ਜੇ ਸੀ ਪਰਿੰਦਾ | j c parinda

#ਇੱਕ_ਫੋਨ_ਵਾਰਤਾ।
#ਜੋ_ਯਾਦ_ਬਣ_ਗਈ।
ਜਦੋਂ ਮੈਂ ਬਠਿੰਡਾ ਸ਼ਿਫਟ ਹੋਇਆ ਤਾਂ ਮੈਂ ਬਠਿੰਡਾ ਦੇ ਸਾਹਿਤਿਕ ਜਗਤ ਦੇ ਕੁਝ ਕੁ ਸਿਤਾਰਿਆਂ ਨੂੰ ਕੌਫ਼ੀ ਦੇ ਕੱਪ ਤੇ ਮਿਲਣ ਦੀ ਕੋਸ਼ਿਸ਼ ਕੀਤੀ ਤੇ ਪੂਰਾ ਨਾ ਸਹੀ ਪਰ ਕੁਝ ਕੁ ਕਾਮਜਾਬ ਵੀ ਹੋਇਆ। Tarsem Bashar ਤੋਂ ਸ਼ੁਰੂ ਹੋਇਆ ਇਹ ਸਫ਼ਰ ਬਾਬਾ ਬੋਹੜ ਸ੍ਰੀ Attarjeet Kahanikar, ਡਾਕਟਰ Ajitpal Singh ਪ੍ਰਿੰਸੀਪਲ Malkit Singh Gill, Ravinder Mann Hardarshan Sohal Gurmail Bega ਅਤੇ ਕਈ ਹੋਰਨਾਂ ਨਾਲ ਸਫਲ ਵੀ ਹੋਇਆ। ਸਭ ਨੇ ਆਪਣਾ ਕੀਮਤੀ ਸਮਾਂ ਕੱਢਿਆ ਤੇ ਮੈਨੂੰ ਆਪਣੀ ਸੋਹਬਤ ਦਾ ਮਾਣ ਬਖਸ਼ਿਆ। ਮੈਂ ਕਈ ਹੋਰ ਸਖਸ਼ੀਅਤਾਂ ਨੂੰ ਵੀ ਕੌਫ਼ੀ ਲਈ ਫੋਨ ਕੀਤਾ। ਕਿਸੇ ਦੇ ਨਿੱਜੀ ਰੁਝੇਵੇਂ, ਕਿਸੇ ਦੀ ਈਗੋ ਤੇ ਕਿਸੇ ਦੀ ਮਜਬੂਰੀ/ ਬਿਮਾਰੀ ਨੇ ਮੇਰੀ ਪੇਸ਼ ਨਾ ਜਾਣ ਦਿੱਤੀ। ਇਸੀ ਸਿਲਸਿਲੇ ਵਿੱਚ ਮੇਰੀ ਸਾਹਿਤਕਾਰ, ਆਲੋਚਕ ਤੇ ਸਾਬਕਾ ਤਹਿਸੀਲਦਾਰ ਸ੍ਰੀ J C Prinda ਨਾਲ ਵੀ ਗੱਲ ਹੋਈ। ਉਹਨਾਂ ਨੇ ਮੇਰੇ ਕੋਲ ਆਉਣ ਦੀ ਇੱਛਾ ਜਾਹਿਰ ਕੀਤੀ। ਉਹਨਾਂ ਦਿਨਾਂ ਵਿੱਚ ਉਹਨਾਂ ਦੀ ਤਬੀਅਤ ਥੋੜੀ ਨਾਸਾਜ਼ ਚੱਲ ਰਹੀ ਸੀ। ਸ੍ਰੀ ਪਰਿੰਦਾ ਜੀ ਦੀ ਨਾਲ ਮੇਰੀ ਕੋਈਂ 22 ਮਿੰਟ ਦੇ ਕਰੀਬ ਗੱਲਬਾਤ ਹੋਈ। ਸਾਡੀ ਗੱਲਬਾਤ ਵਿੱਚ ਸ੍ਰੀ ਸਰੂਪ ਪਰਿੰਦਾ ਜੀ ਦਾ ਵੀ ਜ਼ਿਕਰ ਆਇਆ। ਮਾਲ ਵਿਭਾਗ ਦੀਆਂ ਗੱਲਾਂ ਵੀ ਹੋਈਆਂ ਤੇ ਸਾਹਿਤਿਕ ਚਰਚਾ ਵੀ। ਚਾਹੇ ਇਸ ਫੋਨ ਦੌਰਾਨ ਕੌਫ਼ੀ ਨਹੀਂ ਸੀ ਪਰ ਇਹ ਇੱਕ ਵਧੀਆ ਗੱਲਬਾਤ ਰਹੀ। ਪਰ ਕਾਲ ਨੂੰ #ਕੌਫ਼ੀ_ਵਿਦ_ਜੇ_ਸੀ_ਪਰਿੰਦਾ ਮੰਨਜ਼ੂਰ ਨਹੀਂ ਸੀ। ਇਸ ਵਾਰਤਾਲਾਪ ਦੀਆਂ ਗੱਲਾਂ ਦਿਲਚਪਸ, ਪ੍ਰੇਰਨਾਦਾਇਕ ਤੇ ਯਾਦਗਾਰੀ ਸਨ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *