ਸਰਦੀਆਂ ਸ਼ੁਰੂ ਹੋ ਗਈਆਂ ਹਨ। ਇਹਨਾ ਦਿਨਾਂ ਵਿਚ ਮੇਰੀ ਮਾਂ ਕਹਿੰਦੀ। “ਗਰਮ ਕੱਪੜਿਆਂ ਨੂੰ ਧੁੱਪ ਲਵਾ ਦਿਓ । ਭਾਈ ਮੇਰੇ ਸ਼ਾਲ ਤੇ ਸਵੈਟਰ ਮੈਨੂੰ ਦੇ ਦਿਓ । ਮੈਨੂੰ ਤਾਂ ਠੰਡ ਜਲਦੀ ਲਗਦੀ ਹੈ ।” ਫੇਰ ਪੁੱਛਦੀ “ਰਮੇਸ਼, ਬਜਾਰ ਚ ਸਰੋਂ ਦਾ ਸਾਗ ਨਹੀ ਆਇਆ ਅਜੇ । ਦੋ ਗੁੱਟੀਆ ਸਾਗ ਦੀਆ , ਇਕ ਮੇਥੀ ਦੀ, ਇਕ ਗੁੱਟੀ ਪਾਲਕ ਦੀ ਲੈ ਆਈ ਤੇ ਥੋੜਾ ਜਿਹਾ ਬਾਥੂ ਵੀ। ਸਾਗ ਖਾਣ ਨੂੰ ਜੀ ਕਰਦਾ ਹੈ।” ਉਹਨੇ ਖਾਣਾ ਘੱਟ ਵੰਡਣਾ ਬਾਹਲਾ ਹੁੰਦਾ ਸੀ । ਫਿਰ ਓਹ ਬਾਜਰੀ ਮੋਠ ਤੇ ਚਾਵਲ ਲਿਆਉਣ ਲਈ ਕਹਿੰਦੀ। “ਅਖੇ ਬਾਜਰੀ ਦੀ ਖਿਚੜੀ ਬਣਾਵਾਂਗੇ।” ਸੱਚ ਓਹ ਸਾਗ ਖਿਚੜੀ ਬਹੁਤ ਸਵਾਦ ਬਣਾਉਂਦੀ ਸੀ। ਪਹਿਲਾਂ ਪਹਿਲਾਂ ਤਾਂ ਉਸਨੂੰ ਮੇਥੇ ਦੀਆਂ ਪਿੰਨੀਆ ਬਣਾਉਣ ਤੇ ਵੰਡਣ ਦਾ ਵੀ ਸ਼ੋਂਕ ਹੁੰਦਾ ਸੀ । ਫੇਰ ਓਹ ਦਿਲ ਦੀ ਮਰੀਜ ਹੋ ਗਈ। ਤੇ ਉਸਨੂੰ ਬੱਲਡ ਪ੍ਰੈੱਸਰ ਦੀ ਸ਼ਿਕਾਇਤ ਵੀ ਰਹਿਣ ਲੱਗ ਪਈ। ਪਰ ਓਹ ਪਿੰਨੀਆਂ ਜਰੂਰ ਬਣਾਉਂਦੀ । ਚੱਲ “ਅਖੇ ਤੁਸੀਂ ਖਾ ਲਿਓ।” ਹੁਣ ਸਰਦੀ ਵੀ ਓਹੀ ਆ, ਜੀਭ ਵੀ ਓਹੀ ਹੈ ਪਰ ਮਾਂ ਨਹੀ। ਮਾਂ ਹੁਣ ਸਾਗ ਵੀ ਨਿੱਤ ਹੀ ਰਿਝੇਗਾ ਖਿਚੜੀ ਵੀ ਬਣੇਗੀ ਪਰ ਮਾਂ ਤੂੰ ਨਹੀ ਹੈ। ਮਾਂ।
#ਰਮੇਸ਼ਸੇਠੀਬਾਦਲ