ਕਹਿੰਦਾ ਵੀ ਰੱਬ ਨੇ ਇਨਸਾਨ ਪੈਂਦਾ ਕਰਨ ਤੋਂ ਪਹਿਲਾਂ ਉਹ ਹਰ ਇੱਕ ਚੀਜ਼ ਇਸ ਧਰਤੀ ਤੇ ਪੈਂਦਾ ਕੀਤੀ ਜੋ ਇਨਸਾਨ ਨੂੰ ਜ਼ਿੰਦਗੀ ਜਿਊਣ ਵਾਸਤੇ ਸਹਾਇਤਾ ਕਰਦੀ ਏ। ਜਿਵੇਂ ਪਾਣੀ ਬਿਨ ਇਨਸਾਨ ਜਿਊਦਾ ਨੀ ਰਹਿ ਸਕਦਾ। ਉਸ ਤਰਾਂ ਹੀ ਇਨਸਾਨ ਦੀ ਜ਼ਿੰਦਗੀ ਵਿਚ ਅੱਗ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਕਿਉਕਿ ਇਨਸਾਨ ਅੱਗ ਬਿਨ ਕੋਈ ਚੀਜ਼ ਨਹੀਂ ਬਣਾ ਸਕਦਾ। ਕਹਿੰਦਾ ਵੀ ਖਾਣਾਂ ਬਣਾਉਣ ਤੋਂ ਬਾਅਦ ਅਗਨੀ ਦੇਵਤੇ ਨੂੰ ਜ਼ਰੂਰ ਮੱਥਾ ਟੇਕਣਾ ਚਾਹੀਦਾ ਹੈ। ਜੇ ਅੱਗ ਨਾ ਹੁੰਦੀ ਇਨਸਾਨ ਫਿਰ ਵੀ ਭੁੱਖਾ ਮਰ ਜਾਂਦਾ। ਉਸ ਤਰਾਂ ਰੁੱਖਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਕਿਉਕਿ ਜੇ ਰੁੱਖ ਨਾ ਹੁੰਦੇ ਆ ਤਾਂ ਆਕਸੀਜਨ ਬਿਨ ਇਨਸਾਨ ਮਰ ਜਾਦਾ। ਸਾਨੂੰ ਰੁੱਖ ਕਦੇ ਵੀ ਨਹੀ ਕੱਟਣੇ ਚਾਹੀਦਾ। ਉਸ ਤਰਾਂ ਧਰਤੀ ਮਾਂ ਜਦੋਂ ਇਨਸਾਨ ਜੰਮਦਾ ਹੈ ਤਾਂ ਧਰਤੀ ਮਾਤਾ ਦੀ ਗੋਂਦ ਵਿੱਚ ਖੇਡ ਖੇਡ ਵੱਡਾ ਹੁੰਦਾ ਹੈ। ਸਾਡੀ ਅਸਲੀ ਮਾਂ ਧਰਤੀ ਮਾਤਾ ਹੈ ਇਨਸਾਨ ਨੂੰ ਧਰਤੀ ਮਾਤਾ ਕਦਰ ਕਰਨੀ ਚਾਹੀਦੀ ਦੀ ਹੈ। ਇਸ ਵੱਡਾ ਅਕਾਲ ਪੁਰਖ ਹੈਂ ਜਿਸ ਨੇ ਇਨਸਾਨ ਨੂੰ ਜਿੰਦਾ ਰੱਖਣ ਵਾਸਤੇ ਇਹ ਚੀਜ਼ਾਂ ਪਹਿਲਾਂ ਹੀ ਤਿਆਰ ਕਰਤੀਆ ਸੀ। ਦੇਖੋ ਇਨਸਾਨ ਆਪਣੇ ਦਿਮਾਗ ਤੋਂ ਕੰਮ ਲੈਕੇ ਕਿਨੀਆਂ ਚੀਜ਼ਾਂ ਤਿਆਰ ਕਰਤੀਆ। ਪਰ ਬੰਦਾ ਇਸ ਹੰਕਾਰ ਵਿੱਚ ਹੀ ਤੁਰਿਆ ਫਿਰਦਾ ਹੈ ਜੇ ਮੈਂ ਨਾ ਹੁੰਦਾਂ ਤਾਂ ਦੁਨੀਆਂ ਨਾ ਚਲਦੀ। ਪਰ ਇਹ ਗੱਲ ਬਿਲਕੁਲ ਗਲਤ ਆ ਜੇ ਉਹ ਰੱਬ ਨਾ ਹੁੰਦਾ ਬੰਦਾ ਕਦੇ ਵੀ ਕੁਝ ਨਾ ਕਰ ਪਾਉਦਾਂ।