ਵਿਆਹ ਤੋਂ ਸਾਲ ਬਾਦ ਸਾਡੀ ਪਹਿਲੀ ਧੀ ਪੈਦਾ ਹੋਈ ਪਰ ਘਰ ਚ ਖੁਸ਼ੀ ਦਾ ਕੋਈ ਮਹੋਲ ਨਹੀਂ ਸੀ ਬਣਿਆ
ਬੱਸ ਮੇਰੇ ਬਾਪੂ ਜੀ ਇਲਾਵਾ ਕਿਸੇ ਨੇ ਹੌਸਲਾ ਨਹੀਂ ਦਿੱਤਾ
ਮੈਂ ਅਪਣੀ ਸਰਦਾਰਨੀ ਨੂੰ ਹੌਸਲੇ ਨਾਲ ਦਿਲ ਜਿੱਤਣ ਦੀ ਕੋਸ਼ਿਸ਼ ਕਰਦਿਆਂ ਕਰਦਿਆਂ ਚਾਰ ਸਾਲ ਬਾਦ ਦੂਸਰੀ ਧੀ ਨੇ ਜਨਮ ਲਿਆ ਘਰ ਚ ਪਹਿਲਾਂ ਨਾਲੋਂ ਜ਼ਿਆਦਾ ਮਹੋਲ ਖਰਾਬ ਸੀ
ਬਾਪੂ ਜੀ ਕਿਸੇ ਓ ਅਲਫਾਜ਼ ਮੈਨੂੰ ਅੱਜ ਵੀ ਯਾਦ ਨੇ
” ਚਿੰਤਾ ਨਾ ਕਰੀਂ ਪੁੱਤ ਇਹ ਰੱਬ ਦੀਆਂ ਦਾਤਾਂ ਹੁੰਦੀਆਂ ਨੇ,ਇਹ ਕਿਹੜਾ ਉੱਠ ਕੇ ਉੱਠ ਕੇ ਖਾਣ ਨੂੰ ਮੰਗਦੀਆਂ ਨੇ,ਸਭ ਠੀਕ ਹੋਏ”
ਮੇਰੀ ਭਾਬੀ ਦੇ ਬੋਲ ਅੱਜ ਵੀ ਮੇਰੇ ਕੰਨਾਂ ਚ ਰੌੜਾਂ ਵਾਂਗੂੰ ਰੜਕਦੇ ਨੇ “ਵਧੀਆ ਦੋ ਦੋ ਕੁੜੀਆਂ ਹੋ ਗਈਆ ਇਸ ਦੇ ਹਿੱਸੇ ਦੀ ਜਗ੍ਹਾ ਵੀ ਸਾਨੂੰ ਮਿਲ ਜੂ” ਪਰ ਅੱਜ
ਵਾਹਿਗੁਰੂ ਜੀ ਕਿਰਪਾ ਨਾਲ ਦੋਵਾਂ ਧੀਆਂ ਵਿਆਹ ਤੋਂ ਮਗਰੋਂ ਅਪਣੇ ਅਪਣੇ ਘਰ ਖੁਸ਼ਹਾਲ ਜ਼ਿੰਦਗੀ ਜੀਅ ਰਹੀਆਂ ਨੇ