ਬਹੁਤ ਪੁਰਾਣੀ ਗੱਲ ਹੈ ਇੱਕ ਪੇਂਡੂ ਜਿਸ ਦਾ ਕੋਈ ਮੁਕੱਦਮਾ ਲਾਹੋਰ ਅਦਾਲਤ ਵਿੱਚ ਚਲਦਾ ਸੀ। ਉਸਨੇ ਓਥੇ ਹੀ ਵਕੀਲ ਕੀਤਾ ਹੋਇਆ ਸੀ। ਇੱਕ ਵਾਰੀ ਉਹ ਪੇਸ਼ੀ ਭੁਗਤਨ ਲਾਹੌਰ ਗਿਆ। ਤੇ ਅਗਲੇ ਦਿਨ ਦੀ ਤਾਰੀਕ ਪੈ ਗਈ। ਅਗਲੇ ਦਿਨ ਦੀ ਤਰੀਕ ਵੇਖਕੇ ਵਕੀਲ ਸਾਹਿਬ ਨੇ ਤਰਸ ਖਾਕੇ ਉਸਨੂੰ ਆਪਣੇ ਚੁਬਾਰੇ ਵਿੱਚ ਹੀ ਰਹਿਣ ਲਈ ਰੱਖ ਲਿਆ। ਉਸ ਚਬਾਰੇ ਦੇ ਨਾਲ ਲੈਟਰੀਨ ਬਾਥਰੂਮ ਅਟੈਚ ਸੀ। ਉਸ ਪੈਂਡੂ ਨੂੰ ਮੌਜ ਬਣ ਗਈ। ਓਹ ਦੋ ਤਿੰਨ ਦਿਨ ਬਹੁਤ ਆਰਾਮ ਨਾਲ ਰਿਹਾ। ਹੁਣ ਉਸਨੂੰ ਜੰਗਲ ਪਾਣੀ ਲਈ ਖੇਤਾਂ ਵਿੱਚ ਨਹੀਂ ਜਾਣਾ ਪੈਂਦਾ ਸੀ। ਪਿੰਡ ਆਕੇ ਓਹ ਲਾਹੌਰ ਦੀਆਂ ਗੱਲਾਂ ਦੂਜੇ ਲੋਕਾਂ ਨੂੰ ਸੁਣਾਇਆ ਕਰੇ। ਕੁਝ ਦਿਨਾਂ ਤੋਂ ਉਸਦੇ ਗੁਆਂਢੀ ਬਹੁਤ ਪ੍ਰੇਸ਼ਾਨ ਸਨ। ਪਤਾ ਨਹੀ ਕੌਣ ਓਹਨਾ ਦੀ ਛੱਤ ਤੇ ਰਫ਼ਾ ਹਾਜਤ ਮਤਲਵ ਟੱਟੀ ਪਿਸ਼ਾਬ ਕਰ ਜਾਂਦਾ ਸੀ। ਗੁਆਂਡੀਆਂ ਨੇ ਬਹੁਤ ਕੋਸ਼ਿਸ਼ ਕੀਤੀ। ਦੋਸ਼ੀ ਦਾ ਕੋਈ ਪਤਾ ਨਾ ਚਲਿਆ। ਅਖੀਰ ਓਹ ਗਾਲ ਮੰਦਾ ਬੋਲਣ ਲੱਗੇ। ਜੋ ਉਸ ਪੇਂਡੂ ਤੋਂ ਬਰਦਾਸ਼ਤ ਨਾ ਹੋਇਆ। “ਭਰਾਵੋ ਮੈ ਬਹੁਤ ਕੋਸ਼ਿਸ਼ ਕੀਤੀ ਕਿ ਆਪਣੇ ਪਿੰਡ ਨੂੰ ਲਾਹੋਰ ਬਣਾ ਦਿਆਂ। ਪਰ ਜੇ ਤੁਸੀਂ ਨਹੀ ਚਾਹੁੰਦੇ ਤਾਂ ਕੱਲ੍ਹ ਤੋਂ ਮੈ ਜੰਗਲ ਪਾਣੀ ਖੇਤ ਜਾ ਆਇਆ ਕਰਾਂਗਾ। ਮੈ ਆਪਣੀ ਜਾਣੈ ਆਪਣੇ ਪਿੰਡ ਨੂੰ ਲਾਹੋਰ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਹੁਣ ਅੱਗੇ ਤੁਹਾਡੀ ਮਰਜੀ। ਕਹਿਕੇ ਉਸਨੇ ਛੱਤ ਦੇ ਗੰਦ ਵਾਲਾ ਭੇਦ ਖੋਲ੍ਹ ਦਿੱਤਾ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ