ਦੂਸਰਾ ਭਾਗ
ਵੱਡੀ ਧੀ ਦੇ ਵਿਆਹ ਤੋਂ ਬਾਅਦ ਕੁਝ ਦਿਨ ਤੱਕ ਮੈਂ ਉਦਾਸ ਰਿਹਾ ਕਿਉਂਕਿ ਸਾਰੇ ਘਰ ਦੀ ਜ਼ਿੰਮੇਵਾਰੀ ਉਸ ਕੋਲ ਸੀ ਮਤਲਬ ਪੈਸੇ ਧੇਲਾ ਰੱਖਣਾ ,ਰਸੋਈ ਚ ਰੋਟੀ ਟੁੱਕ , ਆਇਆ ਗਿਆ ਸਾਂਭਣਾ ,ਮਤਲਬ ਸਾਰਾ ਘਰ ਦਾ ਕੰਮ ਕਿਉਂਕਿ ਮੇਰੀ ਪਤਨੀ ਘਰ ਚ ਬੁਟੀਕ ਦਾ ਕੰਮ ਬਹੁਤ ਹੀ ਵਧੀਆ ਪੱਧਰ ਨਾਲ ਚਲਾ ਰਹੀ ਸੀ
ਮੇਰੀ ਦੂਸਰੀ ਧੀ ਨੇ ਵੀ ਮੈਟ੍ਰਿਕ ਤੋਂ ਬਾਦ ਜੋਬ ਲਈ ਕੋਸ਼ਿਸ਼ ਕਰਨੀ ਸ਼ੁਰੂ ਕੀਤੀ,ਉਸਦੀ ਮੇਹਨਤ ਰੰਗ ਲਿਆਈ ਉਸ ਨੂੰ ਸੈਮਸੰਗ ਕੰਪਨੀ ਚ ਫੋਨ ਪ੍ਰਮੋਟਰ ਦੀ ਜੋਬ ਮਿਲ ਗਈ,ਜੋਬ ਦੇ ਨਾਲ ਨਾਲ ਉਸ ਨੇ ਆਪਣੀ ਪੜ੍ਹਾਈ ਵੀ ਜਾਰੀ ਰੱਖਦਿਆਂ ਬੀ ਏ ਪੂਰੀ ਕੀਤੀ
ਮੈਨੂੰ ਪੁੱਤ ਦੀ ਕਮੀਂ ਕਦੀ ਵੀ ਮਹਿਸੂਸ ਨਹੀਂ ਹੋਈ, ਕਿਉਂਕਿ ਮੇਰੀ ਦੂਸਰੀ ਧੀ ਵੀ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਸੀ
ਪਰ ਜਦੋਂ ਦੂਸਰੀ ਧੀ ਦੇ ਵਿਆਹ ਦੀ ਗੱਲ ਤੁਰੀ ਤਾਂ ਮੈਨੂੰ ਘਰ ਖਾਲੀ ਜਿਹਾ ਮਹਿਸੂਸ ਹੋਣ ਲੱਗਿਆ
ਆਖਰ ਓ ਵੀ ਦਿਨ ਆ ਗਿਆ ਜਦੋਂ ਧੀ ਦੀ ਡੋਲੀ ਤੋਰਨੀ ਸੀ , ਕੱਲੇ ਨੂੰ ਉਦਾਸ ਵੇਖ ਵੱਡਾ ਜਵਾਈ ਗੱਲਵਕੜੀ ਚ ਲੈਕੇ ਕਹਿੰਦਾ “ਡੈਡੀ ਤੁਸੀਂ ਇੰਝ ਹੋਂਸਲਾ ਛੱਡੋਗੇ ਫਿਰ ਕਿਵੇਂ ਚੱਲੂ, ਤੁਹਾਡੇ ਨਾਲ ਤੁਹਾਡੇ ਦੋ ਪੁੱਤ ਵੀ ਤਾਂ ਖੜ੍ਹੇ ਆ ਤੁਸੀਂ ਫ਼ਿਕਰ ਨਾ ਕਰੋ ”
ਡੋਲੀ ਤੋਰਨ ਲੱਗਿਆਂ ਰੌਂਦੇ ਰੌਂਦੇ ਮੇਰੇ ਮੂੰਹੋਂ ਆ ਮੁਹਾਰੇ ਹੀ ਨਿਕਲ ਗਿਆ “ਮੀਤ (ਜਸਮੀਤ ਕੌਰ)ਪੁੱਤ ਅੱਜ ਤੇਰੇ ਪਿਉ ਦਾ ਘਰ ਸੱਚੀ ਖ਼ਾਲੀ ਹੋ ਗਿਆ”
ਜਿਸ ਦਿਨ ਉਸ ਨੂੰ ਹਸਪਤਾਲ ਡਿਲੀਵਰੀ ਲਈ ਲੈਕੇ ਆਏ ਤਾਂ ਮੈਨੂੰ ਲੋਕਾਂ ਦੇ ਮਿਹਣੇ ਯਾਦ ਆਉਣ ਲੱਗੇ “ਇਸ ਦੇ ਵੀ ਕੁੜੀ ਹੋਊ ਲੀਹ ਨਹੀਂ ਟੁੱਟਣੀ ”
ਮੈਂ ਉਪ੍ਰੇਸ਼ਨ ਦੋਰਾਨ ਹਸਪਤਾਲ ਚ ਗੁੰਮਸੁਮ ਬੈਠਾ ਸੀ
ਤਾਂ ਛੋਟੇ ਜਵਾਈ ਨੇ “ਦੋਹਤੇ” ਹੋਣ ਦੀਆਂ ਵਧਾਈਆਂ ਦਿੱਤੀਆਂ ਤਾਂ ਸੱਚ ਜਾਣਿਓ ਅੱਖਾਂ ਚੋਂ ਖੁਸ਼ੀ ਦੇ ਅੱਥਰੂ ਵੱਗ ਤੁਰੇ
,,,,,,ਬਾਕੀ ਫੇਰ