ਹਥਿਆਰ ਚਲਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਭਗਵਾਨ ਸ੍ਰੀ ਕ੍ਰਿਸ਼ਨ ਨੇ ਅਰਜਨ ਨੂੰ ਆਪਣੇ ਬਿਗਾਨੇ ਵਿਚਾਰੇ ਬਿਨਾ ਹਥਿਆਰ ਚਲਾ ਕੇ ਯੁੱਧ ਕਰਨ ਲਈ ਪ੍ਰੇਰਿਆ। ਸਾਨੂੰ ਵੀ ਪਰਮਜੀਤ ਬਰਾੜ ਨੇ ਕ੍ਰਿਸ਼ਨ ਬਣ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਸਮਝ ਨਹੀਂ ਸਕੇ। ਤੇ ਦੁਕਾਨਦਾਰੀ ਵਾਲਾ ਕੀੜਾ ਦਮ ਤੋੜ ਗਿਆ। ਕਹਿੰਦੇ ਹਨ ਪਟਵਾਰੀ ਕਨੂੰਨਗੋ ਦੇ ਜੁਆਕਾਂ ਵਿੱਚ ਵਿਉਪਾਰ ਵਾਲੇ ਸੈੱਲ ਹੀ ਨਹੀਂ ਹੁੰਦੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *